02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਪਾਣੀ ਦੀ ਕਿੱਲਤ ਨੂੰ ਦੂਰ ਕਰਨ ਲਈ ਕੌਂਸਲਰ ਵਲੋਂ ਆਪਣੇ ਖ਼ਰਚੇ ’ਤੇ ਦੋ ਨਵੇਂ ਪੰਪ ਲਗਾਉਣ ਦੀ ਕੀਤੀ ਸ਼ੁਰੂਆਤ

Ad Position 21
No active advertisement
ਅਜੀਤ ਡੈਸਕ 06-07-2026
ਅਹਿਮਦਗੜ੍ਹ 5 ਜੁਲਾਈ (ਰਣਧੀਰ ਸਿੰਘ ਮਹੋਲੀ) ਅੱਤ ਦੀ ਪੈ ਰਹੀ ਗਰਮੀ ਵਿੱਚ ਪਿਛਲੇ ਹਫਤਿਆਂ ਤੋਂ ਸ਼ਹਿਰ ਦੇ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਦਾ ਬਹੁਤ ਮੰਦਾ ਹਾਲ ਚਲਦਾ ਰਿਹਾ। ਸ਼ਹਿਰ ਦੇ ਵੱਖ-ਵੱਖ ਵਾਰਡਾਂ ਦੇ ਵਿੱਚ ਲੱਗੇ ਟਿਊਬਲਾਂ ਦੀਆਂ ਮੋਟਰਾਂ ਦੇ ਵਾਰ ਵਾਰ ਖਰਾਬ ਹੋ ਜਾਣ ਤੋਂ ਖਫਾ ਹੋਏ ਸਬੰਧਿਤ ਵਾਰਡ ਵਾਸੀਆਂ ਨੇ ਪਾਣੀ ਨਾ ਮਿਲਣ ਕਰਕੇ ਪ੍ਰਸ਼ਾਸਨ ਦੇ ਖਿਲਾਫ ਨਾਅਰੇਬਾਜ਼ੀ ਕਰਨ ਤੋਂ ਇਲਾਵਾ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਘਰਾਂ ਮੂਹਰੇ ਧਰਨੇ ਵੀ ਲਗਾਏ ਗਏ। ਇਸ ਨੂੰ ਵੇਖਦਿਆਂ ਸ਼ਹਿਰ ਦੇ ਵਾਰਡ ਨੰਬਰ 7 ਦੀ ਕੌਂਸਲਰ ਸ਼ਹਿਨਾਜ਼ ਪਰਵੀਨ ਅਤੇ ਪਤੀ ਸਾਬਕਾ ਕੌਂਸਲਰ ਈਸ਼ਾ ਮੁਹੰਮਦ ਵੱਲੋਂ ਪਹਿਲਕਦਮੀ ਕਰਦੇ ਹੋਏ ਵਾਰਡ ਨੰਬਰ 7 ਵਿੱਚ ਆਪਣੀ ਜੇਬ ਵਿੱਚੋਂ ਖਰਚੇ ਦੇ ਨਾਲ ਦੋ ਸਬਮਰਸੀਬਲ ਪੰਪ ਲਗਾਉਣ ਦਾ ਐਲਾਨ ਕੀਤਾ ਗਿਆ ਸੀ ਅਤੇ ਉਹਨਾਂ ਵੱਲੋਂ ਅੱਜ ਲੋਕ ਸੇਵਾ ਨੂੰ ਸਮਰਪਿਤ ਮਰਹੂਮ ਹਾਜੀ ਗੁਲਜ਼ਾਰ ਮੁਹੰਮਦ ਦੀ ਯਾਦ ਵਿੱਚ ਦੋ ਪਾਣੀ ਦੀਆਂ ਮੋਟਰਾਂ ਲਗਵਾਉਣ ਦੀ ਸ਼ੁਰੂਆਤ ਕੀਤੀ ਗਈ। ਸਾਬਕਾ ਕੌਂਸਲਰ ਈਸਾ ਮੁਹੰਮਦ ਨੇ ਕਿਹਾ ਕਿ ਵਾਰਡ ਵਾਸੀਆਂ ਨੂੰ ਪਾਣੀ ਦੀ ਆ ਰਹੀ ਕਿੱਲਤ ਨੂੰ ਮੁੱਖ ਰੱਖਦਿਆਂ ਇਹ ਕਾਰਜ ਕੀਤਾ ਗਿਆ ਅਤੇ ਭਵਿੱਖ ਵਿੱਚ ਵੀ ਵਾਰਡ ਵਾਸੀਆਂ ਦੀ ਹਰ ਸਮੱਸਿਆ ਨੂੰ ਦੂਰ ਕਰਨ ਲਈ ਹਰ ਸੰਭਵ ਸਹਿਯੋਗ ਕੀਤਾ ਜਾਵੇਗਾ। ਕੌਂਸਲਰ ਵੱਲੋਂ ਕੀਤੀ ਗਈ ਇਸ ਪਹਿਲਕਦਮੀ ਦੀ ਸ਼ਹਿਰ ਦੀਆਂ ਵੱਖ-ਵੱਖ ਸੰਸਥਾਵਾਂ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਭਰਪੂਰ ਸਰਾਹਣਾ ਕੀਤੀ ਗਈ। ਇਸ ਮੌਕੇ ਸਾਬਕਾ ਕੌਂਸਲਰ ਮੁਹੰਮਦ ਈਸ਼ਾ, ਅਰਸ਼ਦ ਅਲੀ, ਇਰਸ਼ਾਦ ਅਲੀ, ਹਲੀਮ ਮੁਹੰਮਦ, ਰਫੀ ਮੁਹੰਮਦ, ਮੁਹੰਮਦ ਅਨਸ ਤੁਫੈਲ ਮੁਹੰਮਦ, ਸਹਵਾਜ਼ ਸ਼ਾਹ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਸੰਤ ਬਾਬਾ ਚੇਤਨ ਦਾਸ ਦਾ 56ਵਾਂ ਸਾਲਾਨਾ ਬਰਸੀ ਸਮਾਗਮ ਹੋਇਆ ਧਾਰਮਿਕ ਸਮਾਗਮ ਦੌਰਾਨ ਸੰਗਤਾਂ ਦਾ ਅਥਾਹ ਹੜ੍ਹ ਉਮੜਿਆ ਅਗਲੀ ਖ਼ਬਰ ਮਿਸ਼ਨ ਹਰਿਆਲੀ’ ਤਹਿਤ ਵਿਦਿਆਰਥੀਆਂ ਨੂੰ ਮੁਫ਼ਤ ਵੰਡੇ ਜਾਣਗੇ ਬੂਟੇ
Ad Position 24
No active advertisement