11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਮਾਮਲਾ ਸ਼ੇਰਪੁਰ ਦੇ ਮੁੱਖ ਬਾਜ਼ਾਰ ਵਾਲੀ ਸੜਕ ਨੂੰ ਉੱਚਾ ਚੁੱਕ ਕੇ ਨਵੇਂ ਸਿਰੇ ਤੋਂ ਬਣਾਉਣ ਦਾ ਹਲਕਾ ਵਿਧਾਇਕ ਪੰਡੋਰੀ ਨੇ ਮੌਕੇ ’ਤੇ ਪਹੁੰਚ ਕੇ ਲਿਆ ਸਥਿਤੀ ਦਾ ਜਾਇਜਾ

Ad Position 21
No active advertisement
ਅਜੀਤ ਡੈਸਕ 08-07-2026
ਸ਼ੇਰਪੁਰ, 7 ਜੁਲਾਈ (ਦਰਸ਼ਨ ਸਿੰਘ ਖੇੜੀ) ਕਸਬਾ ਸ਼ੇਰਪੁਰ ਦੇ ਮੁੱਖ ਬਜ਼ਾਰ ਵਾਲੀ ਸੜਕ ਨੂੰ ਉੱਚਾ ਚੁੱਕ ਕੇ ਨਵੇਂ ਸਿਰੇ ਤੋਂ ਬਨਾਉਣ ਦਾ ਮਾਮਲਾ ਸਾਹਮਣੇ ਆਇਆ ਹੈ।ਜਿਸ ਅਨੁਸਾਰ ਇੱਥੇ ਦੇ ਦੁਕਾਨਦਾਰ ਅਤੇ ਕੁਝ ਮਕਾਨਾਂ ਵਾਲੇ ਸੜਕ ਬਨਾਉਣ ਨੂੰ ਲੈਕੇ ਆਹਮੋ ਸਾਹਮਣੇ ਹਨ।ਜਾਣਕਾਰੀ ਅਨੁਸਾਰ ਕੁਝ ਲੋਕ ਇਸ ਸੜਕ ਨੂੰ ਉੱਚਾ ਨਾ ਚੁੱਕਣ ਅਤੇ ਬਹੁ ਗਿਣਤੀ ਲੋਕ ਸੜਕ ਨੂੰ ਉੱਚਾ ਚੁੱਕ ਕੇ ਨਵੇਂ ਸਿਰੇ ਤੋਂ ਸੜਕ ਬਨਾਉਣ ਦੇ ਪੱਖ ਵਿੱਚ ਹਨ।ਜਿਸ ਮਗਰੋਂ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਤੇ ਸਥਾਨਕ ਲੋਕਾਂ ਦੀ ਮੰਗ ਤੇ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜਾ ਲਿਆ। ਸਥਾਨਕ ਮੁੱਖ ਬਜਾਰ ‘ਚ ਦੁਕਾਨ ਚਲਾ ਰਹੇ ਮਨੀ ਸ਼ਰਮਾਂ ਨੇ ਦੱਸਿਆ ਕਿ ਜਦੋਂ ਵੀ ਬਾਰਿਸ਼ ਹੁੰਦੀ ਹੈ ਤਾਂ ਮੀਂਹ ਦਾ ਪਾਣੀ ਪੂਰੇ ਬਜਾਰ ਦੀ ਇਸ ਮੁੱਖ ਸੜਕ ਤੇ ਭਰ ਜਾਂਦਾ ਹੈ ਤੇ ਬਾਅਦ ਵਿੱਚ ਨਾਲੀਆਂ ਦੀ ਸਾਰੀ ਗੰਦਗੀ ਦੁਕਾਨਾਂ ਦੇ ਅੱਗੇ ਜਮ੍ਹਾਂ ਹੋ ਜਾਂਦੀ ਹੈ ਜਿਸ ਕਾਰਨ ਦੁਕਾਨਦਾਰਾਂ ਅਤੇ ਗ੍ਰਾਹਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਸਮੁੱਚੇ ਬਜਾਰ ਦਾ ਵਪਾਰ ਜਿੱਥੇ ਪ੍ਰਭਾਵਿਤ ਹੁੰਦਾ ਹੈ ਉੱਥੇ ਹੀ ਰਾਹਗੀਰਾਂ ਨੂੰ ਵੀ ਪ੍ਰੇਸ਼ਾਨੀ ਆਉਂਦੀ ਹੈ। ਮਨੀ ਸ਼ਰਮਾਂ ਨੇ ਦੱਸਿਆ ਕਿ ਇਹ ਰਸਤਾ ਜਿੱਥੇ ਕਸਬੇ ਦੇ ਬਜਾਰ ਦਾ ਮੁੱਖ ਰਸਤਾ ਹੈ ਉੱਥੇ ਹੀ ਗੁਰਦੁਆਰਾ ਸਾਹਿਬ, ਮੰਦਿਰ ਅਤੇ ਦਰਗਾਹਾਂ ਜਿਹੇ ਪ੍ਰਮੁੱਖ ਧਾਰਮਿਕ ਸਥਾਨਾਂ ਨੂੰ ਵੀ ਇੱਕ ਦੂਜੇ ਨਾਲ ਜੋੜਦਾ ਹੈ। ਉਨ੍ਹਾਂ ਦੱਸਿਆ ਕਿ ਇਹ ਸੜਕ ਤਕਰੀਬਨ 25 ਸਾਲ ਪਹਿਲਾਂ ਬਣੀ ਸੀ ਤੇ ਹੁਣ ਇਸ ਲਈ ਇਸ ਸੜਕ ਨੂੰ ਉੱਚਾ ਚੁੱਕ ਕੇ ਬਣਾਉਣਾ ਚਾਹੀਦਾ ਹੈ। ਇਸ ਮੌਕੇ ਮਨਦੀਪ ਸਿੰਘ ਖੀਪਲ,ਸੁਸ਼ੀਲ ਕੁਮਾਰ,ਜੀਵਨ ਕੁਮਾਰ,ਅਮ੍ਰਿਤਪਾਲ ਸਿੰਘ ਵਿੱਕੀ ਨੰਗਲ,ਦਰਸ਼ੀ ਗੰਡੇਵਾਲ,ਅਵਤਾਰ ਸਿੰਘ ਖੀਪਲ,ਭੋਲਾ ਨੰਗਲ,ਗੁਰਦੀਪ ਸਿੰਘ ਖੀਪਲ,ਮਨੀ ਕੁਮਾਰ,ਆੜਤੀਆ ਨਛੱਤਰ ਸਿੰਘ ਖੇੜੀ,ਨੀਲ ਕਮਲ ਗੋਇਲ,ਚਮਕੌਰ ਸਿੰਘ,ਰਜਿੰਦਰ ਸਿੰਘ ਖੇੜੀ, ਪ੍ਰੇਮ ਜਿੰਦਲ,ਸੁਧੀਰ ਕੁਮਾਰ,ਹਨੀ ਗਰਗ ਧਾਵਾ,ਬੱਗੀ ਸਿੰਗਲਾ,ਬਿੱਟੂ ਧਾਵਾ,ਬਿੰਦਰ ਗਰਗ,ਸ਼ਾਮ ਲਾਲ,ਸੁਖਮਿੰਦਰ ਸਿੰਘ ਧਾਲੀਵਾਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਸਬਾ ਵਾਸੀ ਤੇ ਦੁਕਾਨਦਾਰ ਹਾਜਰ ਸਨ। ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਕਸਬਾ ਵਾਸੀਆਂ ਅਤੇ ਦੁਕਾਨਦਾਰਾਂ ਨੂੰ ਮਾਮਲੇ ਦਾ ਜਲਦ ਹੱਲ ਹੋਣ ਦਾ ਭਰੋਸਾ ਦਿੰਦੇ ਹੋਏ ਕਿਹਾ ਕਿ ਇਸ ਬਾਰੇ ਗ੍ਰਾਮ ਪੰਚਾਇਤ ਸ਼ੇਰਪੁਰ ਅਤੇ ਸਬੰਧਿਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਸੜਕ ਨੂੰ ਨਿਯਮਾਂ ਅਨੁਸਾਰ ਉੱਚਾ ਚੁੱਕ ਕੇ ਨਵੇਂ ਸਿਰੇ ਤੋਂ ਬਨਾਉਣ ਸਬੰਧੀ ਹਦਾਇਤ ਕੀਤੀ ਜਾਵੇਗੀ। ਜਲਦ ਹੀ ਸੜਕ ਦਾ ਨਿਰਮਾਣ ਕਾਰਜ ਸ਼ੁਰੂ ਹੋ ਜਾਵੇਗਾ। ਹਲਕਾ ਵਿਧਾਇਕ ਦੇ ਨਾਲ ਮੌਕੇ ਤੇ ਪੁੱਜੇ ਕਸਬਾ ਸ਼ੇਰਪੁਰ ਦੇ ਸਰਪੰਚ ਰਾਜਵਿੰਦਰ ਸਿੰਘ ਰਾਜ ਚੇਅਰਮੈਨ ਮਾਰਕਿਟ ਕਮੇਟੀ ਸ਼ੇਰਪੁਰ ਨੇ ਕਿਹਾ ਕਿ ਮੁੱਖ ਬਜਾਰ ਦੇ ਕੁਝ ਲੋਕਾਂ ਵੱਲੋਂ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਕੋਲ ਇਸ ਮਾਮਲੇ ਨੂੰ ਲੈਕੇ ਪਹੁੰਚ ਕੀਤੀ ਗਈ ਸੀ। ਜਿਸ ਮਗਰੋਂ ਅੱਜ ਮੌਕਾ ਦੇਖਿਆ ਗਿਆ ਹੈ। ਇਹ ਸੜਕ ਮੰਡੀ ਬੋਰਡ ਵੱਲੋਂ ਬਣਾਈ ਜਾਣੀ ਹੈ ਤੇ ਸਬੰਧਿਤ ਵਿਭਾਗ ਨੂੰ ਹਦਾਇਤ ਕੀਤੀ ਜਾਵੇਗੀ ਕਿ ਸੜਕ ਨੂੰ ਨਿਯਮਾਂ ਅਨੁਸਾਰ ਬਣਾਇਆ ਜਾਵੇ ਤੇ ਅਗਲੇ ਕੁਝ ਦਿਨਾਂ ਦੇ ਅੰਦਰ-ਅੰਦਰ ਹੀ ਸੜਕ ਦਾ ਕੰਮ ਸ਼ੁਰੂ ਹੋ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਦਫ਼ਤਰੀ ਕਰਮਚਾਰੀਆਂ ਵਲੋਂ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਮੰਗ ਪੱਤਰ ਅਗਲੀ ਖ਼ਬਰ ਕਰੀਬ 84 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਦੋ ਨਵੇਂ ਟਿਊਬਵੈੱਲਾਂ ਦਾ ਕੈਬਨਿਟ ਮੰਤਰੀ ਅਮਨ ਅਰੋੜਾ ਵਲੋਂ ਉਦਘਾਟਨ
Ad Position 24