10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਲੌਂਗੋਵਾਲ ਦੀ ਡਰੇਨ ਅਤੇ ਰਜਬਾਹੇ ਦੀ ਸਫਾਈ ਅਧੂਰੀ, ਲੋਕਾਂ ਦੀ ਵਧੀ ਚਿੰਤਾ

Ad Position 21
No active advertisement
ਅਜੀਤ ਡੈਸਕ 08-07-2026
ਲੌਂਗੋਵਾਲ, 7 ਜੁਲਾਈ (ਵਿਨੋਦ, ਸ. ਖੰਨਾ) - ਬਰਸਾਤਾਂ ਦੇ ਮੌਸਮ ਨੇੜੇ ਆ ਰਿਹਾ ਹੈ ਪਰ ਸਰਕਾਰ ਦੇ ਭਰੇਨ ਵਿਭਾਗ ਨੇ ਬਰਸਾਤੀ ਨਾਲਿਆਂ ਦੀ ਸਫਾਈ ਲਈ ਮਹਿਜ਼ ਛੂਹ ਛੱਪ ਤੋਂ ਇਲਾਵਾ ਕੋਈ ਵੀ ਠੋਸ ਕਾਰਵਾਈ ਹਾਲੇ ਤੀਕ ਨਹੀਂ ਅਰੰਭੀ। ਬਰਸਾਤ ਦਾ ਮੌਸਮ ਸਿਰ ਤੇ ਖੜ੍ਹਾ ਹੈ ਮਾਨਸੂਨ ਨੂੰ ਜਿੱਥੇ ਸੂਬੇ ਦੇ ਕਿਸਾਨ ਸ਼ਿੱਦਤ ਨਾਲ ਉਡੀਕ ਰਹੇ ਹਨ ਉੱਥੇ ਲੌਂਗੋਵਾਲ ਖੇਤਰ ਦੇ ਕਿਸਾਨਾਂ ਦਾ ਦਿਲ ਘਬਰਾ ਰਿਹਾ ਹੈ। ਕਿਉਂਕਿ ਇਸ ਵਾਰ ਵੀ ਪਿਛਲੇ ਸਾਲ ਵਾਂਗਰਾਂ ਨਾ ਤਾਂ ਡਰੇਨ ਦੀ ਅਤੇ ਨਾ ਹੀ ਇਥੋਂ ਦੀ ਗੁਜ਼ਰਦੇ ਰਜਬਾਹੇ ਦੀ ਠੀਕ ਤਰੀਕੇ ਨਾਲ ਸਫਾਈ ਕੀਤੀ ਗਈ ਹੈ। ਪਿਛਲੇ ਸਾਲ ਇਨ੍ਹਾਂ ਹੀ ਦਿਨਾਂ ਵਿਚ ਲਗਾਤਾਰ ਹੋਈ ਬਰਸਾਤ ਕਾਰਨ ਲੌਂਗੋਵਾਲ ਇਲਾਕੇ ਵਿੱਚ ਹੜ੍ਹਾਂ ਵਰਗੇ ਹਾਲਤ ਪੈਦਾ ਹੋ ਗਏ ਸਨ। ਲੌਂਗੋਵਾਲ ਦੀ ਆਬਾਦੀ ਦੇ ਐਨ ਨੇੜਿਓ ਲੰਘਦੀ ਡਰੇਨ ਸਫਾਈ ਪੱਖੋਂ ਡਰੇਨ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਸਵੱਲੀ ਨਜ਼ਰ ਦਾ ਇੰਤਜਾਰ ਕਰ ਰਹੀ ਹੈ। ਪਿੰਡ ਥਲੇਸਾਂ, ਹਰੇੜੀ, ਬਡਰੁੱਖਾਂ, ਭੰਮਾਬਦੀ ਕਿਲ੍ਹਾਂ ਭਰੀਆਂ ਤੋਂ ਹੁੰਦੀ ਹੋਈ ਇਹ ਡਰੇਨ ਲੌਂਗੋਵਾਲ ਦੀ ਵੱਖੀ ‘ਚੋਂ ਮੰਡੇਰ ਖੁਰਦ ਹੁੰਦੀ ਹੋਈ ਮਾਨਸਾ ਜ਼ਿਲ੍ਹੇ ਵਿੱਚ ਪਹੁੰਚ ਜਾਂਦੀ ਹੈ।ਜਮਹੂਰੀ ਕਾਰਕੁਨ ਮਾਸਟਰ ਬਲਵੀਰ ਚੰਦ ਲੌਂਗੋਵਾਲ, ਜੁਝਾਰ ਸਿੰਘ ਲੌਂਗੋਵਾਲ, ਕੁਲਵਿੰਦਰ ਸਿੰਘ ਸੋਨੀ ਨੇ ਇਸਦੀ ਸਫਾਈ ਲਈ ਮੰਗ ਪੱਤਰ ਦਿੱਤੇ ਹਨ ਪਰ ਹਾਲੇ ਤੀਕ ਉਨ੍ਹਾਂ ਦੀਆਂ ਆਸ਼ਾਵਾਂ ਨੂੰ ਬੂਰ ਨਹੀਂ ਪਿਆ। ਮਾਸਟਰ ਬਲਵੀਰ ਚੰਦ ਨੇ ਕਿਹਾ ਕਿ ਬਰਸਾਤਾਂ ਦੇ ਦਿਨਾਂ ਵਿੱਚ ਇਹ ਡਰੇਨ ਗਰੀਬ ਘਰਾਂ ਤੇ ਟੱਪਰੀਵਾਸ਼ਾ ਦੇ ਰੈਨ ਬਸੇਰਿਆਂ ਨੂੰ ਬੇਹੱਦ ਪ੍ਰਭਾਵਿਤ ਕਰਦੀ ਹੈ। ਇਸਦੀ ਕਈ ਸਾਲਾਂ ਤੋਂ ਸਫਾਈ ਨਾ ਹੋਣਾ ਡਰੇਨੇਜ਼ ਵਿਭਾਗ ਦੀ ਅਣਗਹਿਲੀ ਦਾ ਸਿੱਟਾ ਹੈ। ਗਾਜਰ ਬੂਟੀ ਅਤੇ ਗਾਰ ਨਾਲ ਨੱਕੋ ਨੱਕ ਭਰੀ ਇਹ ਡਰੇਨ ਬਰਸ਼ਾਤੀ ਮੌਸਮ ਦੌਰਾਨ ਬੇਹੱਦ ਮਾਰੂ ਸਾਬਿਤ ਹੋਵੇਗੀ ਕਿਉਂਕਿ ਇਹ ਪਿੱਛਿਓਂ ਕਈ ਪਿੰਡਾਂ ਦੇ ਬਰਸ਼ਾਤੀ ਪਾਣੀ ਨੂੰ ਆਪਣੇ ਕਲਾਵੇ ਵਿੱਚ ਲੈ ਕੇ ਅੱਗੇ ਟੁਰਦੀ ਹੈ। ਡਰੇਨ ਦੇ ਦੋਵਾਂ ਪਾਸਿਆਂ ‘ਤੇ ਸੰਘਣੇ ਜੰਗਲੀ ਕਿੱਕਰਾਂ ਦੇ ਦਰੱਖਤਾਂ ਦੇ ਕਾਰਨ ਇਹ ਡਰੇਨ ਨਸ਼ੇੜੀਆਂ ਦਾ ਅੱਡਾ ਵੀ ਬਣੀ ਹੋਈ ਹੈ। ਸ਼ਹਿਰ ਦੇ ਨੇੜੇ ਹੋਣ ਕਰਕੇ ਨਸ਼ੇ ਦੀ ਲੱਤ ਵਾਲੇ ਨੌਜ਼ਵਾਨ ਮੁੰਡੇ ਇਸਦੀਆਂ ਛੁਪਣਗਾਹਾਂ ਦੇ ਸਹਾਰੇ ਸੁਲਫੇ ਦੇ ਸੂਟੇ ਅਤੇ ਚਿੱਟੇ ਦੇ ਟੀਕੇ ਵਗੈਰਾ ਲਾਉਂਦੇ ਹਨ। ਇਨਕਲਾਬੀ ਜਮਹੂਰੀ ਜਥੇਬੰਦੀਆਂ ਦੇ ਆਗੂਆਂ ਨੇ ਮੰਗ ਕੀਤੀ ਹੈ ਕਿ ਬਰਸਾਤਾਂ ਦੇ ਮੌਸਮ ਤੋਂ ਪਹਿਲਾਂ ਪਹਿਲਾਂ ਇਸ ਡਰੇਨ ਦੀ ਸਫਾਈ ਹੋਣੀ ਅਤਿ ਜ਼ਰੂਰੀ ਹੈ। ਡਰੇਨ ਦੀ ਸਫਾਈ ਨਾ ਹੋਣ ਦੀ ਵਜ੍ਹਾ ਜਾਨਣ ਲਈ ਜਦੋਂ ਡਰੇਨਜ ਵਿਭਾਗ ਦੇ ਸਬੰਧਤ ਐਸ.ਡੀ.ਓ ਰਾਜਵਿੰਦਰ ਸਿੰਘ ਨਾਲ ਸੰਪਰਕ ਤਾ ਗਿਆ ਤਾਂ ਉਨ੍ਹਾਂ ਦਾ ਜਵਾਬ ਸੀ ਕਿ ਡਰੇਨ ਦੀ ਸਫਾਈ ਦਾ ਕੰਮ ਚੱਲ ਰਿਹਾ ਹੈ ਤੇ ਹਰ ਸਾਲ ਬਰਸਾਤਾਂ ਤੋਂ ਪਹਿਲਾਂ ਵਿਭਾਗ ਵੱਲੋਂ ਇਸ ਡਰੇਨ ਦੀ ਸਫਾਈ ਕੀਤੀ ਜਾਦੀ ਹੈ। ਇਸ ਵਾਰ ਵੀ ਡਰੇਨ ਦੀ ਸਫਾਈ ਇਥੋਂ ਦੇ ਕਿਸਾਨਾਂ ਅਤੇ ਜ਼ਮੂਹਰੀ ਕਾਰਕੁਨਾਂ ਨੂੰ ਉੱਕਾ ਹੀ ਪਸੰਦ ਨਹੀਂ ਹੈ। ਪਿਛਲੇ ਵਰ੍ਹੇ ਡਰੇਨ ਦੇ ਨਾਲ ਲੱਗਦੇ ਕਿਸਾਨਾਂ ਦੀ ਫ਼ਸਲ ਦਾ ਵੱਡਾ ਨੁਕਸਾਨ ਹੋਇਆ ਸੀ ਵੱਖ ਵੱਖ ਰਾਜਨੀਤਕ ਪਾਰਟੀਆਂ ਦੇ ਨੁਮਾਇੰਦਿਆਂ ਨੇ ਵੀ ਇਸ ਮੁੱਦੇ ਉਤੇ ਕਈ ਦਿਨ ਤੱਕ ਰਾਜਨੀਤੀ ਕੀਤੀ ਸੀ। ਨਾਲੇ ਵਿੱਚ ਉੱਗੇ ਘਾਹ ਫੂਸ ਅਤੇ ਗਾਜਰ ਬੂਟੀ ਕਾਰਨ ਕਿਸੇ ਅਨਹੋਣੀ ਦੇ ਹੋਣ ਦੀ ਸੰਭਾਵਨਾ ਅਜੇ ਵੀ ਬਣੀ ਹੋਈ ਹੈ। ਡਰੇਨ ਅਤੇ ਰਜਬਾਹੇ ਦੇ ਨੇੜੇ ਵਸਦੇ ਕਮਜ਼ੋਰ, ਪੁਰਾਣੇ ਅਤੇ ਕੱਚੇ ਘਰਾਂ ਵਾਲੇ ਲੋਕ ਸੰਭਾਵਿਤ ਖਤਰੇ ਨੂੰ ਕਿਆਸ ਕੇ ਕੰਬ ਉੱਠਦੇ ਹਨ। ਇਸ ਤੋਂ ਇਲਾਵਾ ਇਥੋਂ ਲੰਘਦਾ ਰਜਵਾਹਾ ਭਾਵੇਂ ਨਵਾਂ ਬਣ ਗਿਆ ਹੈ। ਪ੍ਰੰਤੂ ਇਸਦੇ ਕਿਨਾਰੇ ਬੇਹੱਦ ਕਮਜ਼ੋਰ ਹਨ। ਪਿਛਲੀ ਵਾਰ ਵੀ ਰਜਵਾਹੇ ਦੇ ਓਵਰਫਲੋ ਕਾਰਨ ਪੂਰਾ ਲੌਂਗੋਵਾਲ ਮੀਂਹ ਦੇ ਪਾਣੀ ਵਿੱਚ ਡੁੱਬ ਗਿਆ ਸੀ। ਲੋਕਾਂ ਦਾ ਕਹਿਣਾ ਹੈ ਕਿ ਹੁਣ ਵੀ ਇਹ ਰਜਬਾਹਾ ਬੇ ਵਿਉਂਤਾਂ ਬਣਿਆ ਹੈ। ਇਸਦੀਆਂ ਨਾਲਾਂ ਉੱਚੀਆਂ ਨੀਵੀਆਂ ਬਣਾ ਦਿੱਤੀਆਂ ਗਈਆਂ ਹਨ ਜੀ ਓਵਰ ਫਲੋ ਦਾ ਕਾਰਨ ਬਣ ਸਕਦੀਆਂ ਹਨ। ਪਿਛਲੇ ਸਮੇਂ ਦੌਰਾਨ ਟੈਗੋਰ ਵਿਦਿਆਲਿਆ ਵਾਲੀ ਸੜਕ, ਜੈਦ ਪੱਤੀ ਸ਼ਮਸ਼ਾਨ ਘਾਟ ਅਤੇ ਕੁੜੀਆਂ ਵਾਲੇ ਸਕੂਲ ਤੋਂ ਇਲਾਵਾ ਦੁੱਲਟ ਅਤੇ ਜੈਦ ਪੱਤੀ ਅਤੇ ਹੋਰਨਾਂ ਕਈ ਇਲਾਕਿਆਂ ਵਿੱਚ ਪਾਣੀ ਖਤਰਨਾਕ ਪੱਧਰ ਤੱਕ ਭਰ ਗਿਆ ਸੀ। ਉਦੋਂ ਰਜਵਾਹਾ ਨੱਕੋ ਨੱਕ ਭਰ ਕੇ ਚੱਲਦਾ ਰਿਹਾ ਹੈ ਜਿਸਦੇ ਟੁੱਟਣ ਦਾ ਪੂਰਾ ਪੂਰਾ ਖਤਰਾ ਪੈਦਾ ਹੋ ਗਿਆ ਸੀ। ਦੁੱਲਟ ਪੱਤੀ ਦੇ ਲੋਕਾਂ ਨੇ ਮਿੱਟੀ ਦੀਆਂ ਬੋਰੀਆਂ ਲਗਾ ਕੇ ਰਜਵਾਹੇ ਨੂੰ ਮਸਾਂ ਹੀ ਟੁੱਟਣ ਤੋਂ ਰੋਕਿਆ ਸੀ। ਹੁਣ ਇਹ ਰਜਵਾਹਾ ਨਵਾਂ ਬਣ ਗਿਆ ਹੈ ਫੇਰ ਵੀ ਕੁਝ ਥਾਵਾਂ ਤੋਂ ਰਜਬਾਹੇ ਦੀ ਸਥਿਤੀ ਕਾਫੀ ਨਾਜ਼ੁਕ ਬਣੀ ਹੋਈ ਹੈ। ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਐਡ. ਗੁਰਤੇਗ ਸਿੰਘ ਲੌਂਗੋਵਾਲ, ਸਮਾਜ ਸੇਵੀ ਚਮਕੌਰ ਸਿੰਘ ਪੀ. ਏ.ਅਤੇ ਪਤਵੰਤਿਆਂ ਦਾ ਕਹਿਣਾ ਹੈ ਕਿ ਪ੍ਰਸਾਸ਼ਨ ਦੇ ਹੁਣ ਤੱਕ ਦੇ ਪ੍ਰਬੰਧ ਕਾਫ਼ੀ ਨਹੀਂ ਹਨ ਬਰਸਾਤਾਂ ਦੇ ਮੌਸਮ ਵਿਚ ਦੁੱਲਟ ਪੱਤੀ ਵਾਲੇ ਇਲਾਕੇ ਦੀ ਸਥਿਤੀ ਬਦਤਰ ਹੋਣਾ ਹੁਣ ਵੀ ਤੈਅ ਹੈ। ਉਹਨਾਂ ਮੰਗ ਕੀਤੀ ਹੈ ਕਿ ਪੂਰੀ ਸੁਹਿਰਦਤਾ ਨਾਲ ਸਫ਼ਾਈ ਅਤੇ ਨਿਕਾਸੀ ਦੇ ਪ੍ਰਬੰਧ ਕੀਤੇ ਜਾਣ।­
Ad Position 22
No active advertisement
ਪਿਛਲੀ ਖ਼ਬਰ ਸੁਨਿਆਰੇ ਦੀ ਦੁਕਾਨ ’ਚੋਂ ਡੇਢ ਕਿਲੋ ਚਾਂਦੀ ਚੋਰੀ ਅਗਲੀ ਖ਼ਬਰ ਚਿੱਟੇ ਸਮੇਤ ਔਰਤ ਕਾਬੂ
Ad Position 24