10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਸੁਨਿਆਰੇ ਦੀ ਦੁਕਾਨ ’ਚੋਂ ਡੇਢ ਕਿਲੋ ਚਾਂਦੀ ਚੋਰੀ

Ad Position 21
No active advertisement
ਅਜੀਤ ਡੈਸਕ 08-07-2026
ਦਿੜ੍ਹਬਾ ਮੰਡੀ, 7 ਜੁਲਾਈ (ਹਰਬੰਸ ਸਿੰਘ ਛਾਜਲੀ)- ਦਿੜ੍ਹਬਾ ਵਿਖੇ ਲਿੰਕ ਰੋਡ ਤੇ ਸੁਨਿਆਰੇ ਦੀ ਦੁਕਾਨ ਵਿੱਚੋਂ ਚੋਰ ਚਾਂਦੀ ਚੋਰੀ ਕਰਕੇ ਲੈ ਗਏ। ਫਰਾਰ ਹੋਣ ਦਾ ਸਮਾਂਚਾਰ ਮਿਲਿਆ। ਹਰੀ ਜਵੈਲਰਜ਼ ਦੇ ਮਾਲਕ ਹਰੀ ਸਿੰਘ ਨੇ ਦੱਸਿਆ ਕਿ ਸਵੇਰੇ ਆਮ ਵਾਂਗ ਖੋਲ੍ਹਣ ਲਈ ਆਇਆ। ਜਦ ਦੁਕਾਨ ਖੋਲ੍ਹੀ ਤਾਂ ਅੰਦਰ ਸਾਰਾ ਸਮਾਨ ਖਿਲਰਿਆ ਪਿਆ ਸੀ। ਜਿਸ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪਤਾ ਲੱਗਾ ਜਦ ਉਸ ਨੇ ਦੁਕਾਨ ਅੰਦਰ ਸਮਾਨ ਖਿੱਲਰਿਆ ਪਿਆ ਸੀ। ਰਾਤ ਸਮੇਂ ਚੋਰ ਦੁਕਾਨ ਦੀ ਛੱਤ ਤੇ ਚੜਕੇ ਦਰਵਾਜ਼ਾ ਤੋੜਕੇ ਚੋਰ ਦੁਕਾਨ ਅੰਦਰ ਦਾਖਲ ਹੋਏ। ਕਾਉਂਟਰ ਵਿੱਚ ਰੱਖੀ ਤਕਰੀਬਨ ਡੇਢ ਕਿਲੋ ਚਾਂਦੀ ਦੇ ਗਹਿਣੇ ਚੋਰੀ ਕਰਕੇ ਲੈ ਗਏ। ਸੀਸੀਟੀਵੀ ਕੈਮਰਿਆਂ ਦਾ ਡੀ.ਵੀ.ਆਰ ਵੀ ਪੁੱਟ ਕੇ ਲੈ ਗਏ। ਪੁਲਿਸ ਅਧਿਕਾਰੀ ਨਵਜੋਤ ਸਿੰਘ ਨੇ ਕਿਹਾ ਕਿ ਪੁਲਿਸ ਮਾਮਲੇ ਦੀ ਡੂੰਘਾਈ ਨਾਲ ਕੀਤੀ ਕਰ ਰਹੀ ਹੈ। ਕੈਮਰੇ ਖੁੰਘਾਲੇ ਜਾ ਰਹੇ ਹਨ। ਚੋਰਾਂ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਅਗਰਵਾਲ ਸਭਾ ਮਹਿਲਾ ਵਲੋਂ ਨਗਰ ਕੌਂਸਲ ਦੇ ਪ੍ਰਧਾਨ ਦਾ ਕੀਤਾ ਸਨਮਾਨ ਅਗਲੀ ਖ਼ਬਰ ਲੌਂਗੋਵਾਲ ਦੀ ਡਰੇਨ ਅਤੇ ਰਜਬਾਹੇ ਦੀ ਸਫਾਈ ਅਧੂਰੀ, ਲੋਕਾਂ ਦੀ ਵਧੀ ਚਿੰਤਾ
Ad Position 24