08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਵੀਡੀਓ ਵਾਇਰਲ ਕਰਨ ਵਾਲੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ਼

Ad Position 21
No active advertisement
ਅਜੀਤ ਡੈਸਕ 17-07-2026

ਭਵਾਨੀਗੜ੍ਹ, 16 ਜੁਲਾਈ (ਰਣਧੀਰ ਸਿੰਘ ਫੱਗੂਵਾਲਾ, ਲਖਵਿੰਦਰ ਪਾਲ ਗਰਗ) - ਸਥਾਨਕ ਇਲਾਕੇ ਦੇ ਇਕ ਹੋਟਲ ਵਿਚ ਦੇਹ ਵਪਾਰ ਦਾ ਧੰਦਾ ਚੱਲਣ ਦੀ ਵੀਡੀਓ ਨਸ਼ਰ ਕਰਨ ਵਾਲੇ ਵਿਅਕਤੀ ’ਤੇ ਇਕ ਔਰਤ ਦੇ ਬਿਆਨਾਂ ’ਤੇ ਪੁਲਿਸ ਵੱਲੋਂ ਮਾਮਲਾ ਦਰਜ਼ ਕਰਦਿਆਂ ਔਰਤ ਨੂੰ ਵੀ ਸਾਹਮਣੇ ਲਿਆਂਦਾ, ਜਿਸ ਨੇ ਵੀ ਵੀਡੀਓ ਨਸ਼ਰ ਕਰਨ ਵਾਲੇ ਪੱਤਰਕਾਰ ’ਤੇ ਸੰਗੀਨ ਦੋਸ਼ ਲਗਾਏ। ਇਸ ਸਬੰਧੀ ਡੀ.ਐਸ.ਪੀ ਸਤਨਾਮ ਸਿੰਘ, ਇੰਸਪੈਕਟਰ ਰਮਨਦੀਪ ਸਿੰਘ ਅਤੇ ਸਬ ਇੰਸਪੈਕਟਰ ਯਸ਼ਪਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਕ ਫੇਸਬੁੱਕ ਚੈਨਲ ਦੇ ਪੱਤਰਕਾਰ ਵੱਲੋਂ ਭਵਾਨੀਗੜ੍ਹ ਨੇੜੇ ਇਕ ਹੋਟਲ ਦਾ ਸਟਿੰਗ ਅਪਰੇਸ਼ਨ ਦੌਰਾਨ ਜਿਸਮ ਫਿਰੋਸ਼ੀ ਦਾ ਧੰਦਾ ਚੱਲਣ ਅਤੇ ਪੁਲਿਸ ਨੂੰ ਇਸ ਧੰਦੇ ਲਈ ਦਿੱਤੇ ਜਾਂਦੇ ਹਿੱਸੇ ਵਾਰੇ ਵੀਡੀਓ ਵਾਇਰਲ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਜਦੋਂ ਇਸ ਸਬੰਧੀ ਪੁਲਿਸ ਨੇ ਪੜਤਾਲ ਕੀਤੀ ਤਾਂ ਸਭ ਕੁੱਝ ਝੂਠ ਪਾਇਆ ਗਿਆ, ਇਸ ਦੌਰਾਨ ਪੁਲਿਸ ਦੇ ਸਾਹਮਣੇ ਇਕ ਔਰਤ ਆਈ, ਜੋ ਵੀਡੀਓ ਵਿਚ ਦਿਖਾਈ ਦਿੰਦੀ ਸੀ, ਜਿਸ ਨੇ ਵੀਡੀਓ ਵਾਇਰਲ ਕਰਨ ਵਾਲੇ ਪੱਤਰਕਾਰ ’ਤੇ ਦੋਸ਼ ਲਗਾਉਂਦਿਆਂ ਉਸ ਨੂੰ ਬਦਨਾਮ ਕਰਨ ਦੀ ਲਿਖ਼ਤੀ ਸ਼ਿਕਾਇਤ ਪੁਲਿਸ ਨੂੰ ਕਰਦਿਆਂ ਉਸ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਤਾਂ ਪੁਲਿਸ ਵੱਲੋਂ ਉਕਤ ਵਿਅਕਤੀ ’ਤੇ ਮਾਮਲਾ ਦਰਜ਼ ਕਰਦਿਆਂ ਅਗਲੀ ਪੜਤਾਲ ਸ਼ੁਰੂ ਕੀਤੀ।
ਕੀ ਐ ਮਾਮਲਾ?: - ਲੰਘੇ ਦਿਨੀਂ ਇਕ ਫੇਸਬੁੱਕ ਚੈਨਲ ’ਤੇ ਇਕ ਵੀਡੀਓ ਵਾਇਰਲ ਹੋਈ ਹੈ, ਜਿਸ ਵਿਚ ਪੱਤਰਕਾਰ ਵੱਲੋਂ ਇਕ ਔਰਤ ਨਾਲ ਗੁਪਤ ਕੈਮਰਾ ਲਗਾ ਕੇ ਗੱਲਬਾਤ ਕਰਦਿਆਂ ਹੋਟਲ ਵਿਚ ਕਥਿਤ ਤੌਰ ’ਤੇ ਹੋ ਰਹੇ ਦੇਹ ਵਪਾਰ ਦੇ ਧੰਦੇ ਬਾਰੇ ਅਤੇ ਪੁਲਿਸ ਨੂੰ ਜਾਂਦੇ ਪੈਸੇ ਬਾਰੇ ਗੱਲਬਾਤ ਕਰ ਕੇ, ਬੇਖ਼ੌਫ ਇਹ ਧੰਦਾ ਹੋਣ ਬਾਰੇ ਕਿਹਾ ਗਿਆ।
ਕੀ ਕਹਿੰਦੇ ਨੇ ਹੋਟਲ ਮਾਲਕ
ਹੋਟਲ ਮਾਲਕ ਨਾਲ ਗੱਲਬਾਤ ਕਰਨ ’ਤੇ ਉਸ ਨੇ ਦੱਸਿਆ ਕਿ ਉਕਤ ਵਿਅਕਤੀ ਨੇ ਵੀਡੀਓ ਦੇ ਵਾਇਰਲ ਤੋਂ ਪਹਿਲਾਂ ਉਨ੍ਹਾਂ ਤੋਂ ਪੈਸਿਆਂ ਦੀ ਮੰਗ ਕੀਤੀ। ਉਨ੍ਹਾਂ ਦੱਸਿਆ ਕਿ ਅਸੀਂ ਉਸ ਨੂੰ ਹੋਟਲ ਵਿਚ ਇਸ ਤਰ੍ਹਾਂ ਦੀ ਕੋਈ ਗਤੀਵਿਧੀ ਨਾ ਹੋਣ ਸਬੰਧੀ ਕਿਹਾ। ਪਰ ਉਹ ਉਨ੍ਹਾਂ ਤੋਂ 50 ਹਜ਼ਾਰ ਰੁਪਏ ਮੰਗਣ ਲੱਗਿਆ। ਜਦੋਂ ਉਨ੍ਹਾਂ ਪੈਸੇ ਨਾ ਦਿੱਤੇ ਤਾਂ ਉਸ ਨੇ ਇਹ ਵੀਡੀਓ ਵਾਇਰਲ ਕਰ ਕੇ ਸਾਡਾ ਨਾਮ ਅਤੇ ਕਿੱਤਾ ਬਦਨਾਮ ਕਰ ਦਿੱਤਾ। ਜਿਸ ਸਬੰਧੀ ਉਹ ਉਕਤ ਵਿਅਕਤੀ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਾਉਣ ਲਈ ਕਾਨੂੰਨੀ ਮਾਹਿਰਾਂ ਦੀ ਸਲਾਹ ਲੈ ਕੇ ਕਾਰਵਾਈ ਕਰਵਾਉਣਗੇ।
ਕੀ ਕਹਿੰਦੀ ਹੈ ਔਰਤ
ਵੀਡੀਓ ਵਿਚ ਦਿਖਾਈ ਦੇਣ ਵਾਲੀ ਔਰਤ ਨੇ ਦੱਸਿਆ ਕਿ ਉਸ ਦੀ ਉਕਤ ਪੱਤਰਕਾਰ ਕਹਾਉਣ ਵਾਲੇ ਵਿਅਕਤੀ ਨਾਲ ਕਰੀਬ 5 ਸਾਲ ਦੋਸਤੀ ਹੈ, ਉਹ ਅਕਸਰ ਉਸ ਨੂੰ ਮਿਲਦਾ ਰਹਿੰਦਾ ਸੀ। ਲੰਘੇ ਦਿਨੀਂ ਉਸ ਨੂੰ ਯੋਜਨਾ ਬਣਾ ਕੇ ਉਕਤ ਹੋਟਲ ਵਿਚ ਭੇਜ ਕੇ ਉਸ ਦੀ ਵੀਡੀਓ ਬਣਾ ਕੇ ਵਾਇਰਲ ਕੀਤੀ। ਉਕਤ ਔਰਤ ਨੇ ਦੱਸਿਆ ਕਿ ਉਸ ਨੇ ਹੋਟਲ ’ਤੇ ਭੇਜਣ ਤੋਂ ਪਹਿਲਾਂ ਕਥਿਤ ਤੌਰ ਨੇ ਧੋਖੇ ਨਾਲ ਬੀਅਰ ਵੀ ਪਿਲਾਈ। ਔਰਤ ਨੇ ਦੱਸਿਆ ਕਿ ਹੋਟਲ ਵਿਚ ਸਾਰਾ ਕੁੱਝ ਜੋ ਵੀਡੀਓ ਵਿਚ ਰਿਕਾਰਡ ਹੋਇਆ, ਉਸ ਉਸ (ਪੱਤਰਕਾਰ) ਵੱਲੋਂ ਬਣਾਈ ਯੋਜਨਾ ਦਾ ਹਿੱਸਾ ਸੀ। ਉਕਤ ਔਰਤ ਨੇ ਦੱਸਿਆ ਕਿ ਉਸ ਨੇ ਪਹਿਲਾਂ ਮੈਨੂੰ ਇਹ ਦੱਸਿਆ ਕਿ ਇਹ ਵੀਡੀਓ ਸਿਰਫ਼ ਹੋਟਲ ਵਾਲਿਆਂ ਤੋਂ ਪੈਸੇ ਵਟੋਰਨ ਲਈ ਰਿਕਾਰਡ ਕਰ ਰਿਹਾ, ਪਰ ਪੈਸੇ ਨਾ ਮਿਲੇ ਤਾਂ ਉਸ ਨੇ ਉਸ ਦੀ ਬਿਨ੍ਹਾਂ ਇਜਾਜ਼ਤ ਵੀਡੀਓ ਵਾਇਰਲ ਕਰ ਕੇ ਉਸ ਦੀ ਬਦਨਾਮੀ ਕੀਤੀ, ਜਿਸ ਕਰ ਕੇ ਉਸ ਨੇ ਪੁਲਿਸ ਨੂੰ ਇਸ ਦੀ ਸ਼ਿਕਾਇਤ ਕਰ ਕੇ ਮਾਮਲਾ ਦਰਜ ਕਰਵਾਇਆ। ਇਸ ਸਬੰਧੀ ਚੈਨਲ ਦੇ ਇਕ ਵਿਅਕਤੀ ਨਾਲ ਗੱਲ ਕਰਨ ’ਤੇ ਉਨ੍ਹਾਂ ਦੱਸਿਆ ਕਿ ਇਹ ਖ਼ਬਰ 3 ਫੇਸਬੁੱਕ ਚੈਨਲਾਂ ਜਿਨ੍ਹਾਂ ਦੇ ਉਸ ਵਿਅਕਤੀ ਦੇ ਦੱਸਣ ਅਨੁਸਾਰ ਨਾਮ ਵੀ ਇਕ ਦੂਜੇ ਨਾਲ ਮਿਲਦੇ-ਜੁਲਦੇ ਹਨ, ’ਤੇ ਚੱਲੀ ਹੈ, ਪਰ ਜਿਸ ਵਿਅਕਤੀ ’ਤੇ ਮਾਮਲਾ ਦਰਜ਼ ਹੋਇਆ, ਉਸ ਸਬੰਧੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ। ਉਸ ਨੂੰ ਜਦੋਂ ਉਸ ਵਿਅਕਤੀ ਨਾਲ ਸੰਪਰਕ ਕਰਨ ਲਈ ਨੰਬਰ ਮੰਗਿਆ ਤਾਂ ਉਸ ਨੇ ਨੰਬਰ ਨਾ ਹੋਣ ਬਾਰੇ ਕਿਹਾ।
ਹੋ ਕੀ ਰਿਹਾ?
ਜਾਣਕਾਰੀ ਅਨੁਸਾਰ ਕੁੱਝ ਆਪੇ ਬਣੇ ਚੈਨਲਾਂ ਦੇ ਆਪੇ ਬਣੇ ਪੱਤਰਕਾਰਾਂ ਵੱਲੋਂ ਇਸ ਤਰ੍ਹਾਂ ਦੀਆਂ ਬਲੈਕਮੇਲਿੰਗ ਕਰ ਕੇ ਮੋਟੇ ਪੈਸੇ ਲੈਣ ਦੀਆਂ ਖ਼ਬਰਾਂ ਅਕਸਰ ਹੀ ਮਿਲੀਆਂ ਰਹਿੰਦੀਆਂ ਹਨ। ਕਈ ਲੋਕਾਂ ਵੱਲੋਂ ਆਪੇ ਬਣਾਏ ਚੈਨਲਾਂ ਰਾਹੀਂ ਚੰਡੀਗੜ੍ਹ ਤੱਕ ਮਾਰ ਕਰਦਿਆਂ ਲੋਕਾਂ ਨੂੰ ਬਲੈਕਮੇਲ ਕਰ ਕੇ ਲੁੱਟਣ ਦਾ ਢੰਗ ਅਪਣਾਇਆ ਹੋਇਆ ਹੈ, ਜਿਨ੍ਹਾਂ ਨੂੰ ਰੋਕਣ ਲਈ ਪੁਲਿਸ ਪ੍ਰਸ਼ਾਸਨ ਨੂੰ ਵਿਸ਼ੇਸ਼ ਉਪਰਾਲੇ ਕਰਨੇ ਚਾਹੀਦੇ ਹਨ। ਇਹ ਵੀ ਜਾਣਕਾਰੀ ਮਿਲੀ ਹੈ, ਕਿ ਕੁੱਝ ਆਪਣੇ ਬਣੇ ਪੱਤਰਕਾਰ ਕੁੱਝ ਅਧਿਕਾਰੀਆਂ ਨਾਲ ਮਿਲ ਕੇ ਲੋਕਾਂ ਨੂੰ ਡਰਾ ਕੇ ਵੱਡੀਆਂ ਠੱਗੀਆਂ ਮਾਰ ਰਹੇ ਹਨ, ਜਿਸ ਤੋਂ ਲੋਕਾਂ ਨੂੰ ਸੁਚੇਤ ਰਹਿਣ ਦੇ ਨਾਲ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਇਨ੍ਹਾਂ ਦੀ ਪਹਿਚਾਣ ਕਰ ਕੇ ਕਾਰਵਾਈ ਕਰਨੀ ਚਾਹੀਦੀ ਹੈ।

Ad Position 22
No active advertisement
ਪਿਛਲੀ ਖ਼ਬਰ ਲੌਂਗੋਵਾਲ ਹੋਇਆ ਕੂੜੇ ਦੇ ਢੇਰਾਂ ’ਚ ਤਬਦੀਲ ਅਗਲੀ ਖ਼ਬਰ ਸੰਯੁਕਤ ਕਿਸਾਨ ਮੋਰਚਾ ਪੰਜਾਬ ਜ਼ਿਲ੍ਹਾ ਬਰਨਾਲਾ ਦੀ ਮੀਟਿੰਗ
Ad Position 24