08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਲੌਂਗੋਵਾਲ ਹੋਇਆ ਕੂੜੇ ਦੇ ਢੇਰਾਂ ’ਚ ਤਬਦੀਲ

Ad Position 21
No active advertisement
ਅਜੀਤ ਡੈਸਕ 17-07-2026

ਲੌਂਗੋਵਾਲ, 16 ਜੁਲਾਈ (ਵਿਨੋਦ, ਸ. ਖੰਨਾ) - ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਸਫਾਈ ਕਾਮਿਆਂ ਦੀ ਹੜਤਾਲ ਕਾਰਨ ਸਮੁੱਚਾ ਲੌਂਗੋਵਾਲ ਸ਼ਹਿਰ ਕੂੜੇ ਦੇ ਢੇਰਾਂ ਵਿੱਚ ਤਬਦੀਲ ਹੋ ਗਿਆ ਹੈ। ਸ਼ਹਿਰ ਦੇ ਵੱਖ-ਵੱਖ ਇਲਾਕਿਆਂ, ਚੌਂਕਾਂ, ਚੁਰਾਹਿਆਂ ਅਤੇ ਰਿਹਾਇਸ਼ੀ ਇਲਾਕਿਆਂ ਵਿੱਚ ਥਾਂ-ਥਾਂ ਕੂੜੇ ਦੇ ਢੇਰ ਲੱਗੇ ਹੋਏ ਹਨ, ਜਿਸ ਕਾਰਨ ਚਾਰੇ ਪਾਸੇ ਬਦਬੂ ਦਾ ਮਾਹੌਲ ਬਣਿਆ ਹੋਇਆ ਹੈ। ਘਰਾਂ ਦੇ ਅੱਗੇ ਅਤੇ ਸੜਕਾਂ ਕਿਨਾਰੇ ਇਕੱਠੇ ਹੋਏ ਕੂੜੇ ਕਾਰਨ ਲੋਕਾਂ ਦਾ ਆਉਣਾ-ਜਾਣਾ ਮੁਸ਼ਕਲ ਹੋ ਗਿਆ ਹੈ। ਨਾਗਰਿਕ ਨੱਕ-ਮੂੰਹ ਢੱਕ ਕੇ ਲੰਘਣ ਲਈ ਮਜਬੂਰ ਹਨ। ਗੰਦਗੀ ਵਿੱਚ ਆਵਾਰਾ ਪਸ਼ੂਆਂ ਦੇ ਮੂੰਹ ਮਾਰਨ ਨਾਲ ਸਥਿਤੀ ਹੋਰ ਵੀ ਗੰਭੀਰ ਬਣ ਗਈ ਹੈ, ਜਿਸ ਨਾਲ ਬਿਮਾਰੀਆਂ ਫੈਲਣ ਦਾ ਖ਼ਤਰਾ ਵੱਧ ਗਿਆ ਹੈ। ਇਸ ਗੰਭੀਰ ਸਥਿਤੀ ਤੋਂ ਤੰਗ ਆਏ ਲੋਕਾਂ ਦਾ ਜਿਊਣਾ ਹੀ ਮੁਹਾਲ ਹੋ ਗਿਆ ਹੈ। ਦੂਜੇ ਬੰਨੇ ਸਫਾਈ ਕਾਮਿਆਂ ਵਲੋਂ ਮੰਗਾ ਨਾ ਮੰਨਣ ਦੇ ਰੋਸ ਵਜੋਂ ਪੰਜਾਬ ਸਰਕਾਰ ਖ਼ਿਲਾਫ਼ ਪਿੱਟ ਸਿਆਪਾ ਕੀਤਾ ਹੈ। ਇਸ ਦੌਰਾਨ ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਜਸਮੇਲ ਕੌਰ ਨੇ ਸ਼ਹਿਰ ਨਿਵਾਸੀਆਂ ਅਤੇ ਪੰਜਾਬ ਸਰਕਾਰ ਦੇ ਨਾਂ ਅਪੀਲ ਕੀਤੀ ਹੈ ਕਿ ਜਦੋਂ ਸਫਾਈ ਕਰਮਚਾਰੀ ਆਪਣੀਆਂ ਜਾਇਜ਼ ਮੰਗਾਂ ਲਈ ਹੜਤਾਲ ‘ਤੇ ਬੈਠਣ ਲਈ ਮਜਬੂਰ ਹੋਣ ਤਾਂ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਉਨ੍ਹਾਂ ਨਾਲ ਗੱਲਬਾਤ ਕਰਕੇ ਜਲਦੀ ਹੱਲ ਕੱਢੇ। ਜੇਕਰ ਵਾਅਦੇ ਕੀਤੇ ਗਏ ਸਨ ਤਾਂ ਉਹ ਪੂਰੇ ਹੋਏ ਚਾਹੀਦੇ ਹਨ। ਅਸੀਂ ਸਰਕਾਰ ਅਤੇ ਆਮ ਆਦਮੀ ਪਾਰਟੀ ਨੂੰ ਅਪੀਲ ਕਰਦੇ ਹਾਂ ਕਿ ਰਾਜਨੀਤੀ ਤੋਂ ਉੱਪਰ ਉੱਠ ਕੇ ਲੌਂਗੋਵਾਲ ਸ਼ਹਿਰ ਦੇ ਲੋਕਾਂ ਦੀ ਸਿਹਤ ਅਤੇ ਸਫਾਈ ਨੂੰ ਪਹਿਲ ਦਿੱਤੀ ਜਾਵੇ। ਸ਼ਹਿਰ ਨੂੰ ਕੂੜੇ ਦੇ ਢੇਰਾਂ ਵਿੱਚ ਨਾ ਬਦਲਣ ਦਿੱਤਾ ਜਾਵੇ। ਜੇਕਰ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਸਮੂਹ ਕਰਮਚਾਰੀ ਅਣਮਿਥੇ ਸਮੇਂ ਲਈ ਹੜਤਾਲ ਕਰਨ ਲਈ ਮਜਬੂਰ ਹੋਣਗੇ । ਇਸ ਮੌਕੇ ਅਮਰੀਕ ਸਿੰਘ, ਮਨਜੀਤ ਸਿੰਘ, ਕਰਮਜੀਤ ਕੌਰ, ਰਕੇਸ ਸਿੰਘ, ਹਰਦੀਪ ਸਿੰਘ, ਲੁਕੇਸ ਸਿੰਘ, ਵਰਿੰਦਰ ਸਿੰਘ, ਹਰਨੇਕ ਸਿੰਘ,ਆਦਿ ਹਾਜ਼ਰ ਸਨ। ਦੂਜੇ ਬੰਨੇ ਇਸ ਸੰਘਰਸ਼ ਨੂੰ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਸ਼੍ਰੋਮਣੀ ਅਕਾਲੀ ਦਲ ਹਲਕਾ ਸੁਨਾਮ ਦੇ ਇੰਚਾਰਜ਼ ਵਿਨਰਜੀਤ ਸਿੰਘ ਗੋਲਡੀ, ਅਕਾਲੀ ਦਲ ਪੁਨਰ ਸੁਰਜੀਤ ਦੇ ਸੂਬਾ ਡੈਲੀਗੇਟ ਜੀਤ ਸਿੰਘ ਸਿੱਧੂ ਚੇਅਰਮੈਨ, ਕਾਂਗਰਸੀ ਆਗੂ ਐਡ. ਗੁਰਤੇਗ ਸਿੰਘ ਲੌਂਗੋਵਾਲ, ਰਜਿੰਦਰ ਸਿੰਘ ਰਾਜਾ ਅਤੇ ਰਜਿੰਦਰ ਦੀਪਾ ਨੇ ਸਫਾਈ ਸੇਵਕਾਂ ਦਾ ਸਮਰਥਨ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮੁਲਾਜ਼ਮਾਂ ਨਾਲ ਵੱਡੇ-ਵੱਡੇ ਵਾਅਦੇ ਤਾਂ ਕੀਤੇ ਸਨ ਪਰ ਅੱਜ ਤੱਕ ਕਿਸੇ ਵੀ ਵਾਅਦੇ ਨੂੰ ਜ਼ਮੀਨੀ ਪੱਧਰ ’ਤੇ ਪੂਰਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਫਾਈ ਸੇਵਕ ਅਤੇ ਮਿਊਂਸਪਲ ਮੁਲਾਜ਼ਮ ਦਿਨ-ਰਾਤ ਸ਼ਹਿਰਾਂ ਦੀ ਸਫਾਈ ਵਿਚ ਲੱਗੇ ਰਹਿੰਦੇ ਹਨ। ਇਹਨਾ ਦੀਆਂ ਮੰਗਾਂ ਨੂੰ ਤੁਰੰਤ ਪੂਰਾ ਕੀਤਾ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਕਾਂਗਰਸ ਦੇ ਬਲਾਕ ਪ੍ਰਧਾਨ ਹਰਦੇਵ ਸਿੰਘ ਭੱਠਲ, ਅਕਾਲੀ ਆਗੂ ਪਰਮਿੰਦਰ ਕੌਰ ਬਰਾੜ ਸਾ.ਪ੍ਰਧਾਨ, ਸੰਦੀਪ ਕੌਰ ਖਰਾਸੀਆ, ਕਮਲ ਸਿੰਘ ਬਰਾੜ, ਸੁਖਵਿੰਦਰ ਸਿੰਘ ਚਹਿਲ ਸਰਪੰਚ, ਗੁਰਮੀਤ ਸਿੰਘ ਲੱਲੀ, ਨਰਿੰਦਰ ਸਿੰਘ ਨੰਦੂ ਤੋਂ ਇਲਾਵਾ ਕਿਰਤੀ ਕਿਸਾਨ ਯੂਨੀਅਨ, ਦੇਸ਼ ਭਗਤ ਯਾਦਗਾਰ, ਬਾਬਾ ਫਰੀਦ ਸੰਸਥਾ, ਭਾਕਿਯੂ ਏਕਤਾ ਉਗਰਾਹਾਂ, ਭਾਕਿਯੂ ਏਕਤਾ ਅਜ਼ਾਦ ਅਤੇ ਹੋਰ ਜਨਤਕ ਜੱਥੇਬੰਦੀਆਂ ਨੇ ਵੀ ਸਫਾਈ ਸੇਵਕਾਂ ਦੇ ਸੰਘਰਸ਼ ਦੀ ਹਮਾਇਤ ਕੀਤੀ ਹੈ।

Ad Position 22
No active advertisement
ਪਿਛਲੀ ਖ਼ਬਰ ਪਿੰਡ ਪੱਧਰ ’ਤੇ ਨਸ਼ਾ ਮੁਕਤੀ ਲਹਿਰ ਹੋਵੇਗੀ ਹੋਰ ਮਜ਼ਬੂਤ, ਵਲੰਟੀਅਰਾਂ ਦੀ ਭੂਮਿਕਾ ਅਹਿਮ - ਡਾ. ਮਿੰਕੂ ਜਵੰਧਾ ਅਗਲੀ ਖ਼ਬਰ ਵੀਡੀਓ ਵਾਇਰਲ ਕਰਨ ਵਾਲੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ਼
Ad Position 24