ਸੰਗਰੂਰ, 16 ਜੁਲਾਈ (ਅਮਨਦੀਪ ਸਿੰਘ ਬਿੱਟਾ) – ਅੱਜ ਤੜਕਸਾਰ ਸੰਗਰੂਰ ਦੇ ਬੱਸ ਅੱਡੇ ਵਿੱਚ ਪੀ.ਆਰ.ਟੀ.ਸੀ. ਦੇ ਕਾਮਿਆਂ ਨੇ ਬੱਸਾਂ ਦਾ ਮੁਕੰਮਲ ਚੱਕਾ ਜਾਮ ਕਰਦਿਆਂ ਆਪਣੇ ਅੰਦੋਲਨ ਆਰੰਭ ਕਰ ਦਿੱਤਾ। ਇਸ ਸੰਘਰਸ਼ ਦੀ ਅਗਵਾਈ ਹਰਪ੍ਰੀਤ ਸਿੰਘ ਗਰੇਵਾਲ, ਸਤਵਿੰਦਰ ਸਿੰਘ ਕੈਸ਼ੀਅਰ, ਪਰਮਿੰਦਰ ਸਿੰਘ ਜੱਸੜ, ਲਖਵਿੰਦਰ ਸਿੰਘ ਬਿੱਟੂ, ਪੁਸ਼ਪਿੰਦਰ ਸਿੰਘ ਸਮਾਣਾ, ਗੁਰਪ੍ਰੀਤ ਸਿੰਘ ਨਾਰੀਕੇ ਵੱਲੋਂ ਕੀਤੀ ਗਈ। ਚੱਕਾ ਜਾਮ ਸਬੰਧੀ ਜਾਣਕਾਰੀ ਦਿੰਦਿਆਂ ਹਰਪ੍ਰੀਤ ਸਿੰਘ ਗਰੇਵਾਲ ਨੇ ਕਿਹਾ ਕਿ ਸੰਗਰੂਰ ਡਿਪੂ ਦੀਆਂ ਕੁੱਲ 144 ਬੱਸਾਂ ਵਿੱਚੋਂ 104 ਬੱਸਾਂ ਦਾ ਅੱਜ ਚੱਕਾ ਜਾਮ ਕੀਤਾ ਗਿਆ ਹੈ ਪੂਰੇ ਪੰਜਾਬ ਵਿੱਚ 1600 ਬੱਸਾਂ ਪੀ.ਆਰ.ਟੀ.ਸੀ. ਦੀਆਂ ਬੰਦ ਹੋਣ ਦਾ ਦਾਅਵਾ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਹੜਤਾਲ ਵਿੱਚ ਡਰਾਇਵਰ, ਕੰਡਕਟਰਾਂ ਦੇ ਨਾਲ-ਨਾਲ ਵਰਕਸ਼ਾਪ ਦੇ ਮੁਲਾਜਮ ਵੀ ਸ਼ਾਮਲ ਹਨ। ਚੱਕਾ ਜਾਮ ਦਾ ਮੁੱਖ ਕਾਰਨ ਮੈਨੇਜਮੈਂਟ ਵੱਲੋਂ ਯੂਨੀਅਨ ਦੇ ਚੇਅਰਮੈਨ ਗੁਰਵਿੰਦਰ ਸਿੰਘ ਗੁਰੀ ਵੱਲੋਂ ਤੰਗ ਪ੍ਰੇਸ਼ਾਨ ਕਰਨਾ ਅਤੇ ਉਨ੍ਹਾਂ ਦੀ ਮੁਤਅਲੀ ਨੂੰ ਲੈ ਕੇ ਕੀਤੀ ਗਿਆ ਹੈ। ਗਰੇਵਾਲ ਨੇ ਕਿਹ ਕਿ ਮੈਨੇਜਮੈਂਟ ਨੇ ਤਿੰਨ ਦਿਨਾਂ ਦਾ ਨੋਟਿਸ ਦੇ ਕੇ ਗੁਰਵਿੰਦਰ ਸਿੰਘ ਗੁਰੀ ਉੱਤੇ ਦੋਸ਼ ਲਗਾਇਆ ਕਿ ਉਹ ਚੰਡੀਗੜ੍ਹ ਡਿਪੂ ਵਿੱਚ ਅੱਡਾ ਫੀਸ ਜਾਅਲੀ ਤੌਰ ਉੱਤੇ ਲੈ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਡਾ ਫੀਸ ਦੀ ਪਰਚੀ ਨਗਰ ਨਿਗਮ ਵੱਲੋਂ ਦਿੱਤੀ ਜਾ ਰਹੀ ਹੈ, ਇਸ ਦੇ ਜਾਅਲੀ ਜਾ ਸ਼ਹੀ ਹੋਣ ਦੀ ਤਸਦੀਕ ਅਤੇ ਜਿੰਮੇਵਾਰੀ ਵੀ ਨਗਰ ਨਿਗਮ ਦੀ ਬਣਦੀ ਹੈ। ਤਿੰਨ ਦਿਨਾਂ ਦਾ ਨੋਟਿਸ ਮੈਨੇਜਮੈਂਟ ਨੇ ਯੂਨੀਅਨ ਆਗੂ ਨੂੰ ਦਿੱਤਾ ਗਿਆ ਸੀ ਪਰ ਇਸ ਦੇ ਅੰਤਰਗਤ ਮੈਨੇਜਮੈਂਟ ਨੇ ਉਨ੍ਹਾਂ ਦੀ ਸੇਵਾਵਾ ਰੋਕ ਦਿੱਤੀਆਂ ਹਨ ਜਿਸ ਦੇ ਰੋਸ ਵਜੋਂ ਪੰਜਾਬ ਦੇ 9 ਪੀ.ਆਰ.ਟੀ.ਸੀ. ਡਿਪੂਆਂ ਵਿੱਚ ਚੱਕਾ ਜਾਮ ਕਰ ਦਿੱਤਾ ਗਿਆ ਹੈ। ਗਰੇਵਾਲ ਅਨੁਸਾਰ ਅੱਜ ਪੀ.ਆਰ.ਟੀ.ਸੀ. ਦੇ ਐਮ.ਡੀ. ਨਾਲ ਗੱਲਬਾਤ ਚੱਲ ਰਹੀ ਹੈ ਪਰ ਜੇ ਇਹ ਗੱਲਬਾਤ ਬੇਸਿੱਟਾ ਰਹੀ ਤਾਂ ਭਲਕੇ ਪਨ ਬੱਸ ਵਾਲਿਆਂ ਦਾ ਵੀ ਚੱਕਾ ਜਾਮ ਕਰ ਦਿੱਤਾ ਜਾਵੇਗਾ।
ਸਵਾਰੀਆਂ ਨੂੰ ਖੱਜਲ ਖੁਆਰੀ ਦਾ ਕਰਨਾ ਪਿਆ ਸਾਹਮਣਾ
ਸੰਗਰੂਰ, ਪੀ.ਆਰ.ਟੀ.ਸੀ. ਬੱਸਾਂ ਦਾ ਚੱਕਾ ਜਾਮ ਹੋਣ ਕਾਰਨ ਸਵਾਰੀਆਂ ਨੂੰ ਖਾਸ ਤੌਰ ਉੱਤੇ ਤੜਕਸਾਰ ਡਿਊਟੀ ਉੱਤੇ ਜਾਣ ਵਾਲੇ ਮੁਲਾਜਮਾਂ ਨੂੰ ਕਾਫੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ। ਦਫਤਰੀ ਕੰਮ ਕਾਜ ਦਾ ਦਿਨ ਹੋਣ ਕਾਰਨ ਵੀ ਪਿੰਡਾਂ ਵਿੱਚੋਂ ਆਉਂਦੇ ਲੋਕਾਂ ਨੂੰ ਵੀ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪਿਆ। ਸਹਿਕਾਰਤਾ ਵਿਭਾਗ ਵਿਚੋਂ ਸੇਵਾ ਮੁਕਤ ਅਤੇ ਕੌਸਲਰ ਨੱਥੂ ਲਾਲ ਢੀਂਗਰਾ ਨੇ ਮੰਗ ਕੀਤੀ ਕਿ ਪੀ.ਆਰ.ਟੀ.ਸੀ. ਦੀ ਹੜਤਾਲ ਕਾਰਨ ਮੁਸਾਫਰਾ ਨੂੰ ਆ ਰਹੀ ਦਿੱਕਤਾ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਦੇ ਮਸਲੇ ਹੱਲ ਜਲਦੀ ਕੱਢਿਆ ਜਾਵੇ।
ਪੀ.ਆਰ.ਟੀ.ਸੀ. ਕਾਮਿਆਂ ਨੇ ਆਪਣੇ ਆਗੂ ਖਿਲਾਫ ਮੈਨੇਜਮੈਂਟ ਵੱਲੋਂ ਕੀਤੀ ਕਾਰਵਾਈ ਨੂੰ ਲੈ ਕੇ ਰਾਜ ਭਰ ਵਿੱਚ ਕੀਤਾ ਚੱਕਾ ਜਾਮ
ਅਜੀਤ ਡੈਸਕ
17-07-2026