ਮੂਣਕ, 16 ਜੁਲਾਈ (ਭਾਰਦਵਾਜ, ਸਿੰਗਲਾ, ਮਦਾਨ) – ਇੱਕ ਸੜਕ ਹਾਦਸੇ ਦੌਰਾਨ ਇੱਕ ਨਾ ਮਾਲੂਮ ਕੈਂਟਰ ਚਾਲਕ ਵੱਲੋ ਪੁਰਾਣਾ ਬੱਸ ਸਟੈਂਡ ਮੂਣਕ ਵਿਖੇ ਸਕੂਟੀ ਚਾਲਕ ਨੂੰ ਬੁਰੀ ਤਰ੍ਹਾਂ ਕੁਚਲਣ ਨਾਲ ਸਕੂਟੀ ਚਾਲਕ ਦੀ ਮੌਕੇ ਤੇ ਮੌਤ ਹੋ ਗਈ ਅਤੇ ਕੈਂਟਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਮਸ਼ਹੂਰ ਉਦਯੋਗਪਤੀ ਸ਼ੀ੍ ਆਰ ਕੇ ਗਰਗ ਦੇ ਚਚੇਰੇ ਭਰਾ ਤੇ ਮੂਣਕ ਸ਼ਹਿਰ ਦੀ ਨਾਮਵਰ ਸਖਸ਼ੀਅਤ ਤੇ ਲੋਕਾਂ ਦੇ ਹਰਮਨ ਪਿਆਰੇ ਵਪਾਰੀ ਸ਼ੀ੍ ਸਤੀਸ਼ ਗਰਗ (68) ਪੁੱਤਰ ਸਾਬਕਾ ਸਰਪੰਚ ਸ਼ੀ੍ ਦੇਸ ਰਾਜ ਆਪਣੇ ਘਰੋ ਸਕੂਟੀ ਤੇ ਸਵਾਰ ਹੋ ਕੇ ਪੁਰਾਣੇ ਬੱਸ ਸਟੈਂਡ ਕੋਲ ਆਪਣੀ ਸਾਇਡ ਜਾ ਰਿਹਾ ਸੀ। ਪਿੱਛੋਂ ਆ ਰਿਹੇ ਨਾਮਾਲੂਮ ਕੈਂਟਰ ਨੇ ਸਕੂਟੀ ਚਾਲਕ ਨੂੰ ਬੁਰੀ ਤਰ੍ਹਾਂ ਕੁਚਲ ਕੇ ਮੌਕੇ ਤੋਂ ਫ਼ਰਾਰ ਹੋ ਗਿਆ ਜਦਕਿ ਸਕੂਟੀ ਚਾਲਕ ਸਤੀਸ਼ ਗਰਗ ਮੌਕੇ ਤੇ ਮੌਤ ਹੋ ਗਈ, ਮਿਰਤਕ ਆਪਣੇ ਪਿੱਛੇ ਪਤਨੀ ਅਤੇ ਇੱਕ ਬੇਟੀ ਛੱਡ ਗਿਆ। ਇਸ ਬੇਵਕਤੀ ਮੌਤ ਦੀ ਖਬਰ ਸੁਣ ਕੇ ਅਗਰਵਾਲ ਸਮਾਜ, ਜੈਨ ਸਮਾਜ, ਵਪਾਰੀ ਵਰਗ ਅਤੇ ਸ਼ਹਿਰ ਵਾਸੀਆਂ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਐਸ ਐਚ ਓ ਮੂਣਕ ਇੰਸਪੈਕਟਰ ਗੁਰਮੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਸਤੀਸ਼ ਗਰਗ ਦੇ ਪਰਿਵਾਰਿਕ ਮੈਂਬਰ ਰਵਿੰਦਰ ਕੁਮਾਰ ਦੇ ਬਿਆਨਾਂ ਦੇ ਆਧਾਰ ਤੇ ਨਾਮਾਲੂਮ ਫਰਾਰ ਕੈਂਟਰ ਚਾਲਕ ਦੇ ਖਿਲਾਫ ਵੱਖ ਵੱਖ ਧਾਰਾਵਾਂ ਅਧੀਨ ਮੁੱਕਦਮਾ ਦਰਜ ਕਰਕੇ ਸੀਸੀ ਟੀਵੀ ਕੈਮਰਿਆਂ ਦੀ ਫੁਟੇਜ ਦੀ ਸਹਾਇਤਾ ਨਾਲ ਕੈਂਟਰ ਚਾਲਕ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
ਕੈਂਟਰ ਚਾਲਕ ਨੇ ਸਕੂਟੀ ਸਵਾਰ ਨੂੰ ਕੁਚਲਿਆ
ਅਜੀਤ ਡੈਸਕ
17-07-2026