ਲਹਿਰਾਗਾਗਾ,16 ਜੁਲਾਈ (ਅਸ਼ੋਕ ਗਰਗ) - ਬੀਤੀ ਰਾਤ ਪਿੰਡ ਭੁਟਾਲ ਕਲਾਂ ਤੋਂ ਗਊ ਵੰਸ਼ ਨਾਲ ਭਰਿਆ ਇੱਕ ਤਰਪਾਲਾਂ ਨਾਲ ਪੂਰੀ ਤਰ੍ਹਾਂ ਢਕ ਕੇ ਲਿਜਾਇਆ ਜਾ ਰਿਹਾ ਸੀ। ਇਸ ਦੀ ਸੂਚਨਾ ਗਊ ਸੇਵਕਾਂ ਨੂੰ ਮਿਲਣ ਤੇ ਤੁਰੰਤ ਟਰੱਕ ਦਾ ਪਿੱਛਾ ਕਰਕੇ ਉਸ ਨੂੰ ਕਾਬੂ ਕਰ ਲਿਆ, ਪਰ ਹਨ੍ਹੇਰੇ ਦਾ ਲਾਭ ਉਠਾਉਂਦੇ ਹੋਏ ਗਊ ਤਸਕਰ ਭੱਜਣ ਵਿੱਚ ਸਫਲ ਹੋ ਗਏ।ਗਊ ਰੱਖਿਆ ਦਲ ਜਿਲ੍ਹਾ ਪਟਿਆਲਾ ਦੇ ਪ੍ਰਧਾਨ ਜਾਨੂ ਬੱਤਰਾ ਦੀ ਨਿਸ਼ਾਨਦੇਹੀ ‘ਤੇ ਗਊ ਸੇਵਕ ਸੋਨੀ ਭੁਟਾਲ ਦੀ ਅਗੁਵਾਈ ਹੇਠ ਬਿੱਲਾ ਘੋੜੇਨਬ ਅਤੇ ਸੁਰਿੰਦਰ ਜੋਸੀ ਨੇ ਟਰੱਕ ਨੂੰ ਪਿੰਡ ਘੋੜੇਨਬ ਨੇੜੇ ਰੋਕ ਲਿਆ। ਇਸ ਦੌਰਾਨ ਟਰੱਕ ਚਾਲਕ ਅਤੇ ਉਸ ਦੇ ਸਾਥੀ ਗਊ ਵੰਸ ਸਮੇਤ ਟਰੱਕ ਛੱਡ ਕੇ ਫਰਾਰ ਹੋ ਗਏ।ਥਾਣਾ ਲਹਿਰਾਗਾਗਾ ਦੀ ਪੁਲਿਸ ਨੇ ਗਊਆਂ ਨੂੰ ਸੁਰੱਖਿਅਤ ਢੰਗ ਨਾਲ ਗਊਸ਼ਾਲਾ ਲਹਿਰਾਗਾਗਾ ਵਿਖੇ ਪਹੁੰਚਾਇਆ। ਫਰਾਰ ਹੋਏ ਗਊ ਤਸਕਰਾਂ ਦੇ ਵਿਰੁੱਧ ਗਊ ਸੇਵਕ ਮੁਕੇਸ਼ ਕੁਮਾਰ ਪੁੱਤਰ ਚਰਨ ਦਾਸ ਵਾਸੀ ਲਹਿਰਾਗਾਗਾ ਦੇ ਬਿਆਨਾਂ ਮੁਤਾਬਕ ਵੱਖ-ਵੱਖ ਧਰਾਵਾਂ ਤਹਿਤ ਮੁਕਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਗਊ ਸੇਵਕਾਂ ਨੇ ਦੱਸਿਆ ਕਿ ਅਜਿਹੇ ਸੇਵਾ-ਭਾਵ ਵਾਲੇ ਕਾਰਜਾਂ ਲਈ ਗਊਆਂ ਸਮੇਤ ਬੇਸਹਾਰਾ ਜੀਵਾਂ ਦੀ ਰੱਖਿਆ ਕਰਨ ਅਤੇ ਲੋੜਵੰਦ ਮਨੁੱਖ ਦੀ ਰੱਖਿਆ, ਸਹਾਇਤਾ ਅਤੇ ਸੇਵਾ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ।
ਗਊ ਵੰਸ਼ ਨਾਲ ਭਰਿਆ ਟਰੱਕ ਕਾਬੂ, ਚਾਲਕ ਟਰੱਕ ਛੱਡ ਕੇ ਫਰਾਰ
ਅਜੀਤ ਡੈਸਕ
17-07-2026