02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਮਾਮਲਾ ਪੀ ਏ ਡੀ ਬੈਂਕ ਅੱਗੇ ਸਵਾ ਦੋ ਮਹੀਨਿਆਂ ਤੋਂ ਚੱਲ ਰਹੇ ਧਰਨੇ ਦਾ- ਸਰਕਾਰ ਆਪਣੀ ਜਿੱਦ ਛੱਡ ਕੇ ਕਿਸਾਨਾਂ ਦੀਆਂ ਮੰਗਾਂ ਮੰਨੇ-ਚੇਅਰਮੈਨ ਖਡਿਆਲ

Ad Position 21
No active advertisement
ਅਜੀਤ ਡੈਸਕ 18-07-2026
ਸੁਨਾਮ ਊਧਮ ਸਿੰਘ ਵਾਲਾ, 17 ਜੁਲਾਈ (ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ)-ਕਿਸਾਨੀ ਮੰਗਾਂ ਨੂੰ ਲੈਕੇ ਕਰੀਬ ਸਵਾ ਦੋ ਮਹੀਨਿਆਂ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵਲੋਂ ਸਥਾਨਕ ਪ੍ਰਾਇਮਰੀ ਖੇਤੀ ਵਿਕਾਸ ਬੈਂਕ ਅੱਗੇ ਧਰਨਾ ਦਿੱਤਾ ਜਾ ਰਿਹਾ ਹੈ।ਲੰਮੇ ਸਮੇਂ ਤੋਂ ਚੱਲ ਰਹੇ ਧਰਨੇ ਨੂੰ ਲੈਕੇ ਬੈਂਕ ਦੇ ਚੇਅਰਮੈਨ ਹਰਪਾਲ ਸਿੰਘ ਖਡਿਆਲ ਨੇ ਕਿਹਾ ਕਿ ਸਰਕਾਰ ਨੂੰ ਬਿਨ੍ਹਾਂ ਕਿਸੇ ਦੇਰੀ ਤੋਂ ਕਿਸਾਨਾਂ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਹਨ ਕਿਉਂਕਿ ਕਿਸਾਨਾਂ ਦੇ ਹੱਕ ਵਿਚ ਲੱਗਿਆ ਧਰਨਾ ਕਿਸਾਨਾਂ ਲਈ ਪ੍ਰੇਸ਼ਾਨੀ ਦਾ ਕਾਰਨ ਵੀ ਬਣਦਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸੂਬਾ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਇਸ ਬੈਂਕ ਦੇ ਸਟਾਫ ਨੂੰ ਹੈਡ ਕੁਆਟਰ ਤੇ ਤਬਦੀਲ ਕਰਕੇ ਇਕ ਤਰ੍ਹਾਂ ਬੈਂਕ ਨੂੰ ਬੰਦ ਕਰਨ ਦਾ ਰਾਹ ਤਿਆਰ ਕਰ ਰਹੀ ਹੈ।ਖਡਿਆਲ ਨੇ ਕਿਹਾ ਕਿ ਇਹ ਸਹਿਕਾਰੀ ਬੈਂਕ ਹਮੇਸ਼ਾਂ ਹੀ ਕਿਸਾਨਾਂ ਦੇ ਆਪਣੇ ਬੈਂਕ ਵਜੋਂ ਜਾਣੀ ਜਾਂਦੀ ਹੈ ਕਿਉਂਕਿ ਬੈਂਕ ਹਰ ਔਖੇ ਸੌਖੇ ਸਮੇ ਕਿਸਾਨਾਂ ਦੀ ਬਾਂਹ ਫੜਦਾ ਰਿਹਾ ਹੈ ਪਰ ਹੁਣ ਦੋ ਮਹੀਨਿਆਂ ਤੋਂ ਬੈਕ ਦੇ ਬੰਦ ਪਏ ਹੋਣ ਕਾਰਨ ਕਿਸਾਨ ਖੇਤੀ ਕਰਜਿਆਂ ਲਈ ਦਰ ਦਰ ਭਟਕ ਰਹੇ ਹਨ। ਖਡਿਆਲ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਜਾਣ ਬੁੱਝਕੇ ਆਪਣੀ ਜਿੱਦ ਪੁਗਾ ਰਹੀ ਹੈ।ਉਨ੍ਹਾਂ ਕਿਹਾ ਕਿ ਸਰਕਾਰ ਦੀ ਅਣਦੇਖੀ ਕਾਰਨ ਬੈਂਕ ਪਹਿਲਾਂ ਹੀ ਮਾੜੀ ਸਥਿੱਤੀ ਚੋਂ ਲੰਘ ਰਿਹਾ ਹੈ ਅਤੇ ਹੁਣ ਜਦੋਂ ਸਵਾ ਦੋ ਮਹੀਨਿਆਂ ਤੋਂ ਬੈਂਕ ਨੂੰ ਜਿੰਦਰਾ ਲੱਗਿਆ ਹੋਇਆ ਹੈ ਤਾਂ ਬੈਂਕ ਦੀ ਵਸੂਲੀ ਵੀ ਰੁਕੀ ਪਈ ਹੈ।
Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਸੈਨਿਕ ਰਮਨਦੀਪ ਸਿੰਘ ਟਿੱਬਾ ਦੀ ਬਰਸੀ ਮਨਾਈ ਅਗਲੀ ਖ਼ਬਰ ਕੁੁਠਾਲਾ ਵਿਖੇ 1927 ਵਿਚ ਵਾਪਰੇ ਖੂਨੀ ਸਾਕੇ ਦੇ ਸ਼ਹੀਦ ਹਮੇਸ਼ਾਂ ਸਾਡੇ ਮਨਾਂ ਵਿਚ ਰਹਿਣਗੇ ਜਿਉਂਦਾ–ਵਿਧਾਇਕ ਡਾ. ਜਮੀਲ ਉਰ...
Ad Position 24
No active advertisement