16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਅੱਜ ਆਉਣਗੇ ਮੂਣਕ

Ad Position 21
repet_subhas-goyals [Copy P29]
ਅਜੀਤ ਡੈਸਕ 19-07-2026
ਮੂਣਕ, 18 ਜੁਲਾਈ (ਵਰਿੰਦਰ ਭਾਰਦਵਾਜ)–ਸ਼੍ਰੋਮਣੀ ਅਕਾਲੀ ਦਲ ਪੁਨਰ (ਸੁਰਜੀਤੀ) ਦੇ ਪ੍ਰਧਾਨ ਤੇ ਪੰਥ ਲਈ ਬਹੁਤ ਹੀ ਸੰਘਰਸ਼ਸ਼ੀਲ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਹੋਰ ਮਹਾਨ ਸਖਸ਼ੀਅਤਾਂ ਅੱਜ ਸਵੇਰੇ 9:30 ਵਜੇ ਮਲਾਣਾ ਪੈਲਸ ਮੂਣਕ ਵਿਖੇ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਉਚੇਚੇ ਤੌਰ ’ਤੇ ਪਹੁੰਚ ਰਹੇ ਹਨ। ਇਹ ਜਾਣਕਾਰੀ ਦਿੰਦਿਆਂ ਸ੍ਰ ਪਰਮਿੰਦਰ ਸਿੰਘ ਢੀਂਡਸਾ ਸਾਬਕਾ ਖਜਾਨਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਪੁਨਰ (ਸੁਰਜੀਤੀ) ਦੇ ਸੀਨੀਅਰ ਮੀਤ ਪ੍ਰਧਾਨ ਅਤੇ ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲ ਜਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ( ਦਿਹਾਤੀ ) ਨੇ ਹਲਕਾ ਲਹਿਰਾ ਗਾਗਾ ਦੇ ਸੀਨੀਅਰ ਆਗੂ ਸਹਿਬਾਨਾਂ, ਵਰਕਰ ਸਹਿਬਾਨਾਂ, ਇਲਾਕਾ ਨਿਵਾਸੀ ਸੰਗਤਾਂ, ਬੀਬੀਆ, ਭਾਈਆ, ਨੋਜਵਾਨਾ ਅਤੇ ਸਮੂਹ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਮੌਕੇ ਵਿਚਾਰ ਸਾਂਝੇ ਕਰਨ ਲਈ ਪਹੁੰਚ ਰਹੇ “ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ “ ਦੇ ਵਿਚਾਰ ਸੁਨਣ ਲਈ ਜਰੂਰ ਪਹੁੰਚੋ ਜੀ। ਉਨ੍ਹਾ ਹੋਰ ਦੱਸਿਆ ਕਿ ਇਸ ਮੌਕੇ ਦਲਜੀਤ ਦੋਸਾਂਝ ਵੱਲੋਂ ਬਣਾਈ ਗਈ “ ਸਤਲੁਜ “ ਫਿਲਮ ਵੱਡੀ ਸਕਰੀਨ ਤੇ ਸੰਗਤਾਂ ਨੂੰ ਵਿਸੇਸ਼ ਤੌਰ ਤੇ ਦਿਖਾਈ ਜਾਵੇਗੀ ਸੰਗਤਾਂ ਨੂੰ ਹੁੰਮਹੁਮਾ ਕੇ ਮਲਾਣਾ ਪੈਲਸ ਮੂਣਕ ਵਿਖੇ ਪਹੁੰਚਣ ਦੀ ਅਪੀਲ ਕੀਤੀ।
Ad Position 22
No active advertisement
ਪਿਛਲੀ ਖ਼ਬਰ ਮੰਤਰੀ ਗੋਇਲ ਨੇ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਲਹਿਰਾਂ ਮੂਨਕ ਸੜਕ ਦਾ ਰੱਖਿਆ ਨੀਂਹ ਪੱਥਰ ਅਗਲੀ ਖ਼ਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਨੂੰ ਮਿਲੀਆਂ ਇਤਿਹਾਸਕ ਸੌਗਾਤਾਂ ਵਿਕਾਸ ਦੀ ਨਵੀਂ ਇਬਾਰਤ ਲਿਖਣਗੀਆਂ-ਸਰਜੀਵਨ...
Ad Position 24