06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਸੜਕ ਹਾਦਸੇ ’ਚ ਨੌਜਵਾਨ ਗੰਭੀਰ ਜ਼ਖ਼ਮੀ

Ad Position 21
No active advertisement
ਅਜੀਤ ਡੈਸਕ 23-07-2026
ਮੂਣਕ 22 ਜੁਲਾਈ (ਵਰਿੰਦਰ ਭਾਰਦਵਾਜ) ਮੂਣਕ ਚੰਡੀਗੜ੍ਹ ਸੜਕ ਬੈਰੀਅਰ ਚੌਂਕ ਕੜੈਲ ਵਿਖੇ ਸ਼ਿਵ ਸ਼ਕਤੀ ਮੰਦਰ ਨੇੜੇ ਲੋਹੇ ਦੀਆਂ ਪਾਈਪਾਂ ਨਾਲ ਭਰੀ ਇੱਕ ਬੋਲੈਰੋ ਗੱਡੀ ਤੇ ਇੱਕ ਥਾਰ ਗੱਡੀ ਵਿਚਲੇ ਹੋਈ ਟੱਕਰ ਨਾਲ ਜਿੱਥੇ ਗੱਡੀਆਂ ਨੁਕਸਾਨਿਆ ਉਥੇ ਹੀ ਮੂਣਕ ਨਿਵਾਸੀ ਸੂਰਜ ਜ਼ਖਮੀ ਹੋ ਗਿਆ ਜਿਸ ਨੂੰ ਪਰਿਵਾਰਕ ਮੈਂਬਰਾਂ ਨੇ ਤੁਰੰਤ ਇਲਾਜ ਲਈ ਹਸਪਤਾਲ ਵਿਖੇ ਭਰਤੀ ਕਰਵਾਇਆ ਜਿੱਥੇ ਡਾਕਟਰਾਂ ਨੇ ਸੱਟ ਵਧੇਰੇ ਹੋਣ ਤੇ ਪਟਿਆਲਾ ਵਿਖੇ ਰੈਫਰ ਕਰ ਦਿੱਤਾ, ਪਰ ਦ ਹਾਦਸੇ ਦੌਰਾਨ ਜਾਨੀ ਨੁਕਸਾਨ ਹੋਣੋ ਬਚਾਅ ਰਹਿ ਗਿਆ। ਪ੍ਰਤੱਖ ਦਰਸੀਆ ਅਨੁਸਾਰ ਥਾਰ ਗੱਡੀ ਜਾਖਲ ਤੋਂ ਮੂਣਕ ਵੱਲ ਆ ਰਹੀ ਸੀ, ਜਦੋਂ ਕਿ ਬੋਲੈਰੋ ਗੱਡੀ ਜਿਸਦੇ ਪਿੱਛੇ ਪਾਈ ਟਰਾਲੀ ਵਿਚ ਲੋਹੇ ਦੀਆਂ ਪਾਈਪਾਂ ਲੱਦੀਆਂ ਹੋਈਆਂ ਸਨ ਜੋ ਕੜੈਲ ਤੋਂ ਜਾਖਲ ਮੰਡੀ ਵੱਲ ਜਾ ਰਹੀ ਸੀ। ਜਦੋਂ ਦੋਵੇਂ ਗੱਡੀਆਂ ਬੈਰੀਅਰ ਚੌਂਕ ਕੜੈਲ ਸ਼ਿਵ ਸ਼ਕਤੀ ਮੰਦਰ ਨੇੜੇ ਪਹੁੰਚੀਆਂ ਤਾਂ ਬਲੋਰੋ ਗੱਡੀ ਦੀ ਆਹਮੋ-ਸਾਹਮਣੇ ਟੱਕਰ ਹੋ ਗਈ ਇਸ ਦੌਰਾਨ ਥਾਰ ਗੱਡੀ ਸਵਾਰ ਸੂਰਜ ਅਰੋੜਾ ਦੀ ਬਾਂਹ ਟੁੱਟ ਕੇ ਨੁਕਸਾਨੀ ਗਈ ਅਤੇ ਨੱਕ ‘ਤੇ ਗੰਭੀਰ ਸੱਟ ਲੱਗੀ ਜਿਸਨੂੰ ਇਲਾਜ ਲਈ ਪ੍ਰਾਈਮ ਹਸਪਤਾਲ ਪਟਿਆਲਾ ਵਿਖੇ ਭਰਤੀ ਕਰਵਾਇਆ ਗਿਆ ਹੈ। ਥਾਰ ਗੱਡੀ ਚਾਲਕ ਸਾਹਿਲ ਬਾਂਸਲ ਤੇ ਪ੍ਰਤੱਖ ਦਰਸੀਆ ਨੇ ਦੋਸ਼ ਲਗਾਇਆ ਕਿ ਪੁਲਿਸ ਘਟਨਾ ਸਥਾਨ ‘ਤੇ ਕਾਫ਼ੀ ਸਮੇਂ ਬਾਅਦ ਹਾਦਸੇ ਵਾਲੇ ਸਥਾਨ ਤੇ ਪਹੁੰਚੀ ਅਤੇ ਬੋਲੈਰੋ ਗੱਡੀ ਸਵਰਾ ਨੂੰ ਫੜਨ ਦੀ ਬਜਾਏ, ਉਹ ਫੋਟੋਆਂ ਖਿੱਚਣ ਵਿੱਚ ਰੁੱਝੇ ਰਹੇ ਅਤੇ ਪੁਲਿਸ ਦੀ ਮੌਜੂਦਗੀ ਵਿੱਚ ਦੋਂਵੇ ਬੋਲੈਰੋ ਸਵਾਰ ਭੱਜ ਗਏ। ਥਾਰ ਗੱਡੀ ਚਾਲਕ ਸਾਹਿਲ ਬਾਂਸਲ ਨੇ ਦੋਸ਼ ਲਗਾਇਆ ਕਿ ਬੋਲੈਰੋ ਗੱਡੀ ਚਾਲਕ ਸ਼ਰਾਬ ਦੇ ਨਸ਼ੇ ਵਿੱਚ ਗੱਡੀ ਚਲਾ ਰਿਹਾ ਸੀ ਜਿਸਨੇ ਲਾਪਰਵਾਹੀ ਨਾਲ ਉਨ੍ਹਾਂ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ, ਸਥਾਨਕ ਨਿਵਾਸੀਆਂ ਨੇ ਪੁਲਿਸ ਪ੍ਰਸਾਸ਼ਨ ਕੋਲੋ ਫਰਾਰ ਹੋਏ ਬੋਲੈਰੋ ਗੱਡੀ ਸਵਰਾ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਇਸ ਦੌਰਾਨ ਪੁਲਿਸ ਦਾ ਕਹਿਣਾ ਹੈ ਕਿ ਸੂਚਨਾ ਮਿਲਦੇ ਹੀ ਪੁਲਿਸ ਟੀਮ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਅਤੇ ਜਾਂਚ ਦੇ ਆਧਾਰ ‘ਤੇ ਅੱਗੇ ਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਚੋਟੀਆਂ ਟੋਲ ਪਲਾਜ਼ਾ ਚਾਰ ਘੰਟੇ ਲਈ ਪਰਚੀ ਮੁਕਤ ਅਗਲੀ ਖ਼ਬਰ ਸੰਗਰੂਰ ਦੀ ਕ੍ਰਿਕਟ ਟੀਮ ਨੇ ਅੰਮ੍ਰਿਤਸਰ ਨੂੰ ਹਰਾ ਕੇ ਫਾਇਨਲ ਵਿਚ ਕੀਤਾ ਪ੍ਰਵੇਸ਼
Ad Position 24
No active advertisement