06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਸੰਗਰੂਰ ਦੀ ਕ੍ਰਿਕਟ ਟੀਮ ਨੇ ਅੰਮ੍ਰਿਤਸਰ ਨੂੰ ਹਰਾ ਕੇ ਫਾਇਨਲ ਵਿਚ ਕੀਤਾ ਪ੍ਰਵੇਸ਼

Ad Position 21
No active advertisement
ਅਜੀਤ ਡੈਸਕ 23-07-2026
ਸੰਗਰੂਰ, 22 ਜੁਲਾਈ (ਅਮਨਦੀਪ ਸਿੰਘ ਬਿੱਟਾ) – ਸੰਗਰੂਰ ਕ੍ਰਿਕਟ ਐਸੋਸੀਏਸ਼ਨ ਲਈ ਅੱਜ ਦਾ ਦਿਨ ਬੇਹੱਦ ਵਧੀਆ ਰਿਹਾ। ਸੰਗਰੂਰ ਕ੍ਰਿਕਟ ਐਸੋਸੀਏਸ਼ਨ ਦੇ ਜਨਰਲ ਸਕੱਤਰ ਹਰੀਸ਼ ਕੁਮਾਰ ਨੇ ਦੱਸਿਆ ਕਿ 19 ਸਾਲਾ ਲੜਕਿਆਂ ਦੀ ਟੀਮ ਦਾ ਸੈਮੀਫਾਈਨਲ ਮੈਚ ਅੰਮ੍ਰਿਤਸਰ ਦੀ ਟੀਮ ਨਾਲ ਹੋਇਆ। ਉਨ੍ਹਾਂ ਦੱਸਿਆ ਕਿ ਮੈਚ 50 ਉਵਰਾਂ ਦੀ ਸੀ ਪਰ ਖਰਾਬ ਮੌਸਮ ਕਾਰਨ ਇਹ ਮੈਚ 47 ਉਵਰਾਂ ਦਾ ਕਰ ਦਿੱਤਾ ਗਿਆ। ਅੰਮ੍ਰਿਤਸਰ ਦੀ ਟੀਮ ਨੇ ਟਾਸ ਜਿੱਤਦਿਆਂ ਪਹਿਲਾ ਫਿਲਡਿੰਗ ਕਰਨ ਦਾ ਫੈਸਲਾ ਕੀਤਾ। ਸੰਗਰੂਰ ਦੀ ਟੀਮ ਨੇ ਪਹਿਲਾ ਬੱਲੇਬਾਜੀ ਕਰਦਿਆਂ 47 ਉਵਰਾਂ ਵਿਚ 5 ਵਿਕਟਾਂ ਦੇ ਨੁਕਸਾਨ ਨਾਲ 311 ਰਨ ਬਣਾਏ। ਸੰਗਰੂਰ ਟੀਮ ਦੇ ਹੋਣਹਾਰ ਖਿਡਾਰੀ ਰਕਸ਼ਿਤ ਲਾਬਾਂ ਨੇ 135 ਗੇਂਦਾਂ ਖੇਡ ਕੇ 150 ਰਨਾਂ ਦੀ ਪਾਰੀ ਖੇਡੀ। ਰਕਸਿਤ ਲਾਬਾਂ ਨੇ 10 ਛੱਕੇ ਅਤੇ 12 ਚੌਕਿਆਂ ਵਿਚ ਇਹ ਉਪਲਬਧੀ ਹਾਸਲ ਕੀਤੀ। ਉਮੇਸ਼ ਗਿੱਲ ਨੇ 121 ਗੇਂਦਾਂ ਵਿਚ 117 ਰਨਾਂ ਦੀ ਪਾਰੀ ਖੇਡੀ। ਇਸ ਤਰ੍ਹਾਂ ਸੰਗਰੂਰ ਦੀ ਟੀਮ ਨੇ 47 ਉਵਰਾਂ ਵਿਚ 5 ਵਿਕਟਾਂ ਖੋ ਕੇ 311 ਰਨ ਬਨਾਏ। ਸੰਗਰੂਰ ਟੀਮ ਦੇ 311 ਰਨਾਂ ਦਾ ਪਿੱਛਾ ਕਰਦਿਆਂ ਅੰਮ੍ਰਿਤਸਰ ਦੀ ਟੀਮ ਨੇ 44.5 ਉਵਰਾਂ ਵਿਚ 271 ਰਨ ਬਨਾਉਂਦਿਆਂ ਉਪਰੋਕਤ ਟੀਮ ਸੰਗਰੂਰ ਟੀਮ ਅੱਗੇ ਢਹਿ ਢੇਰੀ ਹੋ ਗਈ। ਅੰਮ੍ਰਿਤਸਰ ਟੀਮ ਵਲੋਂ ਏਕਨੂਰ ਸਿੰਘ ਜੌਹਲ ਨੇ ਸਭ ਤੋਂ ਵੱਧ 74 ਰਨਾਂ ਦੀ ਪਾਰੀ ਖੇਡੀ ਅਤੇ ਰਸਿਵ ਗੁਪਤਾ ਨੇ 66 ਰਨ ਬਨਾਏ। ਇਨ੍ਹਾਂ ਦੋਵਾਂ ਖਿਡਾਰੀਆਂ ਦੀ ਸ਼ਾਨਦਾਰ ਪਾਰੀ ਵੀ ਅੰਮ੍ਰਿਤਸਰ ਨੂੰ ਜਤਾ ਨਹੀਂ ਸਕੀ ਅਤੇ ਸੰਗਰੂਰ ਟੀਮ ਨੇ ਇਹ ਮੈਚ 42 ਰਨਾਂ ਨਾਲ ਜਿੱਤ ਲਿਆ। ਸੰਗਰੂਰ ਟੀਮ ਵਲੋਂ ਯੁਵਰਾਜ ਸਿੰਘ ਨੇ 5 ਉਵਰਾਂ ਵਿਚ 44 ਰਨ ਦੇ ਕੇ 3 ਵਿਕਟਾਂ ਹਾਸਲ ਕੀਤੀਆਂ। ਨਿਸ਼ਾਤ ਤੋਮਰ, ਐਲਿਕ ਪਾਹਵਾ ਅਤੇ ਅਮਰਜੋਤ ਨੇ ਦੋ ਦੋ ਵਿਕਟਾਂ ਹਾਸਲ ਕੀਤੀਆਂ। ਸੰਗਰੂਰ ਟੀਮ ਦੀ ਇਸ ਵਧੀਆ ਕਾਰਗੁਜਾਰੀ ਦੇ ਚਲਦਿਆਂ ਇਹ ਟੀਮ ਫਾਇਨਲ ਵਿਚ ਪ੍ਰਵੇਸ਼ ਕਰ ਗਈ। ਹਰੀਸ਼ ਕੁਮਾਰ ਨੇ ਸੰਗਰੂਰ ਟੀਮ ਅਤੇ ਕ੍ਰਿਕਟ ਪ੍ਰੇਮੀਆਂ ਨੂੰ ਇਸ ਉਪਲਬਧੀ ਉੱਪਰ ਵਧਾਈ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਸੜਕ ਹਾਦਸੇ ’ਚ ਨੌਜਵਾਨ ਗੰਭੀਰ ਜ਼ਖ਼ਮੀ ਅਗਲੀ ਖ਼ਬਰ ਐੱਮ.ਐੱਲ.ਜੀ. ਕਾਨਵੈਂਟ ਸਕੂਲ, ਚੀਮਾ ਵਿਖੇ ਵਿਦਿਆਰਥੀ ਕੌਂਸਲ ਦੀਆਂ ਚੋਣਾਂ ਲੋਕਤੰਤਰੀ ਢੰਗ ਨਾਲ ਸੰਪੰਨ
Ad Position 24
No active advertisement