06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਐੱਮ.ਐੱਲ.ਜੀ. ਕਾਨਵੈਂਟ ਸਕੂਲ, ਚੀਮਾ ਵਿਖੇ ਵਿਦਿਆਰਥੀ ਕੌਂਸਲ ਦੀਆਂ ਚੋਣਾਂ ਲੋਕਤੰਤਰੀ ਢੰਗ ਨਾਲ ਸੰਪੰਨ

Ad Position 21
No active advertisement
ਅਜੀਤ ਡੈਸਕ 23-07-2026
ਚੀਮਾ ਮੰਡੀ 22 ਜੁਲਾਈ (ਜਗਰਾਜ ਮਾਨ) - ਐੱਮ.ਐੱਲ.ਜੀ. ਕਾਨਵੈਂਟ ਸਕੂਲ ਚੀਮਾ ਦੇ ਕੈਂਪਸ ਵਿੱਚ ਵਿਦਿਆਰਥੀਆਂ ਵਿੱਚ ਲੀਡਰਸ਼ਿਪ, ਜ਼ਿੰਮੇਵਾਰੀ ਦੀ ਭਾਵਨਾ ਅਤੇ ਲੋਕਤੰਤਰੀ ਕਦਰਾਂ-ਕੀਮਤਾਂ ਨੂੰ ਪ੍ਰਫੁੱਲਤ ਕਰਨ ਦੇ ਉਦੇਸ਼ ਨਾਲ ਵਿਦਿਆਰਥੀ ਕੌਂਸਲ ਦੀਆਂ ਚੋਣਾਂ ਬਹੁਤ ਹੀ ਉਤਸ਼ਾਹ, ਅਨੁਸ਼ਾਸਨ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਈਆਂ ਗਈਆਂ। ਇਨ੍ਹਾਂ ਚੋਣਾਂ ਵਿੱਚ ਹੈੱਡ ਬੁਆਏ, ਹੈੱਡ ਗਰਲ, ਹਾਊਸ ਕੈਪਟਨ, ਵਾਈਸ ਕੈਪਟਨ ਅਤੇ ਫਲੋਰ ਇੰਚਾਰਜ ਦੇ ਵੱਖ-ਵੱਖ ਅਹੁਦਿਆਂ ਲਈ ਕੁੱਲ 48 ਵਿਦਿਆਰਥੀਆਂ ਨੇ ਨਾਮਜ਼ਦਗੀਆਂ ਦਾਖ਼ਲ ਕਰਵਾਈਆਂ। ਐਲਾਨੇ ਗਏ ਨਤੀਜਿਆਂ ਅਨੁਸਾਰ ਮੈਰੀਗੋਲਡ ਹਾਊਸ ਦੇ ਜਮਾਤ ਬਾਰ੍ਹਵੀਂ ਦੇ ਵਿਦਿਆਰਥੀ ਮਨਮਿੰਦਰ ਹੈੱਡ ਬੁਆਏ ਅਤੇ ਇਸੇ ਹਾਊਸ ਦੀ ਜਮਾਤ ਬਾਰ੍ਹਵੀਂ ਦੀ ਵਿਦਿਆਰਥਣ ਰਮਨ ਸਭ ਤੋਂ ਵੱਧ ਵੋਟਾਂ ਪ੍ਰਾਪਤ ਕਰਕੇ ਹੈੱਡ ਗਰਲ ਚੁਣੀ ਗਈ। ਹਾਊਸ ਅਹੁਦੇਦਾਰਾਂ ਵਿੱਚ ਕੈਮੇਲੀਆ ਹਾਊਸ ਤੋਂ ਜਮਾਤ ਨੌਵੀਂ ਦੇ ਜੀਵਿਤੇਸ਼ ਹਾਊਸ ਕੈਪਟਨ ਅਤੇ ਜਮਾਤ ਸੱਤਵੀਂ ਦੀ ਗੁਰਰੀਤ ਕੌਰ ਵਾਈਸ ਕੈਪਟਨ ਚੁਣੀ ਗਈ। ਕਾਰਨੇਸ਼ਨ ਹਾਊਸ ਤੋਂ ਜਮਾਤ ਨੌਵੀਂ ਦੇ ਜਸਕਰਨ ਸਿੰਘ ਹਾਊਸ ਕੈਪਟਨ ਅਤੇ ਜਮਾਤ ਅੱਠਵੀਂ ਦੇ ਜਸਾਕਰਨ ਸਿੰਘ ਵਾਈਸ ਕੈਪਟਨ ਚੁਣੇ ਗਏ। ਮੈਰੀਗੋਲਡ ਹਾਊਸ ਤੋਂ ਜਮਾਤ ਨੌਵੀਂ ਦੀ ਖੁਸ਼ਦੀਪ ਕੌਰ ਹਾਊਸ ਕੈਪਟਨ ਅਤੇ ਜਮਾਤ ਅੱਠਵੀਂ ਦੀ ਅਮਰਪ੍ਰੀਤ ਕੌਰ ਵਾਈਸ ਕੈਪਟਨ ਚੁਣੀ ਗਈ। ਯੈਲੋ ਹਾਊਸ ਤੋਂ ਜਮਾਤ ਨੌਵੀਂ ਦੀ ਅਨਨਿਆ ਸ਼ਰਮਾ ਹਾਊਸ ਕੈਪਟਨ ਅਤੇ ਜਮਾਤ ਨੌਵੀਂ ਦੇ ਹੁਸ਼ਨਵੀਰ ਸਿੰਘ ਵਾਈਸ ਕੈਪਟਨ ਚੁਣੇ ਗਏ। ਅਨੁਸ਼ਾਸਨ ਪ੍ਰਬੰਧ ਨੂੰ ਹੋਰ ਸੁਚਾਰੂ ਬਣਾਉਣ ਲਈ ਫਲੋਰ ਇੰਚਾਰਜਾਂ ਦੀ ਵੀ ਚੋਣ ਕੀਤੀ ਗਈ। ਇਸ ਅਨੁਸਾਰ ਜਮਾਤ ਤੀਜੀ ਦੀ ਤਰਨਵੀਰ ਕੌਰ ਨੂੰ ਗਰਾਊਂਡ ਫਲੋਰ ਇੰਚਾਰਜ, ਜਮਾਤ ਬਾਰ੍ਹਵੀਂ ਦੇ ਗੁਰਸ਼ਨ ਸਿੰਘ ਅਤੇ ਕੀਰਤੀ ਨੂੰ ਪਹਿਲੀ ਮੰਜ਼ਿਲ ਦੇ ਫਲੋਰ ਇੰਚਾਰਜ, ਜਦਕਿ ਜਮਾਤ ਅੱਠਵੀਂ ਦੀ ਹਰਮਨਦੀਪ ਕੌਰ ਨੂੰ ਦੂਜੀ ਮੰਜ਼ਿਲ ਦਾ ਫਲੋਰ ਇੰਚਾਰਜ ਚੁਣਿਆ ਗਿਆ। ਇਸ ਮੌਕੇ ਪ੍ਰਿੰਸੀਪਲ ਡਾ. ਵਿਕਾਸ ਸੂਦ ਸਕੂਲ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰ ਅਤੇ ਸਮੂਹ ਅਧਿਆਪਕ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੰਗਰੂਰ ਦੀ ਕ੍ਰਿਕਟ ਟੀਮ ਨੇ ਅੰਮ੍ਰਿਤਸਰ ਨੂੰ ਹਰਾ ਕੇ ਫਾਇਨਲ ਵਿਚ ਕੀਤਾ ਪ੍ਰਵੇਸ਼ ਅਗਲੀ ਖ਼ਬਰ ਪਾਵਰਕਾਮ ਦੇ ਮੁਲਾਜਮਾਂ ਵਲੋਂ ਰੋਸ ਰੈਲੀ
Ad Position 24
No active advertisement