10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

ਸਫਾਈ ਸੇਵਕ ਤੇ ਸੀਵਰਮੈਨ ਯੂਨੀਅਨ ਸੁਨਾਮ ਵੱਲੋਂ ਰੋਸ ਧਰਨਾ ਜਾਰੀ

Ad Position 21
No active advertisement
ਅਜੀਤ ਡੈਸਕ 26-07-2026

ਸੁਨਾਮ ਊਧਮ ਸਿੰਘ ਵਾਲਾ, 25 ਜੁਲਾਈ (ਰੁਪਿੰਦਰ ਸਿੰਘ ਸੱਗੂ, ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਸਫਾਈ ਸੇਵਕ ਤੇ ਸੀਵਰਮੈਨ ਯੂਨੀਅਨ ਸੁਨਾਮ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਨਗਰ ਕੌਂਸਲ ਸੁਨਾਮ ਦਫਤਰ ਵਿੱਚ ਧਰਨਾ ਦਿੱਤਾ ਗਿਆ ਅਣਮਿੱਥੇ ਸਮੇਂ ਲਈ ਜਾਰੀ ਹੈ। ਉੱਥੇ ਹੀ ਅੱਜ ਸਫ਼ਾਈ ਕਰਮਚਾਰੀਆਂ ਵੱਲੋਂ ਪਿਛਲੇ ਦਿਨੀ ਬਰਨਾਲਾ ਵਿਖੇ ਪੁਲਿਸ ਵੱਲੋਂ ਸਫਾਈ ਕਰਮਚਾਰੀਆਂ ਦੀ ਕੀਤੀ ਗਈ ਕੁੱਟਮਾਰ ਦੇ ਮਾਮਲੇ ਵਿੱਚ ਬਰਨਾਲਾ ਪੁਲਿਸ ਦੇ ਖਿਲਾਫ਼ ਅੱਜ ਸਹਿਰ ਅੰਦਰ ਵਿਸ਼ਾਲ ਰੋਸ ਮਾਰਚ ਕੱਢਿਆ ਗਿਆ।ਇਸ ਮੌਕੇ ਤੇ ਜੱਥੇਬੰਦੀਆਂ ਦੇ ਆਗੂ ਰਾਕੇਸ ਟੋਨੀ,ਦੁਲੀਆ ਰਾਮ ਅਤੇ ਕਿਰਨਦੀਪ ਸਹੋਤਾ ਨੇ ਬਰਨਾਲਾ ਪੁਲਿਸ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਸਰਕਾਰ ਨੂੰ ਸਫਾਈ ਸੇਵਕਾਂ ਦੀ ਕੁੱਟਮਾਰ ਕਰਨ ਵਾਲੇ ਡੀ ਐਸ ਪੀ ਨੂੰ ਤੁਰੰਤ ਬਰਖ਼ਾਸਤ ਕਰਕੇ ਉਸ ਦੇ ਖ਼ਿਲਾਫ਼ ਕੇਸ ਦਰਜ ਕਰਨਾ ਚਾਹੀਦਾ ਹੈ ਉਨਾ ਕਿਹਾ ਕਿ ਸਰਕਾਰ ਜੇਕਰ ਬਰਨਾਲਾ ਪੁਲਿਸ ਦੇ ਡੀ ਐਸ ਪੀ ਦੇ ਖਿਲਾਫ ਸਖਤ ਕਾਰਵਾਈ ਨਾ ਕੀਤੀ ਤਾਂ ਉਹ ਆਪਣੇ ਸੰਘਰਸ਼ ਨੂੰ ਹੋਰ ਵੀ ਤੇਜ਼ ਕਰਨ ਲਈ ਮਜਬੂਰ ਹੋਣਗੇ।ਇਸ ਤੋਂ ਇਲਾਵਾ ਆਗੂਆ ਨੇ ਕਿਹਾ ਕਿ ਉਨਾ ਵੱਲੋਂ ਦਿੱਤੇ ਗਏ ਮੰਗ ਪੱਤਰ ਵਿੱਚ ਮੰਗ ਕੀਤੀ ਗਈ ਕਿ ਸਫਾਈ ਸੇਵਕਾਂ ਤੇ ਸੀਵਰਮੈਨਾਂ ਦੀਆਂ ਮੰਗਾਂ ਸਫਾਈ ਸੇਵਕਾਂ ਤੇ ਸੀਵਰ ਮੈਨਾ ਦੀ ਸੀਨੀਅਰਟੀ ਸੁੱਚੀ ਮੁਤਾਬਕ ਬਣਦੀ ਤਰੱਕੀ ਦਿੱਤੀ ਜਾਵੇ। ਸੀਨੀਅਰਟੀ ਦੇ ਮੁਤਾਬਕ ਸਫਾਈ ਮੈਟ ਲਾਏ ਜਾਣ ਤੇ ਕੱਚੇ ਮੁਲਾਜ਼ਮ ਲਾਏ ਪੱਕੇ ਕੀਤੇ ਜਾਣ ਜੋ ਕਿ ਹਾਈ ਕੋਰਟ ਵਿੱਚੋਂ ਮੁਲਾਜ਼ਮਾਂ ਦਾ ਕੇਸ ਜਿੱਤਿਆ ਹੋਇਆ ਹੈ, ਉਨਾਂ ਨੂੰ ਰੈਗੂਲਰ ਕੀਤਾ ਜਾਵੇ, ਠੇਕੇਦਾਰ ਪਰਥਾ ਖਤਮ ਕੀਤੀ ਜਾਵੇ ਤੇ ਸੀਵਰਮੈਨ ਤੇ ਸੇਵਕ ਨੂੰ ਠੇਕੇ ਤੇ ਕੰਮ ਕਰਦੇ ਹਨ, ਉਨਾਂ ਨੂੰ ਨਗਰ ਕੌਂਸਲ ਆਪਣੇ ਪੱਧਰ ਤੇ ਡੀਸੀ ਰੇਟ ਸ਼ਿਫਟ ਕੀਤਾ ਜਾਵੇ, ਜੋ ਕਿ ਕੱਚੇ ਮੁਲਾਜ਼ਮਾਂ ਦਾ ਏ ਪੀ ਐਫ ਕੱਟਿਆ ਜਾਂਦਾ ਹੈ ਠੇਕੇਦਾਰ ਮੁਲਾਜ਼ਮਾਂ ਦੇ ਖਾਤੇ ਵਿੱਚ ਪਾਉਣ ਦੀ ਸਖਤ ਹਦਾਇਤ ਦਿੱਤੀ ਜਾਵੇ, ਜੋ ਆਊਟਸੋਰਸ ਸਫਾਈ ਕਰਮਚਾਰੀ ਤੇ ਸੀਵਰ ਮੈਨ ਠੇਕੇ ਦੇ ਕੰਮ ਕਰਦੇ ਹਨ ਉਹਨਾਂ ਨੂੰ ਨਗਰ ਕੌਂਸਲ ਵੱਲੋਂ ਆਪਣੇ ਤੌਰ ਤੇ ਡੀਸੀ ਰੇਟ ਅਨੁਸਾਰ ਰੱਖਿਆ ਜਾਵੇ, ਜੋ ਕੱਚੇ ਮੁਲਾਜ਼ਮ ਸਫਾਈ ਕਰਮਚਾਰੀ ਤੇ ਸੀਵਰ ਮੈਨ ਨੂੰ ਇੱਕ ਸਾਲ ਵਿੱਚ 15 ਮੈਡੀਕਲ ਛੁੱਟੀਆਂ ਤੇ 7 ਕੱਚੀਆਂ ਛੁੱਟੀਆਂ ਸਰਕਾਰ ਦੇ ਪੱਤਰੇ ਮੁਤਾਬਿਕ ਦਿੱਤੀਆਂ ਜਾਣ। ਇਸ ਮੌਕੇ ਚੇਅਰਮੈਨ ਦੁਲੀਆ ਰਾਮ, ਮੀਤ ਪ੍ਰਧਾਨ ਸੂਰਜ ਵਾਲਮੀਕ, ਜਨਰਲ ਸਕੱਤਰ ਵਿਜੇ ਡੋਨੀ, ਪ੍ਰੈਸ ਸਕੱਤਰ ਰਾਜਨਗੌਰੀ ਸੁੱਖਾ, ਸਲਾਹਕਾਰ ਸ਼ੇਖਰ ਸਿੱਖਣ, ਪ੍ਰਧਾਨ ਅਮਨ ਸਿੱਖਣ, ਰੋਹਿਤ ਸਿੱਖਣ, ਅਭਿਸ਼ੇਕ ਸੁੱਖਾ ਕੁਲਾਰ, ਅਸੀਸ ਕੁਮਾਰ, ਸੁਨੀਲ ਕੁਮਾਰ, ਅਜੇ ਕੁਮਾਰ ਅਤੇ ਵੱਡੀ ਗਿਣਤੀ ਵਿੱਚ ਸਫਾਈ ਸੇਵਕ ਤੇ ਸੀਵਰਮੈਨ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ‘ਆਪ’ ਸਰਕਾਰ ਸਫ਼ਾਈ ਕਰਮਚਾਰੀਆਂ ਤੇ ਹੋਰ ਵਰਗਾਂ ਦੇ ਮੁਲਾਜ਼ਮਾਂ ਦੀ ਆਵਾਜ਼ ਨੂੰ ਲਾਠੀ ਦੇ ਜ਼ੋਰ ਨਾਲ ਦਬਾਉਣਾ ਚਾਹੁੰਦੀ ਹੈ :... ਅਗਲੀ ਖ਼ਬਰ ਨੀਟ ਪੇਪਰ ਲੀਕ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਸੰਗਰੂਰ ਵਿੱਚ ਕੀਤਾ ਰੋਸ ਪ੍ਰਦਰਸ਼ਨ
Ad Position 24