08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਪ੍ਰੋ. ਅਲਟੀਮੇਟ ਜਿੰਮ ਸੁਨਾਮ ਫਿਟਨੈੱਸ ਨਹੀਂ ਇੱਕ ਬਿਹਤਰ ਜੀਵਨ ਦੀ ਸ਼ੁਰੂਆਤ

Ad Position 21
No active advertisement
ਅਜੀਤ ਡੈਸਕ 28-07-2026
ਸੁਨਾਮ ਊਧਮ ਸਿੰਘ ਵਾਲਾ,27 ਜੁਲਾਈ (ਰੁਪਿੰਦਰ ਸਿੰਘ ਸੱਗੂ)ਫਿਟਨੈੱਸ ਅਤੇ ਸਿਹਤ ਪ੍ਰਤੀ ਲੋਕਾਂ ਦੀ ਵਧ ਰਹੀ ਜਾਗਰੂਕਤਾ ਨੂੰ ਧਿਆਨ ਵਿੱਚ ਰੱਖਦਿਆਂ “ ਪ੍ਰੋ ਅਲਟੀਮੇਟ ਜਿੰਮ” ਆਪਣੀ ਨਵੀਂ ਸ਼ਾਖਾ ਆਈ ਟੀ ਆਈ ਚੌਕ ਸੁਨਾਮ ਵਿੱਚ ਸ਼ੁਰੂ ਕਰਨ ਜਾ ਰਿਹਾ ਹੈ। ਇਥੇ ਜਿਕਰਯੋਗ ਹੈ ਕਿ ਦੇਸ਼ ਭਰ ਵਿੱਚ 150 ਤੋਂ ਵੱਧ ਬ੍ਰਾਂਚਾਂ ਅਤੇ 30 ਤੋਂ ਵੱਧ ਸ਼ਹਿਰਾਂ ਵਿੱਚ ਆਪਣੀ ਮਜ਼ਬੂਤ ਮੌਜੂਦਗੀ ਨਾਲ “ ਪ੍ਰੋ ਅਲਟੀਮੇਟ ਜਿੰਮ” ਭਾਰਤ ਦੀ ਸਭ ਤੋਂ ਤੇਜ਼ੀ ਨਾਲ ਵਿਕਸਿਤ ਹੋ ਰਹੀ ਜਿੰਮ ਚੇਨ ਵਜੋਂ ਆਪਣੀ ਪਛਾਣ ਬਣਾ ਚੁੱਕਾ ਹੈ।ਇਸ ਮੋਕੇ ਜਿੰਮ ਦੀ ਐਮ ਡੀ ਮੈਡਮ ਹਰਮਨਜੋਤ ਕੌਰ ਲੌਗੋਵਾਲ ਨੇ ਇਸ ਮੌਕੇ ’ਤੇ ਦੱਸਿਆ ਕਿ ਸੁਨਾਮ ਦੀ ਇਹ ਪ੍ਰੋ ਅਲਟੀਮੈਟ ਜਿੰਮ ਦੀ ਨਵੀਂ ਬ੍ਰਾਂਚ ਆਈ ਟੀ ਆਈ ਚੌਂਕ ਵਿਚ ਪੂਜਾ ਕੰਪਲੈਕਸ ਦੇ ਵਿਚ ਪਹਿਲੀ ਅਤੇ ਦੂਜੀ ਮੰਜ਼ਿਲ ਵਿੱਚ ਸਥਿਤ ਹੈ।ਉਨ੍ਹਾਂ ਕਿਹਾ ਕਿ ਇਸ ਜਿੰਮ ਵਿੱਚ ਮੈਂਬਰਾਂ ਨੂੰ ਵਿਸ਼ਵ ਪੱਧਰੀ ਜਿੰਮ ਵਿਚ ਇਕੁਇਪਮੈਂਟ, ਸਰਟੀਫਾਈਡ ਟ੍ਰੇਨਰਾਂ ਦੀ ਰਹਿਨੁਮਾਈ, ਪਰਸਨਲਾਈਜ਼ਡ ਵਰਕਆਉਟ ਪਲਾਨ, ਡਾਇਟ ਕੌਂਸਲਿੰਗ, ਫੰਕਸ਼ਨਲ ਟ੍ਰੇਨਿੰਗ, ਗਰੁੱਪ ਕਲਾਸਾਂ, ਸਟੀਮ ਰੂਮ, ਆਈਸ ਬਾਥ, ਬਾਡੀ ਕੰਪੋਜ਼ੀਸ਼ਨ (ਬੀ ਸੀ ਏ) ਮਸ਼ੀਨ, ਮੋਬਾਈਲ ਐਪ ਐਕਸੈਸ ਅਤੇ ਹੋਰ ਕਈ ਆਧੁਨਿਕ ਸਹੂਲਤਾਂ ਇੱਕੋ ਛੱਤ ਹੇਠਾਂ ਮਿਲਣਗੀਆਂ।ਉਨ੍ਹਾਂ ਅੱਗੇ ਦੱਸਿਆ ਕਿ ਸਾਡੇ ਜਿੰਮ ਦਾ ਉਦੇਸ਼ ਕੇਵਲ ਸਰੀਰ ਨੂੰ ਫਿੱਟ ਬਣਾਉਣਾ ਹੀ ਨਹੀਂ, ਸਗੋਂ ਹਰ ਉਮਰ ਦੇ ਲੋਕਾਂ ਵਿੱਚ ਸਿਹਤਮੰਦ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨਾ ਹੈ। ਇੱਥੇ ਮਹਿਲਾਵਾਂ ਅਤੇ ਪੁਰਸ਼ਾਂ ਲਈ ਸੁਰੱਖਿਅਤ, ਸਾਫ਼-ਸੁਥਰਾ ਅਤੇ ਪ੍ਰੇਰਣਾਦਾਇਕ ਮਾਹੌਲ ਮੁਹੱਈਆ ਕਰਵਾਇਆ ਜਾਵੇਗਾ।ਮੈਡਮ ਲੌਗੋਵਾਲ ਨੇ ਦੱਸਿਆ ਕਿ ਜਿੰਮ ਦੇ ਸ਼ੁਰੂਆਤੀ ਦਿਨਾਂ ਵਿੱਚ ਮੈਂਬਰਸ਼ਿਪ ’ਤੇ ਵਿਸ਼ੇਸ਼ ਆਫਰ ਵੀ ਦਿੱਤੇ ਜਾਣਗੇ। ਉਨ੍ਹਾਂ ਸੁਨਾਮ ਅਤੇ ਆਸ-ਪਾਸ ਦੇ ਇਲਾਕਿਆਂ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਸ ਮੌਕੇ ਦਾ ਲਾਭ ਉਠਾਉਣ ਅਤੇ ਤੰਦਰੁਸਤ ਜੀਵਨ ਵੱਲ ਆਪਣਾ ਪਹਿਲਾ ਕਦਮ ਚੁੱਕਣ।
Ad Position 22
No active advertisement
ਪਿਛਲੀ ਖ਼ਬਰ ਮੰਗਾਂ ਨੂੰ ਲੈ ਕੇ ਟਰਾਂਸਪੋਰਟ ਵਿਭਾਗ ਦੇ ਕੱਚੇ ਕਾਮਿਆਂ ਨੇ ਬੱਸ ਅੱਡੇ ਵਿੱਚ ਕੀਤੀ ਗੇਟ ਰੈਲੀ ਅਗਲੀ ਖ਼ਬਰ ਪੈੜ ਤੋਂ ਡਿਗਣ ਕਾਰਨ ਰਾਜ ਮਿਸਤਰੀ ਦੀ ਮੌਤ
Ad Position 24