ਮੂਣਕ, 29 ਜੁਲਾਈ (ਵਰਿੰਦਰ ਭਾਰਦਵਾਜ)-ਪੰਜਾਬ ਵਿੱਚ ਮੁਲਾਜਮਾਂ ਦੇ ਲਗਾਤਾਰ ਚੱਲ ਰਹੇ ਧਰਨੇ ਪ੍ਰਦਰਸ਼ਨਾਂ ਕਾਰਨ ਹਾਲਾਤ ਬੜੇ ਹੀ ਚਿੰਤਾਜਨਕ ਬਣੇ ਹੋਏ ਹਨ ਹਰ ਮੁਲਾਜ਼ਮ ਹਰ ਵਰਗ ਸੜਕਾਂ ’ਤੇ ਰੋਸ ਪ੍ਰਦਰਸ਼ਨ ਕਰ ਰਿਹੈ ਬਰਨਾਲੇ ਦੀ ਤਰ੍ਹਾਂ ਧਰਨਾ ਕਾਰੀਆਂ ’ਤੇ ਡਾਂਗਾਂ ਵਰ੍ਹਾਈਆਂ ਜਾ ਰਹੀਆਂ ਹਨ ਅਜਿਹੇ ਹਾਲਾਤਾਂ ਨੂੰ ਦੇਖਦੇ ਹੋਏ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਨੈਤਿਕਤਾ ਦੇ ਆਧਾਰ ’ਤੇ ਮੁੱਖ ਮੰਤਰੀ ਦੇ ਅਹੁਦੇ ਤੋਂ ਫੌਰੀ ਅਸਤੀਫਾ ਦੇ ਦੇਣਾ ਚਾਹੀਦਾ ਹੈ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਖਜਾਨਾ ਮੰਤਰੀ ਪੰਜਾਬ ਪਰਮਿੰਦਰ ਸਿੰਘ ਢੀਂਡਸਾ ਨੇ ਆਪਣੇ ਨਿਵਾਸ ਸਥਾਨ ਮੂਣਕ ਵਿਖੇ ਅਜੀਤ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਡੀਐਸਪੀ ਤੇ ਐਸਐਚਓ ਨੂੰ ਸਸਪੈਂਡ ਕਰਨਾ ਸਮੱਸਿਆ ਦਾ ਹੱਲ ਨਹੀਂ ਹੈ ਇਹ ਤਾਂ ਇੱਕ ਅੱਖਾਂ ਪੂੰਝਣ ਵਾਲੀ ਗੱਲ ਹੈ, ਸਰਕਾਰ ਧਰਨਿਆਂ ‘ ਤੇ ਬੈਠੇ ਮੁਲਾਜਮਾਂ ਦੀਆਂ ਜਾਇਜ਼ ਮੰਗਾਂ ਨੂੰ ਫੌਰੀ ਤੌਰ ਤੇ ਹੱਲ ਕਰਕੇ ਸਫਾਈ ਕਰਮਚਾਰੀਆਂ ਦੇ ਵਲੂੰਧਰੇ ਗਏ ਹਿਰਦਿਆਂ ਤੇ ਮਲ੍ਹਮ ਲਾਉਣ ਦਾ ਕੰਮ ਕਰੇ। ਇਸ ਮੌਕੇ ਐਮਸੀ ਰਜੇਸ਼ ਡਫਲੀ, ਸੀਨੀਅਰ ਅਕਾਲੀ ਆਗੂ ਵਿਸਾਖੀ ਸਿੰਘ ਮਕੋਰੜ, ਸਾਬਕਾ ਪ੍ਰਧਾਨ ਭੀਮ ਸੈਨ ਗਰਗ, ਸਰਕਲ ਪ੍ਰਧਾਨ ਕਾਬਲ ਸੇਖੋਂ, ਭੁਪਿੰਦਰ ਮਹਾਂ ਸਿੰਘ ਵਾਲਾ ਸੰਮਤੀ ਮੈਂਬਰ, ਚਮਕੋਰ ਸਿੰਘ ਬਾਦਲਗੜ੍ਹ, ਸਰਪੰਚ ਦਲਬਾਰਾ ਸਿੰਘ ਕੜੈਲ, ਨੀਟੂ ਸ਼ਰਮਾਂ, ਠੇਕੇਦਾਰ ਬਲਵਿੰਦਰ ਸਿੰਘ ਭੁਦੜਭੈਣੀ, ਸਰਪੰਚ ਜਤਿੰਦਰ ਮਲਣਾ, ਮੇਸ਼ੀ ਜਿੰਦਲ, ਕਸ਼ਿਸ਼ ਅਰੋੜਾ, ਮੋਹਿਕ ਗਰਗ, ਸਲੀਮ ਅਲੀ ਖਾਨ, ਕ੍ਰਿਸ਼ਨ ਕਾਜਲ ਬੰਗਾਂ, ਪੰਮੀ ਕੜੈਲ, ਸੱਤਪਾਲ ਬੰਗਾ, ਸਰਪੰਚ ਗੁਰਸੇਵਕ ਸਿੰਘ ਮਨਿਆਣਾ, ਗੁਰਮੀਤ ਸਿੰਘ ਹਾਂਡਾ, ਸੱਤ ਪਾਲ ਸ਼ਰਮਾ ਹਾਂਡਾ, ਗੁਰਨਾਮ ਸਿੰਘ ਮੰਡਵੀ, ਮਲਕਿੰਦਰ ਸਿੰਘ ਮੰਡਵੀ, ਸਰਪੰਚ ਹੁਕਮਾ ਪਾਪੜਾ, ਇਸਤਰੀ ਵਿੰਗ ਦੀ ਆਗੂ ਸੀਲਾਂ ਸੈਣੀ, ਲਕਸ਼ਮੀ ਸ਼ਰਮਾ, ਨੀਰੂ ਬਾਲਾ, ਅਮਰੀਕ ਸਿੰਘ ਭੁਟਾਲ ਖੁਰਦ ਆਦਿ ਮੌਜੂਦ ਸਨ।