06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਐਸ.ਆਈ.ਆਰ. ਡਿਊਟੀ ਦੀ ਬਜਾਏ ਵੋਟਕ ਕਾਰਡ ਪੈਕ ਕਰਨ ’ਤੇ ਲਾਇਆ ਅਧਿਆਪਕ

ਸੁਨਾਮ ਊਧਮ ਸਿੰਘ ਵਾਲਾ, 5 ਜੁਲਾਈ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ 3704 ਅਧਿਆਪਕ ਯੂਨੀਅਨ,ਇਨਕਲਾਬੀ ਵਿਰਾਸਤ ਪ੍ਰਚਾਰ ਮੰਚ ਪੰਜਾਬ,ਜ਼ਮਹੂਰੀ ਅਧਿਕਾਰ ਸਭਾ ਅਤੇ ਤਰਕਸ਼ੀਲ ਸੁਸਾਇਟੀ ਪੰਜਾਬ ਦਾ ਇਕ ਸਾਂਝਾ ਵਫਦ ਐਸ. ਡੀ.

Ad Position 21
No active advertisement
ਵਫਦ ਦੇ ਆਗੂ ਐਸ.ਡੀ.ਐਮ ਸੁਨਾਮ ਨੂੰ ਮਿਲਣ ਜਾਂਦੇ ਹੋਏ। ਤਸਵੀਰ-ਭੁੱਲਰ 06-08-2026
ਸੁਨਾਮ ਊਧਮ ਸਿੰਘ ਵਾਲਾ, 5 ਜੁਲਾਈ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ 3704 ਅਧਿਆਪਕ ਯੂਨੀਅਨ,ਇਨਕਲਾਬੀ ਵਿਰਾਸਤ ਪ੍ਰਚਾਰ ਮੰਚ ਪੰਜਾਬ,ਜ਼ਮਹੂਰੀ ਅਧਿਕਾਰ ਸਭਾ ਅਤੇ ਤਰਕਸ਼ੀਲ ਸੁਸਾਇਟੀ ਪੰਜਾਬ ਦਾ ਇਕ ਸਾਂਝਾ ਵਫਦ ਐਸ.ਡੀ.ਐਮ. ਸੁਨਾਮ ਊਧਮ ਸਿੰਘ ਵਾਲਾ ਗਗਨਦੀਪ ਸਿੰਘ ਨੂੰ ਮਿਲਿਆ। ਡੀ.ਟੀ.ਐਫ. ਦੇ ਜ਼ਿਲ੍ਹਾ ਪ੍ਰਧਾਨ ਦਾਤਾ ਸਿੰਘ ਨਮੋਲ ਅਤੇ ਬਲਾਕ ਚੀਮਾ ਦੇ ਪ੍ਰਧਾਨ ਜਸਬੀਰ ਨਮੋਲ ਨੇ ਐਸ ਡੀ ਐਮ ਨੂੰ ਦੱਸਿਆ ਕਿ ਬੀਤੀ 3 ਜੁਲਾਈ ਨੂੰ ਉਨ੍ਹਾਂ ਦੇ ਦਫਤਰ ਦੀ ਚੋਣ ਸ਼ਾਖਾ ਵਲੋਂ ਸਰਕਾਰੀ ਹਾਈ ਸਕੂਲ ਕਿਲ੍ਹਾ ਭਰੀਆਂ ਦੇ ਪੰਜਾਬੀ ਦੇ ਅਧਿਆਪਕ ਜਸਵਿੰਦਰ ਸਿੰਘ ਨੂੰ ਐਸ.ਆਈ.ਆਰ. ਦੀ ਡਿਊਟੀ ਦੀ ਆੜ ਚ ਦਫ਼ਤਰ ਬੁਲਾਇਆ ਗਿਆ ਪਰ ਉੱਥੇ ਪਹੁੰਚਣ ‘ਤੇ ਚੋਣ ਸ਼ਾਖਾ ਦੇ ਇਕ ਕਲਰਕ ਵਲੋਂ ਕਹਿ ਦਿੱਤਾ ਗਿਆ ਕਿ ਜਿਸ ਕੰਮ ਲਈ ਉਨ੍ਹਾਂ ਦੀ ਡਿਊਟੀ ਲਾਈ ਗਈ ਸੀ, ਉਸ ਦੀਆਂ ਟੀਮਾਂ ਪੂਰੀਆਂ ਹੋ ਚੁੱਕੀਆਂ ਹਨ। ਫਿਰ ਉਕਤ ਕਲਰਕ ਵਲੋਂ ਉਸ ਨੂੰ ਵੋਟ ਕਾਰਡ ਪੈਕ ਕਰਨ ਲਈ ਦਰਜਾ-4 ਦੇ ਕੰਮ ਉੱਤੇ ਲਗਾ ਦਿੱਤਾ ਗਿਆ। ਅਧਿਆਪਕ ਜਸਵਿੰਦਰ ਸਿੰਘ ਵਲੋਂ ਵਾਰ-ਵਾਰ ਉਕਤ ਕਲਰਕ ਨੂੰ ਕਿਹਾ ਗਿਆ ਕਿ ਉਸ ਨੂੰ ਇਸ ਡਿਊਟੀ ਤੋਂ ਫਾਰਗ ਕੀਤਾ ਜਾਵੇ ਤਾਂ ਕਿ ਉਹ ਸਕੂਲ ਜਾ ਕੇ ਵਿਦਿਆਰਥੀਆਂ ਨੂੰ ਪੜ੍ਹਾ ਸਕੇ ਕਿਉਂਕਿ ਉਹ 9ਵੀਂ ਜਮਾਤ ਦਾ ਇੰਚਾਰਜ ਹੈ ਤੇ ਸਕੂਲ ਵਿਚ ਸਟਾਫ਼ ਦੀ ਵੀ ਘਾਟ ਹੈ ਜਦੋਂ ਕਿ ਸਰਕਾਰੀ ਹਾਈ ਸਕੂਲ ਕਿਲ੍ਹਾ ਭਰੀਆਂ ਦੇ ਮੁੱਖ ਅਧਿਆਪਕ ਵਲੋਂ ਵੀ ਇਸ ਮਸਲੇ ਬਾਰੇ ਐਸ.ਡੀ.ਐਮ.ਦਫ਼ਤਰ ਨੂੰ ਜਾਣੂ ਕਰਵਾਇਆ ਗਿਆ ਸੀ ਪਰ ਫਿਰ ਵੀ ਉਕਤ ਕਲਰਕ ਵਲੋਂ ਅਧਿਆਪਕ ਨੂੰ ਆਨਾ-ਕਾਨੀ ਕੀਤੀ ਜਾਂਦੀ ਰਹੀ ਅਤੇ ਇਕ ਮਹੀਨਾ ਬੀਤ ਜਾਣ ਤੋਂ ਬਾਅਦ ਵੀ ਇਹ ਕਿਹਾ ਗਿਆ ਕਿ ਇਹ ਛੇ ਮਹੀਨੇ ਚੱਲਣ ਵਾਲਾ ਕੰਮ ਹੈ ਤੇ ਇਹ ਉਸ ਨੂੰ ਕਰਨਾ ਹੀ ਪਵੇਗਾ। ਡੀ.ਟੀ.ਐਫ. ਦੇ ਸੀਨੀਅਰ ਮੀਤ ਪ੍ਰਧਾਨ ਸੁਖਜਿੰਦਰ ਸੰਗਰੂਰ,ਇਨਕਲਾਬੀ ਵਿਰਾਸਤ ਪ੍ਰਚਾਰ ਮੰਚ ਪੰਜਾਬ ਦੇ ਪ੍ਰਧਾਨ ਬਲਬੀਰ ਲੌਂਗੋਵਾਲ ਤੇ ਜ਼ਮਹੂਰੀ ਅਧਿਕਾਰ ਸਭਾ ਜ਼ਿਲ੍ਹਾ ਸੰਗਰੂਰ ਦੇ ਮੈਂਬਰ ਵਿਸ਼ਵ ਕਾਂਤ ਨੇ ਕਿਹਾ ਕਿ ਉਕਤ ਕਲਰਕ ਨੇ ਇਸ ਅਧਿਆਪਕ ਨੂੰ ਹੋਰ ਮੁਲਾਜ਼ਮਾਂ ਦੇ ਸਾਹਮਣੇ ਇਹ ਕਹਿ ਕੇ ਵੀ ਤੰਜ ਕਸਿਆ ਗਿਆ ਕਿ ਇਸ ਨੇ ਬੀ.ਐਲ.ਓ.ਦੀ ਡਿਊਟੀ ਕਟਵਾਕੇ ਅਖ਼ਬਾਰ ਵਿਚ ਖ਼ਬਰ ਲਗਵਾਈ ਸੀ। ਇਸ ਲਈ ਹੁਣ ਡਿਊਟੀ ਲਾਈ ਗਈ ਹੈ।ਆਗੂਆਂ ਨੇ ਕਿਹਾ ਕਿ ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਉਕਤ ਕਲਰਕ ਵਲੋਂ ਇਹ ਡਿਊਟੀ ਅਧਿਆਪਕ ਨੂੰ ਨਿਸ਼ਾਨਾ ਬਣਾ ਕੇ ਲਗਾਈ ਗਈ ਸੀ ।ਆਗੂਆਂ ਨੇ ਐਸ.ਡੀ.ਐਮ.ਸੁਨਾਮ ਤੋਂ ਮੰਗ ਕੀਤੀ ਕਿ ਅਧਿਆਪਕ ਜਸਵਿੰਦਰ ਸਿੰਘ ਦੀ ਇਹ ਡਿਊਟੀ ਤੁਰੰਤ ਕੱਟੀ ਜਾਵੇ ਅਤੇ ਇਸ ਅਧਿਆਪਕ ਦੀਆਂ ਸਮੱਸਿਆਵਾਂ ਨੂੰ ਸਮਝਦੇ ਹੋਏ ਭਵਿੱਖ ਵਿੱਚ ਇਸ ਦੀ ਡਿਊਟੀ ਸਮੇ ਹਮਦਰਦੀ ਨਾਲ ਵਿਚਾਰ ਵਿਚਾਰ ਲਿਆ ਜਾਵੇ ਅਤੇ ਅਧਿਆਪਕਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਕਲਰਕ ਨੂੰ ਅਜਿਹੇ ਕੰਮਾਂ ਤੋਂ ਬਾਜ ਆਉਣ ਦੀ ਹਦਾਇਤ ਕੀਤੀ ਜਾਵੇ।ਜਿਸ ਤੋਂ ਬਾਅਦ ਐਸ.ਡੀ.ਐਮ.ਸੁਨਾਮ ਵਲੋਂ ਮੌਕੇ ‘ਤੇ ਹੀ ਅਧਿਆਪਕ ਜਸਵਿੰਦਰ ਸਿੰਘ ਦੀ ਇਹ ਡਿਊਟੀ ਕੱਟ ਦਿੱਤੀ ਗਈ।ਇਸ ਮੌਕੇ ਡੀ.ਟੀ.ਐਫ.ਦੇ ਆਗੂ ਚੰਦਰ ਸ਼ੇਖਰ,ਜਗਤਾਰ ਲੌਂਗੋਵਾਲ,ਰਵਿੰਦਰ ਸੁਨਾਮ,3704 ਅਧਿਆਪਕ ਜਥੇਬੰਦੀ ਦੇ ਜਸਵਿੰਦਰ ਸ਼ਾਹਪੁਰ ਤੇ ਆਗੂ ਰੇਸ਼ਮਪਾਲ,ਇਨਕਲਾਬੀ ਵਿਰਾਸਤ ਪ੍ਰਚਾਰ ਮੰਚ ਦੇ ਲਾਭ ਸਿੰਘ ਛਾਜਲਾ ਅਤੇ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੁਰਿੰਦਰ ਉੱਪਲੀ ਆਦਿ ਸ਼ਾਮਿਲ ਸਨ।
Ad Position 22
No active advertisement
ਪਿਛਲੀ ਖ਼ਬਰ 13 ਦਿਨਾਂ ਬਾਅਦ ਹਟਾਏ ਗਏ ਜ਼ਿਲ੍ਹਾ ਪ੍ਰਧਾਨਾਂ ਦੇ ਮਾਮਲੇ ਨੇ ਭਾਜਪਾ ਲਈ ਖੜ੍ਹਾ ਕੀਤਾ ਵੱਡਾ ਅੰਦਰੂਨੀ ਕਲੇਸ਼ ਅਗਲੀ ਖ਼ਬਰ ਨੈਸ਼ਨਲ ਹੈਲਥ ਮਿਸ਼ਨ ਨਾਲ ਸੰਬੰਧਿਤ ਕਰਮਚਾਰੀ 15 ਨੂੰ ਫਿਰੋਜ਼ਪੁਰ ਵਿਖੇ ਮੁੱਖ ਮੰਤਰੀ ਖ਼ਿਲਾਫ਼ ਕਰਨਗੇ ਰੋਸ ਪ੍ਰਦਰਸ਼ਨ
Ad Position 24
No active advertisement