06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਕੱਲ੍ਹ ਦੀ ਚੰਡੀਗੜ੍ਹ ਰੈਲੀ ਨੂੰ ਲੈ ਕੇ ਅਧਿਆਪਕ ਦਲ ਨੇ ਉਲੀਕੀ ਵਿਉਤਬੰਦੀ

ਸੰਗਰੂਰ, 5 ਅਗਸਤ (ਅਮਨਦੀਪ ਸਿੰਘ ਬਿੱਟਾ)-ਅਧਿਆਪਕ ਦਲ ਪੰਜਾਬ ਦੀ ਜ਼ਿਲ੍ਹਾ ਇਕਾਈ ਸੰਗਰੂਰ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਵਰਿੰਦਰਜੀਤ ਸਿੰਘ ਬਜਾਜ ਦੀ ਪ੍ਰਧਾਨਗੀ ਅਤੇ ਮੀਟਿੰਗ ਵਿੱਚ ਸੂਬਾ ਪ੍ਰਧਾਨ ਗੁਰਜੰਟ ਸਿੰਘ ਵਾਲੀਆ ਨੇ ਵਿਸ਼ੇਸ ਤੌਰ ਉੱਤੇ ਸਮੂਲੀਅਤ ਕੀਤੀ। ਮੀਟਿੰਗ ਵਿੱਚ 7 ਅਗਸਤ ਦੀ ਮੁਲਾਜਮ ਮਹਾ ਰੈਲੀ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 06-08-2026
ਸੰਗਰੂਰ, 5 ਅਗਸਤ (ਅਮਨਦੀਪ ਸਿੰਘ ਬਿੱਟਾ)-ਅਧਿਆਪਕ ਦਲ ਪੰਜਾਬ ਦੀ ਜ਼ਿਲ੍ਹਾ ਇਕਾਈ ਸੰਗਰੂਰ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਵਰਿੰਦਰਜੀਤ ਸਿੰਘ ਬਜਾਜ ਦੀ ਪ੍ਰਧਾਨਗੀ ਅਤੇ ਮੀਟਿੰਗ ਵਿੱਚ ਸੂਬਾ ਪ੍ਰਧਾਨ ਗੁਰਜੰਟ ਸਿੰਘ ਵਾਲੀਆ ਨੇ ਵਿਸ਼ੇਸ ਤੌਰ ਉੱਤੇ ਸਮੂਲੀਅਤ ਕੀਤੀ। ਮੀਟਿੰਗ ਵਿੱਚ 7 ਅਗਸਤ ਦੀ ਮੁਲਾਜਮ ਮਹਾ ਰੈਲੀ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਚੰਡੀਗੜ੍ਹ ਵਿਖੇ ਹੋਣ ਵਾਲੀ ਉਪਰੋਕਤ ਰੈਲੀ ਸਬੰਧੀ ਚਰਚਾ ਕਰਦਿਆਂ ਆਗੂਆਂ ਨੇ ਕਿਹਾ ਕਿ ਸਰਕਾਰ ਮਾਨਯੋਗ ਅਦਾਲਤ ਦੇ ਡੀ.ਏ. ਸਬੰਧੀ ਆਏ ਫੈਸਲੇ ਉਪਰੰਤ ਵੀ ਟਾਲਮੋਟਲ ਕਰ ਰਹੀ ਹੈ। ਡੀ.ਏ. ਦਾ ਬੱਕਾਇਆ, ਪੁਰਾਣੀ ਪੈਨਸ਼ਨ ਬਹਾਲ ਕਰਨ ਸਬੰਧੀ, ਕੱਚੇ ਮੁਲਾਜਮਾਂ ਨੂੰ ਪੱਕਾ ਕਰਨ, ਗੈਰ ਵਿੱਦਿਅਕ ਕੰਮ ਨਾ ਲੈਣ ਸਬੰਧੀ ਆਦਿ ਮੰਗਾਂ ਨੂੰ ਲੈ ਕੇ ਰੈਲੀ ਵਿੱਚ ਪੁਜਣ ਦਾ ਸੱਦਾ ਦਿੱਤਾ ਗਿਆ। ਇਸ ਮੌਕੇ ਰਣਜੀਤ ਸਿੰਘ ਜਨਾਲ, ਨਰਿੰਦਰ ਸਿੰਘ ਫੱਗੂਵਾਲਾ, ਵਿਸਾਲ ਸ਼ਰਮਾ, ਨਵਲ ਗਰਗ, ਅਮਨਦੀਪ ਸਿੰਘ ਕਲੇਰ, ਜਸਵਿੰਦਰਪਾਲ ਸਿੰਘ ਸਮਰਾ, ਗਰੇਸ਼ ਚੰਦਰ, ਅਵਤਾਰ ਸਿੰਘ, ਉਮ ਪ੍ਰਕਾਸ਼, ਦੀਪਕ ਕੁਮਾਰ, ਜਸਵੀਰ ਸਿੰਘ , ਯੋਗੇਸ਼ ਸ਼ਰਮਾ, ਅਮਰਦੀਪ ਸਿੰਘ, ਹਰਜਿੰਦਰ ਸਿੰਘ, ਭਗਵੰਤ ਸਿੰਘ, ਰਾਜੇਸ਼ ਕੁਮਾਰ, ਰਾਜਨ ਵਸ਼ਿਸਟ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਪਵਨ ਹਰਚੰਦਪੁਰੀ ਦੀ ਪਤਨੀ ਦੇ ਵਿਛੋੜੇ ’ਤੇ ਸ਼ੋਕ ਅਗਲੀ ਖ਼ਬਰ 13 ਦਿਨਾਂ ਬਾਅਦ ਹਟਾਏ ਗਏ ਜ਼ਿਲ੍ਹਾ ਪ੍ਰਧਾਨਾਂ ਦੇ ਮਾਮਲੇ ਨੇ ਭਾਜਪਾ ਲਈ ਖੜ੍ਹਾ ਕੀਤਾ ਵੱਡਾ ਅੰਦਰੂਨੀ ਕਲੇਸ਼
Ad Position 24
No active advertisement