ਮਾਂ ਧੀ ਨੂੰ ਇਨਸਾਫ ਦਿਵਾਉਣ ਲਈ ਜਥੇਬੰਦੀ ਨੇ ਲਗਾਇਆ ਡੀ.ਐਸ.ਪੀ ਦਫਤਰ ਅੱਗੇ ਧਰਨਾ
ਲਹਿਰਾਗਾਗਾ,5 ਅਗਸਤ (ਅਸ਼ੋਕ ਗਰਗ)- ਭਾਰਤੀ ਕਿਸਾਨ ਯੂਨੀਅਨ ਏਕਤਾ (ਮਲਵਈ) ਦੇ ਜ਼ਿਲ੍ਹਾ ਪ੍ਰਧਾਨ ਬਿੰਦਰ ਸਿੰਘ ਰਾਮਗੜ੍ਹ ਦੀ ਅਗਵਾਈ ਹੇਠ ਲਹਿਲ ਕਲਾਂ ਦੀਆਂ ਦੋ ਮਾਵਾਂ ਧੀਆਂ ਉਤੇ ਬੇਬੁਨਿਆਦ ਦੋਸ ਲਗਾ ਕੇ ਜੇਲ੍ਹ ਭੇਜਣ ਦੇ ਮਸਲੇ ਨੂੰ ਲੈ ਕੇ ਡੀ. ਐਸ.
ਲਹਿਰਾਗਾਗਾ,5 ਅਗਸਤ (ਅਸ਼ੋਕ ਗਰਗ)- ਭਾਰਤੀ ਕਿਸਾਨ ਯੂਨੀਅਨ ਏਕਤਾ (ਮਲਵਈ) ਦੇ ਜ਼ਿਲ੍ਹਾ ਪ੍ਰਧਾਨ ਬਿੰਦਰ ਸਿੰਘ ਰਾਮਗੜ੍ਹ ਦੀ ਅਗਵਾਈ ਹੇਠ ਲਹਿਲ ਕਲਾਂ ਦੀਆਂ ਦੋ ਮਾਵਾਂ ਧੀਆਂ ਉਤੇ ਬੇਬੁਨਿਆਦ ਦੋਸ ਲਗਾ ਕੇ ਜੇਲ੍ਹ ਭੇਜਣ ਦੇ ਮਸਲੇ ਨੂੰ ਲੈ ਕੇ ਡੀ.ਐਸ. ਪੀ ਲਹਿਰਾਗਾਗਾ ਦੇ ਦਫ਼ਤਰ ਵਿਖੇ ਧਰਨਾ ਲਾਇਆ ਗਿਆ। ਜਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ 22 ਜੁਲਾਈ ਨੂੰ ਪਿੰਡ ਲਹਿਲ ਕਲਾਂ ਦੀਆਂ ਦੋ ਮਾਵਾਂ ਧੀਆਂ ਜਸਵੀਰ ਕੌਰ ਅਤੇ ਗੁਰਪ੍ਰੀਤ ਕੌਰ ਨੂੰ ਹਨੀਟ੍ਰੈਪ ਦੇ ਝੂਠੇ ਕੇਸ ਚ ਫਸਾ ਕੇ ਜੇਲ੍ਹ ਭੇਜਣ ਦੇ ਪਰਚੇ ਦੀ ਨਿਰਪੱਖ ਜਾਂਚ ਕਰਵਾਉਣ ਸਬੰਧੀ ਧਰਨਾ ਜਾਰੀ ਰਿਹਾ। ਧਰਨੇ ਦੌਰਾਨ ਕਿਸਾਨ, ਮਰਦ ਔਰਤਾ ਨੂੰ ਸਬੋਧਨ ਕਰਦਿਆਂ ਕਿਸਾਨ ਯੂਨੀਅਨ ਦੇ ਆਗੂਆਂ ਨੇ ਮੰਗ ਕੀਤੀ ਹੈ ਕਿ ਇਸ ਕੇਸ ਦੀ ਨਿਰਪੱਖਤਾ ਨਾਲ ਪੜਚੋਲ ਕੀਤੀ ਜਾਵੇ।ਇਸ ਤੋਂ ਬਾਅਦ ਡੀ ਐਸ ਪੀ ਪਲਵਿੰਦਰ ਸਿੰਘ ਵਲੋਂ ਜਥੇਬੰਦੀ ਦੇ ਆਗੂਆਂ ਨੂੰ ਵਿਸ਼ਵਾਸ ਦਿਵਾਉਣ ਤੋਂ ਬਾਅਦ ਧਰਨਾ ਸਮਾਪਤ ਕੀਤਾ ਗਿਆ। ਇਸ ਮੌਕੇ ਜਥੇਬੰਦੀ ਦੇ ਸੂਬਾ ਪ੍ਰਧਾਨ ਧਰਮਿੰਦਰ ਸਿੰਘ ਭਾਈ ਕੀ ਪਿਸ਼ੌਰ, ਸੀਨੀਅਰ ਮੀਤ ਪ੍ਰਧਾਨ ਰਾਮਪਾਲ ਸ਼ਰਮਾ ਸੁਨਾਮ,ਮੀਤ ਪ੍ਰਧਾਨ ਸੂਬਾ ਸਿੰਘ ਸੰਗਤਪੁਰਾ, ਪ੍ਰੈੱਸ ਸਕੱਤਰ ਹਰਜਿੰਦਰ ਸਿੰਘ ਨੰਗਲਾ, ਸੂਬਾ ਕਮੇਟੀ ਮੈਂਬਰ ਪਰਮਜੀਤ ਕੌਰ ਲਹਿਲ ਕਲਾ, ਬਲਜੀਤ ਕੌਰ, ਜ਼ਿਲ੍ਹਾ ਜਨਰਲ ਸਕੱਤਰ ਕੁਲਦੀਪ ਸਿੰਘ ਰਾਮਗੜ੍ਹ, ਬੰਤਦਾਸ ਸੇਖੂਵਾਸ, ਅਮਰੀਕ ਸਿੰਘ ਸੇਖੂਵਾਸ, ਬਲਾਕ ਆਗੂ ਗੁਰੀ ਚਾਹਲ ਤੋਂ ਇਲਾਵਾ ਕਿਸਾਨ ਹਾਜ਼ਰ ਸਨ।