ਸ਼ਹੀਦ ਭਗਤ ਸਿੰਘ ਸਕੂਲ ਦੇ ਖਿਡਾਰੀਆਂ ਨੇ ਅੰਡਰ- 19 ਕਬੱਡੀ ’ਚ ਹਾਸਿਲ ਕੀਤੀ ਤੀਜੀ ਪੁਜ਼ੀਸ਼ਨ
ਦਿੜ੍ਹਬਾ ਮੰਡੀ, 6 ਅਗਸਤ (ਜਸਵੀਰ ਸਿੰਘ ਔਜਲਾ) - ਹਲਕਾ ਦਿੜ੍ਹਬਾ ਦੇ ਨੇੜਲੇ ਪਿੰਡ ਮੌੜਾ ਦੇ ਸ਼ਹੀਦ ਭਗਤ ਸਿੰਘ ਸਕੂਲ ਦੇ ਵਿਦਿਆਰਥੀਆਂ ਨੇ ਖੇਡ ਮੈਦਾਨ ਵਿੱਚ ਆਪਣੀ ਵਧੀਆ ਖੇਡ ਦੇ ਪ੍ਰਦਰਸ਼ਨ ਕਰਦਿਆਂ ਅੰਡਰ -19 ਕਬੱਡੀ ਮੁਕਾਬਲਿਆਂ ਵਿੱਚ ਤੀਜੀ ਪੁਜ਼ੀਸ਼ਨ ਹਾਸਿਲ ਕੀਤੀ । ਇਹਨਾ ਹੋਣਹਾਰ ਖਿਡਾਰੀਆਂ ਵਿੱਚ ਗੁਰਸਿਮਰਨ ਸਿੰਘ, ਸੁਖਪ੍ਰੀਤ ਸਿੰਘ, ਗੁਰਵੀਰ ਸਿੰਘ, ਧਰਮਪ੍ਰੀਤ ਸਿੰਘ, ਦਿਲਸ਼ਾਨ ਸਿੰਘ, ਇੰਦਰਜੀਤ ਸਿੰਘ, ਹਰਮਨਪ੍ਰੀਤ ਸਿੰਘ ਅਤੇ ਏਕਮਜੀਤ ਸਿੰਘ ਨੇ ਆਪਣਾ ਬਿਹਤਰੀਨ ਪ੍ਰਦਰਸ਼ਨ ਦਿਖਾਇਆ ਅਤੇ ਆਪਣੀ ਟੀਮ ਨੂੰ ਜਿੱਤ ਦੇ ਰਾਹ ਤੇ ਪਾਇਆ।
ਦਿੜ੍ਹਬਾ ਮੰਡੀ, 6 ਅਗਸਤ (ਜਸਵੀਰ ਸਿੰਘ ਔਜਲਾ) - ਹਲਕਾ ਦਿੜ੍ਹਬਾ ਦੇ ਨੇੜਲੇ ਪਿੰਡ ਮੌੜਾ ਦੇ ਸ਼ਹੀਦ ਭਗਤ ਸਿੰਘ ਸਕੂਲ ਦੇ ਵਿਦਿਆਰਥੀਆਂ ਨੇ ਖੇਡ ਮੈਦਾਨ ਵਿੱਚ ਆਪਣੀ ਵਧੀਆ ਖੇਡ ਦੇ ਪ੍ਰਦਰਸ਼ਨ ਕਰਦਿਆਂ ਅੰਡਰ -19 ਕਬੱਡੀ ਮੁਕਾਬਲਿਆਂ ਵਿੱਚ ਤੀਜੀ ਪੁਜ਼ੀਸ਼ਨ ਹਾਸਿਲ ਕੀਤੀ । ਇਹਨਾ ਹੋਣਹਾਰ ਖਿਡਾਰੀਆਂ ਵਿੱਚ ਗੁਰਸਿਮਰਨ ਸਿੰਘ, ਸੁਖਪ੍ਰੀਤ ਸਿੰਘ, ਗੁਰਵੀਰ ਸਿੰਘ, ਧਰਮਪ੍ਰੀਤ ਸਿੰਘ, ਦਿਲਸ਼ਾਨ ਸਿੰਘ, ਇੰਦਰਜੀਤ ਸਿੰਘ, ਹਰਮਨਪ੍ਰੀਤ ਸਿੰਘ ਅਤੇ ਏਕਮਜੀਤ ਸਿੰਘ ਨੇ ਆਪਣਾ ਬਿਹਤਰੀਨ ਪ੍ਰਦਰਸ਼ਨ ਦਿਖਾਇਆ ਅਤੇ ਆਪਣੀ ਟੀਮ ਨੂੰ ਜਿੱਤ ਦੇ ਰਾਹ ਤੇ ਪਾਇਆ। ਇਸ ਮੌਕੇ ਸਕੂਲ ਮੁਖੀ ਨੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਕਿਹਾ ਪੜ੍ਹਾਈ ਨਾਲ ਨਾਲ ਖੇਡਾਂ ਵੀ ਵਿਦਿਆਰਥੀਆਂ ਦੇ ਸਰਪੱਖੀ ਵਿਕਾਸ ਲਈ ਬਹੁਤ ਜਰੂਰੀ ਹਨ ।ਜੇਤੂ ਖਿਡਾਰੀਆਂ ਨੂੰ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੱਤੀ ਗਈ ਅਤੇ ਭਵਿੱਖ ਵਿੱਚ ਵੀ ਖੇਡਾਂ ਚ ਮੱਲਾਂ ਮਾਰਨ ਲਈ ਪ੍ਰੇਰਿਤ ਕੀਤਾ ਗਿਆ। ਸਕੂਲ ਪ੍ਰਬੰਧਕਾਂ ਅਤੇ ਮਾਪਿਆਂ ਵੱਲੋਂ ਜੇਤੂ ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।