07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਸਿਵਲ ਸਰਜਨ ਸੰਗਰੂਰ ਦੀ ਸ਼ਿਕਾਇਤ ਤੇ ਰੀਤੂ ਜੈਨ ਖਿਲਾਫ਼ ਮਾਮਲਾ ਦਰਜ

ਸੰਗਰੂਰ, 6 ਅਗਸਤ (ਧੀਰਜ ਪਸੋਰੀਆ) - ਸਿਵਲ ਸਰਜਨ ਸੰਗਰੂਰ ਡਾ. ਅਮਰਜੀਤ ਕੌਰ ਦੀ ਸ਼ਿਕਾਇਤ ਉੱਤੇ ਪੁਲਿਸ ਥਾਣਾ ਸਿਟੀ ਸੰਗਰੂਰ ਵਿਖੇ ਸਰਕਾਰੀ ਕੰਮਕਾਜ ਵਿੱਚ ਵਿਘਨ ਪਾਉਣ, ਮਾਨਸਿਕ ਪਰੇਸ਼ਾਨ ਕਰਨ ਅਤੇ ਧਮਕੀਆਂ ਦੇਣ ਦੇ ਕਥਿਤ ਦੋਸ਼ਾਂ ਤਹਿਤ ਰੀਤੂ ਜੈਨ ਵਾਸੀ ਡਰੀਮ ਲੈਂਡ ਕਲੋਨੀ ਸੰਗਰੂਰਦੇ ਖਿਲਾਫ ਬੀ ਐਨ ਐਸ ਦੀਆਂ ਵੱਖ ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।

Ad Position 21
No active advertisement
ਅਜੀਤ ਡੈਸਕ 07-08-2026
ਸੰਗਰੂਰ, 6 ਅਗਸਤ (ਧੀਰਜ ਪਸੋਰੀਆ) - ਸਿਵਲ ਸਰਜਨ ਸੰਗਰੂਰ ਡਾ. ਅਮਰਜੀਤ ਕੌਰ ਦੀ ਸ਼ਿਕਾਇਤ ਉੱਤੇ ਪੁਲਿਸ ਥਾਣਾ ਸਿਟੀ ਸੰਗਰੂਰ ਵਿਖੇ ਸਰਕਾਰੀ ਕੰਮਕਾਜ ਵਿੱਚ ਵਿਘਨ ਪਾਉਣ, ਮਾਨਸਿਕ ਪਰੇਸ਼ਾਨ ਕਰਨ ਅਤੇ ਧਮਕੀਆਂ ਦੇਣ ਦੇ ਕਥਿਤ ਦੋਸ਼ਾਂ ਤਹਿਤ ਰੀਤੂ ਜੈਨ ਵਾਸੀ ਡਰੀਮ ਲੈਂਡ ਕਲੋਨੀ ਸੰਗਰੂਰਦੇ ਖਿਲਾਫ ਬੀ ਐਨ ਐਸ ਦੀਆਂ ਵੱਖ ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਰੀਤੂ ਜੈਨ ਵੱਲੋਂ ਸੰਗਰੂਰ ਦੇ ਇੱਕ ਨਿੱਜੀ ਹਸਪਤਾਲ ਖਿਲਾਫ ਕੀਤੀ ਸ਼ਿਕਾਇਤ ਸਬੰਧੀ ਗਠਿਤ ਕੀਤੀ ਕਮੇਟੀ ਜਿਸ ਦੇ ਸਿਵਲ ਸਰਜਨ ਖੁਦ ਚੇਅਰਮੈਨ ਹਨ ਵੱਲੋਂ 4 ਅਗਸਤ ਨੂੰ ਦੋਨਾਂ ਧਿਰਾਂ ਨੂੰ ਬੁਲਾਇਆ ਹੋਇਆ ਸੀ। ਪੁਲਿਸ ਕੋਲ ਕੀਤੀ ਸ਼ਿਕਾਇਤ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਕੋਈ ਸੁਣਵਾਈ ਤੋਂ ਬਾਅਦ ਸਿਵਲ ਸਰਜਨ ਦਫਤਰ ਵਿਖੇ ਹੋਈ ਇਕ ਬੈਠਕ ਵਿੱਚ ਉਸ ਨੇ ਵਾਰ ਵਾਰ ਵਿਘਨ ਪਾਇਆ । ਸਥਿਤੀ ਇਥੋਂ ਤੱਕ ਪਹੁੰਚ ਗਈ ਕਿ ਪੁਲਿਸ ਨੂੰ ਬੁਲਾਉਣਾ ਪਿਆ। ਜ਼ਿਕਰ ਯੋਗ ਹੈ ਕਿ ਇਸ ਸ਼ਿਕਾਇਤ ’ਤੇ ਕਾਰਵਾਈ ਦੀ ਮੰਗ ਨੂੰ ਲੈ ਕੇ ਆਈ ਐਮ ਏ ਜਿਲਾ ਸੰਗਰੂਰ ਦਾ ਵਫਦ ਵੀ ਜ਼ਿਲ੍ਹਾ ਪੁਲਿਸ ਮੁਖੀ ਨੂੰ ਮਿਲਿਆ ਸੀ।
Ad Position 22
No active advertisement
ਪਿਛਲੀ ਖ਼ਬਰ ਬਲਾਕ ਸ਼ੇਰਪੁਰ ਦੇ ਲੋਕਾਂ ਵੱਲੋਂ ‘ਸੀ.ਐੱਮ. ਦੀ ਯੋਗਸ਼ਾਲਾ’ ਨੂੰ ਮਿਲ ਰਿਹੈ ਭਰਵਾਂ ਹੁੰਗਾਰਾ ਅਗਲੀ ਖ਼ਬਰ ਡਾ. ਅੰਬੇਡਕਰ ਲੋਕ ਇਨਸਾਫ ਕਮੇਟੀ ਦੀ ਹੋਈ ਚੋਣ
Ad Position 24
No active advertisement