07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਮੁਸਤਫ਼ਾ ਪਰਿਵਾਰ ਨੇ ਸਾਬਕਾ ਵਿਧਾਇਕ ਜੱਸੀ ਖੰਗੂੜਾ ਦੇ ਖਿਲਾਫ਼ ਖੋਲ੍ਹਿਆ ਮੋਰਚਾ

ਮਾਲੇਰਕੋਟਲਾ, 6 ਅਗਸਤ (ਮਨਜਿੰਦਰ ਸਿੰਘ ਸਰੌਦ, ਪਾਰਸ ਜੈਨ) - ਬੀਤੇ ਦਿਨੀਂ ਕਾਂਗਰਸ ਪਾਰਟੀ ਦੇ ਆਗੂ ਤੇ ਸਾਬਕਾ ਵਿਧਾਇਕ ਜਸਬੀਰ ਸਿੰਘ ਜੱਸੀ ਖੰਗੂੜਾ ਵੱਲੋਂ ਆਪਣੇ ਸਾਥੀਆਂ ਸਣੇ ਇੱਕ ਪੱਤਰਕਾਰ ਵਾਰਤਾ ਦੌਰਾਨ ਸਾਬਕਾ ਉੱਚ ਪੁਲਿਸ ਅਧਿਕਾਰੀ ਮੁਹੰਮਦ ਮੁਸਤਫ਼ਾ ਨੂੰ ਨਿਸ਼ਾਨਾ ਬਣਾਉਂਦਿਆਂ ਕਾਂਗਰਸ ਪਾਰਟੀ ਦੀ ਹਾਈਕਮਾਂਡ ਨੂੰ ਮਲੇਰਕੋਟਲਾ ਹਲਕੇ ਤੋਂ ਟਿਕਟ ਬਦਲੀ ਦੀ ਅਪੀਲ ਕਰਦਿਆਂ ਕਾਫ਼ੀ ਦੋਸ਼ ਲਗਾਏ ਸਨ । ਇਸ ਪੱਤਰਕਾਰ ਵਾਰਤਾ ਦੇ ਵਿੱਚ ਕਿਸੇ ਵੇਲੇ ਮਲੇਰਕੋਟਲਾ ਹਾਊਸ ਦੇ ਬੇਹੱਦ ਨਜ਼ਦੀਕੀ ਰਹੇ ਕਈ ਕਾਂਗਰਸੀ ਆਗੂ ਵੀ ਸਾਬਕਾ ਵਿਧਾਇਕ ਜੱਸੀ ਖੰਗੂੜਾ ਦੇ ਨਾਲ ਨਜ਼ਰ ਆਏ ।

Ad Position 21
No active advertisement
ਧੂਰੀ ਵਿਕਾਸ ਮੰਚ ਧੂਰੀ ਦਾ ਵਫ਼ਦ ਇੰਚਾਰਜ ਡਾ. ਅਨਵਰ ਭਸੌੜ ਨੂੰ ਮੰਗ ਪੱਤਰ ਦਿੰਦਾ ਹੋਇਆ। ਤਸਵੀਰ : ਲਖਵੀਰ ਸਿੰਘ ਧਾਂਦਰਾ 07-08-2026
ਮਾਲੇਰਕੋਟਲਾ, 6 ਅਗਸਤ (ਮਨਜਿੰਦਰ ਸਿੰਘ ਸਰੌਦ, ਪਾਰਸ ਜੈਨ) - ਬੀਤੇ ਦਿਨੀਂ ਕਾਂਗਰਸ ਪਾਰਟੀ ਦੇ ਆਗੂ ਤੇ ਸਾਬਕਾ ਵਿਧਾਇਕ ਜਸਬੀਰ ਸਿੰਘ ਜੱਸੀ ਖੰਗੂੜਾ ਵੱਲੋਂ ਆਪਣੇ ਸਾਥੀਆਂ ਸਣੇ ਇੱਕ ਪੱਤਰਕਾਰ ਵਾਰਤਾ ਦੌਰਾਨ ਸਾਬਕਾ ਉੱਚ ਪੁਲਿਸ ਅਧਿਕਾਰੀ ਮੁਹੰਮਦ ਮੁਸਤਫ਼ਾ ਨੂੰ ਨਿਸ਼ਾਨਾ ਬਣਾਉਂਦਿਆਂ ਕਾਂਗਰਸ ਪਾਰਟੀ ਦੀ ਹਾਈਕਮਾਂਡ ਨੂੰ ਮਲੇਰਕੋਟਲਾ ਹਲਕੇ ਤੋਂ ਟਿਕਟ ਬਦਲੀ ਦੀ ਅਪੀਲ ਕਰਦਿਆਂ ਕਾਫ਼ੀ ਦੋਸ਼ ਲਗਾਏ ਸਨ । ਇਸ ਪੱਤਰਕਾਰ ਵਾਰਤਾ ਦੇ ਵਿੱਚ ਕਿਸੇ ਵੇਲੇ ਮਲੇਰਕੋਟਲਾ ਹਾਊਸ ਦੇ ਬੇਹੱਦ ਨਜ਼ਦੀਕੀ ਰਹੇ ਕਈ ਕਾਂਗਰਸੀ ਆਗੂ ਵੀ ਸਾਬਕਾ ਵਿਧਾਇਕ ਜੱਸੀ ਖੰਗੂੜਾ ਦੇ ਨਾਲ ਨਜ਼ਰ ਆਏ । ਜਿਸ ਦੇ ਜਵਾਬ ‘ਚ ਮਲੇਰਕੋਟਲਾ ਹਾਊਸ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਮਲੇਰਕੋਟਲਾ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਬੀਬਾ ਨਿਸ਼ਾਤ ਅਖ਼ਤਰ ਨੇ ਆਖਿਆ ਕਿ ਕੁਝ ਲੋਕ ਜਾਣਬੁੱਝ ਕੇ ਪਾਰਟੀ ਵਿਰੋਧੀ ਕਾਰਵਾਈਆਂ ਕਰਨ ਦੇ ਵਿੱਚ ਲੱਗੇ ਹੋਏ ਹਨ । ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਉਹ ਕੁਝ ਵੀ ਬੋਲਣਾ ਨਹੀਂ ਸੀ ਚਾਹੁੰਦੇ ਪਰੰਤੂ ਜੋ ਕੁਝ ਬੀਤੇ ਸਮੇਂ ਉਨ੍ਹਾਂ ਦੇ ਨਾਲ ਰਹੇ ਕਈ ਕਾਂਗਰਸੀ ਆਗੂਆਂ ਵੱਲੋਂ ਬੋਲਿਆ ਜਾ ਰਿਹਾ ਹੈ ਉਸ ਦਾ ਜਵਾਬ ਤਾਂ ਦੇਣਾ ਬਣਦਾ ਹੈ । ਬੀਬਾ ਨਿਸ਼ਾਤ ਅਖ਼ਤਰ ਨੇ ਆਖਿਆ ਕਿ ਕਿਸੇ ਵੇਲੇ ਉਨ੍ਹਾਂ ਦੇ ਕਰੀਬੀ ਰਹੇ ਤੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਵਰਗੇ ਅਹੁਦਿਆਂ ‘ਤੇ ਕਾਬਜ ਰਹੇ ਲੋਕ ਉਨ੍ਹਾਂ ਤੋਂ ਨਿੱਜੀ ਫਾਇਦਾ ਲੈਂਦੇ ਰਹੇ ਪਰੰਤੂ ਜਦ ਪਾਰਟੀ ਨੇ ਉਨ੍ਹਾਂ ਨੂੰ ਦੁਬਾਰਾ ਪ੍ਰਧਾਨ ਨਹੀਂ ਬਣਾਇਆ ਤਾਂ ਉਨ੍ਹਾਂ ਆਗੂਆਂ ਨੇ ਸਾਡਾ ਹੀ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ । ਉਨ੍ਹਾਂ ਆਖਿਆ ਕਿ ਇਨ੍ਹਾਂ ਆਗੂਆਂ ਨੇ ਆਪਣੇ ਪਿੰਡਾਂ ਅੰਦਰ ਕਾਂਗਰਸ ਪਾਰਟੀ ਨੂੰ ਕਮਜ਼ੋਰ ਕੀਤਾ । ਪਰ ਹੁਣ ਪਤਾ ਨਹੀਂ ਕਿਉਂ ਸਾਡੇ ਉੱਪਰ ਹੀ ਝੂਠੇ ਇਲਜ਼ਾਮ ਲਗਾ ਰਹੇ ਹਨ, ਇਨ੍ਹਾਂ ਦਾ ਆਪਣਾ ਕੋਈ ਆਧਾਰ ਨਹੀਂ ਹੈ । ਸਾਬਕਾ ਵਿਧਾਇਕ ਜਸਵੀਰ ਸਿੰਘ ਜੱਸੀ ਖੰਗੂੜਾ ਸਬੰਧੀ ਸਾਬਕਾ ਉੱਚ ਪੁਲਿਸ ਅਧਿਕਾਰੀ ਮੁਹੰਮਦ ਮੁਸਤਫ਼ਾ ਨੇ ਆਖਿਆ ਕਿ ਉਨ੍ਹਾਂ ਨੂੰ ਤਾਂ ਇੱਕ ਹੀ ਦੁੱਖ ਹੈ ਕਿ ਮੁਹੰਮਦ ਮੁਸਤਫਾ ਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ ਗਿਆ, ਪਰ ਹੁਣ ਜੱਸੀ ਖੰਗੂੜਾ ਨੂੰ ਆਪਣੀ ਗ੍ਰਿਫਤਾਰੀ ਤੋਂ ਬਚਣ ਦਾ ਇੰਤਜ਼ਾਮ ਕਰਨਾ ਚਾਹੀਦਾ ਹੈ ਕਿਉਂਕਿ ਉਹ ਕਈ ਏਜੰਸੀਆਂ ਦੇ ਰਡਾਰ ‘ਤੇ ਹਨ। ਆਪਣੇ ਪੁਰਾਣੇ ਸਾਥੀਆਂ ਸਬੰਧੀ ਮੁਹੰਮਦ ਮੁਸਤਫ਼ਾ ਨੇ ਸਪਸ਼ਟ ਕੀਤਾ ਇਨ੍ਹਾਂ ਆਗੂਆਂ ਲਈ ਮਲੇਰਕੋਟਲਾ ਹਾਊਸ ਦੇ ਦਰਵਾਜ਼ੇ ਹੁਣ ਸਦਾ ਲਈ ਬੰਦ ਹਨ । ਜ਼ਿਲ੍ਹਾ ਕਾਂਗਰਸ ਪ੍ਰਧਾਨ ਬੀਬਾ ਨਿਸ਼ਾਤ ਅਖ਼ਤਰ ਨੇ ਆਖਿਆ ਕਿ ਉਹ ਪਾਰਟੀ ਹਾਈਕਮਾਂਡ ਨੂੰ ਇਸ ਸਬੰਧੀ ਸਿਫਾਰਿਸ਼ ਕਰਨਗੇ ਕਿ ਜਸਪਾਲ ਦਾਸ ਸਣੇ ਕਈ ਆਗੂਆਂ ਨੂੰ ਪਾਰਟੀ ਚੋਂ ਬਾਹਰ ਕੱਢਿਆ ਜਾਵੇ ਕਿਉਂਕਿ ਇਹ ਪਾਰਟੀ ਵਿਰੋਧੀ ਕਾਰਵਾਈਆਂ ਕਰ ਰਹੇ ਹਨ । ਬੀਬਾ ਨਿਸ਼ਾਤ ਅਖ਼ਤਰ ਨੇ ਕਿਹਾ ਕਿ ਕਿਸੇ ਵੀ ਸਿਆਸੀ ਆਗੂ ਨੂੰ ਕਿਸੇ ਦੇ ਮਰੇ ਹੋਏ ਪੁੱਤ ‘ਤੇ ਸਿਆਸਤ ਕਰਨੀ ਸ਼ੋਭਾ ਨਹੀਂ ਦਿੰਦੀ, ਇਹ ਬੇਹੱਦ ਮੰਦਭਾਗੀ ਗੱਲ ਹੈ । ਪੱਤਰਕਾਰ ਵਾਰਤਾ ਦੌਰਾਨ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਬੀਬਾ ਰਜੀਆ ਸੁਲਤਾਨਾ ਵੀ ਹਾਜ਼ਰ ਸਨ ਪਰ ਉਨ੍ਹਾਂ ਨੇ ਇਸ ਸਬੰਧੀ ਕੁਝ ਵੀ ਕਹਿਣ ਤੋਂ ਗਰੇਜ ਕੀਤਾ । ਮਲੇਰਕੋਟਲਾ ਹਾਊਸ ਦੇ ਪ੍ਰਮੁੱਖ ਬੁਲਾਰੇ ਅਨਵਾਰ ਮਹਿਬੂਬ ਨੇ ਵੀ ਸੰਬੋਧਨ ਕੀਤਾ । ਇਸ ਮੌਕੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਸਾਬਕਾ ਚੇਅਰਮੈਨ ਕਰਮਜੀਤ ਸਿੰਘ ਭੂਦਨ, ਪ੍ਰਧਾਨ ਕੁਲਵਿੰਦਰ ਸਿੰਘ ਝਨੇਰ, ਪ੍ਰਧਾਨ ਗੁਰਬਾਜ ਸਿੰਘ ਹਥਨ, ਜਸਮੀਤ ਕੌਰ ਪ੍ਰਧਾਨ ਮਹਿਲਾ ਵਿੰਗ, ਅਬਦੁਲ ਸਤਾਰ, ਕਾਮਰੇਡ ਸੁਲੇਮਾਨ ਜੋਸ਼, ਕੌਸਲਰ ਮੁਹੱਮਦ ਜਾਬੇਦ, ਕੌਂਸਲਰ ਫਾਰੂਕ ਅਹਿਮਦ, ਸਾਬਕਾ ਚੇਅਰਮੈਨ ਮੁਹੰਮਦ ਇਕਬਾਲ ਲਾਲਾ, ਕੌਂਸਲਰ ਅਜੇ ਕੁਮਾਰ, ਕੌਂਸਲਰ ਮਨੋਜ਼ ਕੁਮਾਰ ਉੱਪਲ ਸਣੇ ਕਈ ਕਾਂਗਰਸੀ ਆਗੂ ਹਾਜ਼ਰ ਰਹੇ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਅਰਵਿੰਦ ਕੇਜਰੀਵਾਲ ਨਾਲ ਕੀਤੀ ਮੁਲਾਕਾਤ ਅਗਲੀ ਖ਼ਬਰ ਸਰਕਾਰ ਦੀ ‘ਸੁਵੱਲੀ ਨਜ਼ਰ’ ਦਾ ਉਡੀਕਵਾਨ ਸਿੱਖਿਆ ਖੇਤਰ ਦੇ ਅੰਦਰ 10 ਦਹਾਕੇ ਪੂਰੇ ਕਰ ਚੁੱਕਿਆ ਸਰਕਾਰੀ ਕਾਲਜ ਮਾਲੇਰਕੋਟਲ...
Ad Position 24
No active advertisement