06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਰੱਸਾਕਸ਼ੀ ਵਿੱਚ ਸ਼ਹੀਦ ਭਾਈ ਮਨੀ ਸਿੰਘ ਖਾਲਸਾ ਕਾਲਜ ਦੀ ਟੀਮ ਰਹੀ ਉਪ ਜੇਤੂ ਪਾਣੀ ਬਚਾਓ, ਜੀਵਨ ਬਚਾਓ ਤੇ ਰੁੱਖ ਲਗਾਓ ਵਿਸ਼ੇ ’ਤੇ ਸੈਮੀਨਾਰ ਕਰਵਾਇਆ

ਸੁਨਾਮ ਊਧਮ ਸਿੰਘ ਵਾਲਾ, 6 ਅਗਸਤ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਭਾਰਤ ਵਿਕਾਸ ਪ੍ਰੀਸ਼ਦ ਸੁਨਾਮ ਵਲੋਂ ਪ੍ਰਧਾਨ ਰਾਕੇਸ਼ ਕੁਮਾਰ ਗਰਗ ਦੀ ਅਗਵਾਈ ਵਿਚ ਪਾਣੀ ਬਚਾਓ, ਜੀਵਨ ਬਚਾਓ ਅਤੇ ਰੁੱਖ ਲਗਾਓ ਵਿਸ਼ੇ ਤੇ ਸਵ: ਬਾਬੂ ਭਗਵਾਨ ਦਾਸ ਅਰੋੜਾ ਮੈਮੋਰੀਅਲ ਪਾਰਕ ਵਿਖੇ ਕਰਵਾਇਆ ਗਿਆ। ਜਿਸ ਵਿਚ ਨਗਰ ਕੌਂਸਲ ਸੁਨਾਮ ਊਧਮ ਸਿੰਘ ਵਾਲਾ ਦੇ ਪ੍ਰਧਾਨ ਮਨਪ੍ਰੀਤ ਬਾਂਸਲ ਅਤੇ ਸੀਨੀਅਰ ਮੀਤ ਪ੍ਰਧਾਨ ਯਾਦਵਿੰਦਰ ਸਿੰਘ ਨਿਰਮਾਣ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।

Ad Position 21
No active advertisement
ਮੀਟਿੰਗ ਦੋਰਾਨ ਵਿਚਾਰਾ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ । ਤਸਵੀਰ: ਔਜਲਾ 07-08-2026
ਸੁਨਾਮ ਊਧਮ ਸਿੰਘ ਵਾਲਾ, 6 ਅਗਸਤ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਭਾਰਤ ਵਿਕਾਸ ਪ੍ਰੀਸ਼ਦ ਸੁਨਾਮ ਵਲੋਂ ਪ੍ਰਧਾਨ ਰਾਕੇਸ਼ ਕੁਮਾਰ ਗਰਗ ਦੀ ਅਗਵਾਈ ਵਿਚ ਪਾਣੀ ਬਚਾਓ, ਜੀਵਨ ਬਚਾਓ ਅਤੇ ਰੁੱਖ ਲਗਾਓ ਵਿਸ਼ੇ ਤੇ ਸਵ: ਬਾਬੂ ਭਗਵਾਨ ਦਾਸ ਅਰੋੜਾ ਮੈਮੋਰੀਅਲ ਪਾਰਕ ਵਿਖੇ ਕਰਵਾਇਆ ਗਿਆ।ਜਿਸ ਵਿਚ ਨਗਰ ਕੌਂਸਲ ਸੁਨਾਮ ਊਧਮ ਸਿੰਘ ਵਾਲਾ ਦੇ ਪ੍ਰਧਾਨ ਮਨਪ੍ਰੀਤ ਬਾਂਸਲ ਅਤੇ ਸੀਨੀਅਰ ਮੀਤ ਪ੍ਰਧਾਨ ਯਾਦਵਿੰਦਰ ਸਿੰਘ ਨਿਰਮਾਣ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।ਇਸ ਸਮੇ ਬਲਵਿੰਦਰ ਬਾਂਸਲ ਅਤੇ ਐਡਵੋਕੇਟ ਸਾਹਿਲ ਬਾਂਸਲ ਆਦਿ ਨੇ ਵਲੋਂ “ਪਾਣੀ ਬਚਾਓ, ਜੀਵਨ ਬਚਾਓ” ਅਤੇ “ਰੁੱਖ ਲਗਾਓ, ਵਾਤਾਵਰਣ ਬਚਾਓ” ਦਾ ਸੁਨੇਹਾ ਦਿੱਤਾ ਗਿਆ।ਸੰਜੀਵ ਜਿੰਦਲ ਨੇ ਕਿਹਾ ਕਿ ਦਿਨੋਂ-ਦਿਨ ਧਰਤੀ ਹੇਠਲੇ ਪਾਣੀ ਦਾ ਪੱਧਰ ਘਟਦਾ ਜਾ ਰਿਹਾ ਹੈ, ਇਸ ਲਈ ਹਰ ਵਿਅਕਤੀ ਨੂੰ ਪਾਣੀ ਦੀ ਬੇਲੋੜੀ ਵਰਤੋਂ ਰੋਕਣ ਦੀ ਲੋੜ ਹੈ ਅਤੇ ਵਾਤਾਵਰਣ ਦੀ ਸੁਰੱਖਿਆ ਲਈ ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਂਦੇ ਹਨ।ਪ੍ਰੀਸ਼ਦ ਦੇ ਆਹੁਦੇਦਾਰਾਂ ਵਲੋਂ ਪਾਣੀ ਅਤੇ ਵਾਤਾਵਰਣ ਦੀ ਸਾਂਭ-ਸੰਭਾਲ ਲਈ ਲੋਕਾਂ ਨੂੰ ਜਾਗਰੂਕ ਕਰਨ ਦੇ ਮੰਤਵ ਨਾਲ ਪਾਰਕ ਸਮੇਤ ਵੱਖ-ਵੱਖ ਥਾਂਵਾਂ ਤੇ ਵਿਚ ਕਰੀਬ 20 ਬੈਨਰ ਲਗਾਏ ਗਏ। ਪ੍ਰੀਸ਼ਦ ਵੱਲੋਂ ਆਉਣ ਵਾਲੇ ਸਮੇਂ ਵਿੱਚ ਵੀ ਵਾਤਾਵਰਣ ਅਤੇ ਸਮਾਜ ਭਲਾਈ ਨਾਲ ਸਬੰਧਤ ਅਜਿਹੇ ਪ੍ਰੋਜੈਕਟ ਲਗਾਤਾਰ ਜਾਰੀ ਰੱਖਣ ਦਾ ਸੰਕਲਪ ਲਿਆ ਗਿਆ।ਨਗਰ ਕੌਂਸਲ ਪ੍ਰਧਾਨ ਮਨਪ੍ਰੀਤ ਬਾਂਸਲ ਅਤੇ ਸੀਨੀਅਰ ਮੀਤ ਪ੍ਰਧਾਨ ਯਾਦਵਿੰਦਰ ਸਿੰਘ ਨਿਰਮਾਣ ਵਲੋਂ ਪ੍ਰੀਸ਼ਦ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਪਾਰਕ ਦੀ ਸਾਫ ਸਫਾਈ ਅਤੇ ਦਿੱਖ ਸੰਵਾਰਨ ਦੇ ਮੰਤਵ ਨਾਲ ਡਸਟਬਿਨ ਅਤੇ ਵਾਟਰ ਫਾਊਂਟੇਨ ਦੇਣ ਦਾ ਐਲਾਨ ਕੀਤਾ ਗਿਆ। ਇਸ ਮੌਕੇ ਪ੍ਰਧਾਨ ਰਾਕੇਸ਼ ਗਰਗ, ਬਲਵਿੰਦਰ ਬਾਂਸਲ, ਐਡਵੋਕੇਟ ਸਾਹਿਲ ਬਾਂਸਲ ਅਤੇ ਸੰਜੀਵ ਜਿੰਦਲ ਤੋਂ ਇਲਾਵਾ ਰਾਜਿੰਦਰ ਗੋਇਲ, ਸੰਦੀਪ ਗੋਇਲ, ਕੇਵਲ ਗੋਇਲ, ਸ਼ੀਤਲ ਜੈਨ, ਵਿਪਨ ਜੈਨ, ਡਾ. ਸੁਰੇਸ਼ ਗਰਗ, ਮਨਦੀਪ ਗੋਇਲ, ਪਵਨ ਕੇਪਟੀ, ਵੇਦ ਕਪੂਰ, ਭੂਸ਼ਨ ਕਾਂਸਲ, ਬਲਵਿੰਦਰ ਭਾਰਦਵਾਜ, ਤਰਸੇਮ ਸਿੰਘ ਅਤੇ ਰਾਣਾ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਨੌਜਵਾਨ ਲੜਕੀ ਨਾਲ ਛੇੜਛਾੜ ਤੇ ਧਮਕੀਆਂ ਦੇਣ ਦੇ ਦੋਸ਼ ਹੇਠ ਮਾਮਲਾ ਦਰਜ ਅਗਲੀ ਖ਼ਬਰ ਕਾਸੋ ਆਪ੍ਰੇਸ਼ਨ ਤਹਿਤ ਪੁਲਿਸ ਨੇ ਬੱਸ ਸਟੈਂਡ ਦੀ ਕੀਤੀ ਚੈਕਿੰਗ
Ad Position 24
No active advertisement