ਪੰਜਾਬ ਵਿਧਾਨ ਸਭਾ ਦੇ ਅੰਦਰ ਗੂੰਜਿਆ ਖੰਨਾ ਤੋਂ ਹਲਕਾ ਅਮਰਗੜ੍ਹ ਤੇ ਮਲੇਰਕੋਟਲਾ ’ਚ ਆਉਂਦੇ ‘ਜ਼ਹਿਰੀਲੇ ਪਾਣੀ’ ਦਾ ਮੁੱਦਾ
ਮਾਲੇਰਕੋਟਲਾ, 7 ਅਗਸਤ (ਮਨਜਿੰਦਰ ਸਿੰਘ ਸਰੌਦ) - ਮਨੁੱਖ ਦੇ ‘ਸਾਹਾਂ ਦੀ ਡੋਰ’ ਨੂੰ ਚੱਲਦਾ ਰੱਖਣ ਦੇ ਲਈ ਵਾਤਾਵਰਨ ਦਾ ਸ਼ੁੱਧ ਹੋਣਾ ਬੇਹੱਦ ਲਾਜ਼ਮੀ ਹੈ । ਜ਼ਿਲ੍ਹਾ ਮਲੇਰਕੋਟਲਾ ਦੇ ਅੰਦਰ ਲੰਘਦੀ ਲਸਾੜਾ ਡਰੇਨ ਦੇ ਵਿੱਚ ਬੇਹੱਦ ਕੈਮੀਕਲ ਭਰਪੂਰ ਜ਼ਹਿਰੀਲੇ ਗੰਦੇ ਪਾਣੀ ਦੇ ਆਉਣ ਦੀ ‘ਦੁਹਾਈ’ ਇਲਾਕੇ ਦੇ ਚਿੰਤਕ ਲੋਕਾਂ ਵੱਲੋਂ ਲੰਬੇ ਸਮੇਂ ਤੋਂ ਸਰਕਾਰ ਦੇ ਕੰਨਾਂ ਤੱਕ ਪਹੁੰਚਾਈ ਜਾ ਰਹੀ ਸੀ, ਪ੍ਰੰਤੂ ਇਸ ਦਾ ਅਸਰ ਸਿਆਸੀ ਨੇਤਾਵਾਂ ਉੱਤੇ ਘੱਟ ਹੀ ਵਿਖਾਈ ਦਿੱਤਾ ਹੈ ।
ਗ
ਗੱਲਬਾਤ ਕਰਦੇ ਹੋਏ ਹਲਕਾ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਤੇ ਜਰਗੜੀ ਸਾਈਫਨ ਕੋਲ ਸੁੱਕੇ ਹੋਏ ਦਰਖ਼ਤਾਂ ਦੀ ਤਸਵੀਰ ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਲੀਆ ਦੀ ਜੇਤੂ ਟੀਮ ਸਕੂਲ ਪ੍ਰਬੰਧਕਾਂ ਨਾਲ। ਤਸਵੀਰ-ਮੁਕੇਸ਼ ਕੁਮਾਰ
08-08-2026
ਮਾਲੇਰਕੋਟਲਾ, 7 ਅਗਸਤ (ਮਨਜਿੰਦਰ ਸਿੰਘ ਸਰੌਦ) - ਮਨੁੱਖ ਦੇ ‘ਸਾਹਾਂ ਦੀ ਡੋਰ’ ਨੂੰ ਚੱਲਦਾ ਰੱਖਣ ਦੇ ਲਈ ਵਾਤਾਵਰਨ ਦਾ ਸ਼ੁੱਧ ਹੋਣਾ ਬੇਹੱਦ ਲਾਜ਼ਮੀ ਹੈ । ਜ਼ਿਲ੍ਹਾ ਮਲੇਰਕੋਟਲਾ ਦੇ ਅੰਦਰ ਲੰਘਦੀ ਲਸਾੜਾ ਡਰੇਨ ਦੇ ਵਿੱਚ ਬੇਹੱਦ ਕੈਮੀਕਲ ਭਰਪੂਰ ਜ਼ਹਿਰੀਲੇ ਗੰਦੇ ਪਾਣੀ ਦੇ ਆਉਣ ਦੀ ‘ਦੁਹਾਈ’ ਇਲਾਕੇ ਦੇ ਚਿੰਤਕ ਲੋਕਾਂ ਵੱਲੋਂ ਲੰਬੇ ਸਮੇਂ ਤੋਂ ਸਰਕਾਰ ਦੇ ਕੰਨਾਂ ਤੱਕ ਪਹੁੰਚਾਈ ਜਾ ਰਹੀ ਸੀ, ਪ੍ਰੰਤੂ ਇਸ ਦਾ ਅਸਰ ਸਿਆਸੀ ਨੇਤਾਵਾਂ ਉੱਤੇ ਘੱਟ ਹੀ ਵਿਖਾਈ ਦਿੱਤਾ ਹੈ । ਇਨਸਾਨੀ ਸਿਹਤ ਨਾਲ ਜੁੜਿਆ ਹੁਣ ਇਹ ਮਾਮਲਾ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਗੂੰਜਿਆ ਹੈ । ਹਲਕਾ ਅਮਰਗੜ੍ਹ ਤੋਂ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਵੱਲੋਂ ਇਸ ਕੈਮੀਕਲ ਭਰਪੂਰ ਜ਼ਹਿਰੀਲੇ ਪਾਣੀ ਸਬੰਧੀ ਅਹਿਮ ਮੁੱਦੇ ਨੂੰ ਪੰਜਾਬ ਦੀ ਅਸੰਬਲੀ ਵਿੱਚ ਚੁੱਕ ਕੇ ਬੇਬਾਕੀ ਨਾਲ ਪੇਸ਼ ਕਰਦਿਆਂ ਇਸ ਦੇ ਤੁਰੰਤ ਹੱਲ ਦੀ ਅਪੀਲ ਕੀਤੀ ਹੈ । ਵਿਧਾਇਕ ਪ੍ਰੋ. ਗੱਜਣਮਾਜਰਾ ਨੇ ਵਿਧਾਨ ਸਭਾ ‘ਚ ਇਹ ਮੁੱਦਾ ਚੁੱਕਦਿਆਂ ਆਖਿਆ ਕਿ ਪਿਛਲੇ ਕਾਫੀ ਸਾਲਾਂ ਤੋਂ ਖੰਨਾ ਨਗਰ ਕੌਂਸਲ ਦਾ ਗੰਦਾ ਜ਼ਹਿਰੀਲਾ ਪਾਣੀ (ਜਰਗੜੀ ਸਾਈਫਨ) ਹਲਕਾ ਪਾਇਲ, ਅਮਰਗੜ ਤੇ ਮਲੇਰਕੋਟਲਾ ਦੇ ਪਿੰਡਾਂ ਵਿਚ ਦੀ ਲੰਘਦੀ ਡਰੇਨ ‘ਚ ਆ ਰਿਹਾ ਹੈ । ਜਿਸ ਨੇ ਹਲਕਾ ਪਾਇਲ ਦੇ ਪਿੰਡ ਜਰਗੜੀ ਕੋਲ਼ ਕਈ ਏਕੜ ਦੇ ਅੰਦਰ ਜੰਗਲਾਤ ਵਿਭਾਗ ਦੇ ਸੈਂਕੜੇ ਦਰੱਖ਼ਤ ਸੁੱਕਾ ਦਿੱਤੇ ਹਨ । ਉਨ੍ਹਾਂ ਕਿਹਾ ਕਿ ਮੈ ਪਹਿਲਾਂ ਵੀ ਕਈ ਵਾਰ ਇਹ ਮਾਮਲਾ ਸਰਕਾਰ ਤੇ ਸੰਬੰਧਿਤ ਮੰਤਰੀ ਸ਼ਹਿਬਾਨ ਦੇ ਧਿਆਨ ‘ਚ ਲਿਆਂਦਾ ਸੀ । ਉਨ੍ਹਾਂ ਆਖਿਆ ਕਿ ਇਸ ਦਾ ਹੱਲ ਪੰਜਾਬ ਦੇ 2 ਮੰਤਰੀ ਸਾਹਿਬਾਨ ਕਰ ਸਕਦੇ ਹਨ । ਖੰਨੇ ਵਾਲੇ ਪਾਸੇ ਤੋਂ ਬਿਨ ਸੋਧਿਆ ਪਾਣੀ ਲਸਾੜਾ ਡਰੇਨ ਦੇ ਵਿੱਚ ਆ ਰਿਹਾ ਹੈ । ਇਸ ਕੈਮੀਕਲ ਭਰਪੂਰ ਪਾਣੀ ਦੇ ਕਾਰਨ ਬਿਮਾਰੀਆਂ ਨੇ ਲੋਕਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ । ਛੱਪੜਾਂ ਦਾ ਪਾਣੀ ਬੇਹੱਦ ਖਰਾਬ ਹੋ ਚੁੱਕਿਆ ਹੈ । ਜਿਸ ਨਾਲ ਸਾਡੇ ਪਿੰਡਾਂ ਦਾ ਕੀ ਹਾਲ ਹੈ ਇਹ ਤਾਂ ਅਸੀਂ ਹੀ ਜਾਣਦੇ ਹਾਂ । ਲੁਕਾਈ ਦੇ ਦਿਲਾਂ ਦਾ ਦਰਦ ਸਾਂਝਾ ਕਰਦਿਆਂ ਉਨ੍ਹਾਂ ਦੱਸਿਆ ਕਿ ਇਸ ਸਬੰਧੀ ਖੰਨਾ ਨਗਰ ਕੌਂਸਲ ਨੂੰ ਜੁਰਮਾਨਾ ਵੀ ਹੋਇਆ ਹੈ । ਪ੍ਰੋ. ਗੱਜਣਮਾਜਰਾ ਨੇ ਕਿਹਾ ਕਿ ਇਸ ਪਾਣੀ ਨੂੰ ਸੋਧ ਕੇ ਖੇਤੀ ਲਈ ਵਰਤਿਆ ਜਾ ਸਕਦਾ ਹੈ । ਵਰਣਨਯੋਗ ਹੈ ਕਿ ਖੰਨਾ ਸ਼ਹਿਰ ਦਾ ਗੰਦਾ ਪਾਣੀ, ਡਰੇਨ ‘ਚ ਆਉਣ ਦੇ ਚਲਦਿਆਂ ਲਸਾੜਾ ਡਰੇਨ ਦੇ ਗਾਰ ਨਾਲ ਭਰਨ ਕਾਰਨ ਡਰੇਨ ਓਵਰਫਲੋ ਹੋਕੇ ਜਰਗੜੀ ਸਾਈਫਨ ਦੇ ਨਾਲ ਲੱਗਦੇ ਜੰਗਲਾਤ ਮਹਿਕਮੇ ਦੇ ਸੈਂਕੜੇ ਦਰਖ਼ਤਾਂ ਨੂੰ ਸੁਕਾ ਚੁੱਕਾ ਹੈ । ਉਸ ਤੋਂ ਬਾਅਦ ਇਹ ਕੈਮੀਕਲ ਭਰਪੂਰ ਜ਼ਹਿਰੀਲਾ ਪਾਣੀ ਡਰੇਨ ਰਾਹੀਂ ਹਲਕਾ ਪਾਇਲ ਦੇ ਪਿੰਡਾਂ ਤੋਂ ਬਾਅਦ ਹਲਕਾ ਅਮਰਗੜ੍ਹ ਤੇ ਮਲੇਰਕੋਟਲਾ ਦੇ ਇਲਾਕੇ ਨੂੰ ਪ੍ਰਭਾਵਿਤ ਕਰ ਰਿਹਾ ਹੈ । ਜਦ ਇਸ ਸਬੰਧੀ ਹਲਕਾ ਪਾਇਲ ਦੇ ਉੱਘੇ ਸਮਾਜ ਸੇਵੀ ਅਵਤਾਰ ਸਿੰਘ ਜਰਗੜੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਤੇ ਪਿੰਡ ਦੇ ਹੋਰ ਪਤਵੰਤਿਆਂ ਵੱਲੋ ਸੁੱਕੇ ਦਰੱਖਤਾਂ ਸਬੰਧੀਂ ਗਰੀਨ ਟ੍ਰਿਬਿਊਨਲ ਨੂੰ ਸਿਕਾਇਤ ਕਰਨ ਤੋਂ ਬਾਅਦ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਨਗਰ ਕੌਂਸਲ ਖੰਨਾ ਨੂੰ ਜੁਰਮਾਨਾ ਕੀਤਾ ਗਿਆ ਸੀ । ਸਮਾਜ ਸੇਵੀ ਅਵਤਾਰ ਸਿੰਘ ਜਰਗੜੀ ਨੇ ਆਖਿਆ ਕਿ ਇਸ ਸਬੰਧੀ ਉਹ ਹੁਣ ਇਸ ਮੁੱਦੇ ਨੂੰ ਲੈ ਕੇ ਗਰੀਨ ਟ੍ਰਿਬਿਊਨਲ ਬੋਰਡ ਜਾਂ ਹਾਈਕੋਰਟ ’ ਚ ਪਟੀਸ਼ਨ ਪਾਉਣਗੇ । ਕਿਉਂਕਿ ਇਹ ਅਹਿਮ ਮਾਮਲਾ ਇਨਸਾਨੀ ਜ਼ਿੰਦਗੀਆਂ ਦੇ ‘ਸਾਹਾਂ ਦੀ ਤੰਦ’ ਨਾਲ ਜੁੜਿਆ ਹੋਇਆ ਹੈ । ਵੇਖਣਾ ਹੋਵੇਗਾ ਕਿ ਹੁਣ ਸੂਬਾ ਸਰਕਾਰ ਪ੍ਰੋ. ਗੱਜਣਮਾਜਰਾ ਵੱਲੋਂ ਚੁੱਕੇ ਇਸ ਮਸਲੇ ਸਬੰਧੀ ਕੀ ਰੁੱਖ ਅਖਤਿਆਰ ਕਰਦੀ ਹੈ ।