ਤਹਿਸੀਲ ਚੈਂਬਰਾਂ ਤੋਂ ਪੰਜ ਏ.ਸੀ. ਦੀਆਂ ਪਾਈਪਾਂ ਚੋਰੀ
ਦਿੜ੍ਹਬਾ ਮੰਡੀ, 7 ਜੁਲਾਈ (ਹਰਬੰਸ ਸਿੰਘ ਛਾਜਲੀ)- ਰਾਤ ਸਮੇਂ ਚੋਰ ਦਿੜ੍ਹਬਾ ਤਹਿਸੀਲ ਦੇ ਚੈਬਰਾਂ ਵਿੱਚੋਂ ਪੰਜ ਏ. ਸੀ.
ਦਿੜ੍ਹਬਾ ਮੰਡੀ, 7 ਜੁਲਾਈ (ਹਰਬੰਸ ਸਿੰਘ ਛਾਜਲੀ)- ਰਾਤ ਸਮੇਂ ਚੋਰ ਦਿੜ੍ਹਬਾ ਤਹਿਸੀਲ ਦੇ ਚੈਬਰਾਂ ਵਿੱਚੋਂ ਪੰਜ ਏ.ਸੀ. ਦੇ ਪਾਇਪ ਚੋਰੀ ਕਰਕੇ ਲੈ ਗਏ। ਐਡਵੋਕੇਟ ਲਖਵੀਰ ਸਿੰਘ ਐਡਵੋਕੇਟ ਉਪਿੰਦਰ ਗਰਗ, ਗੋਇਲ ਫੋਟੋ ਸਟੇਟ, ਮਿੱਤਲ ਫੋਟੋ ਸਟੇਟ ਅਤੇ ਤਿਵਾੜੀ ਅਸਟਾਮ ਫਰੋਸ ਦੇ ਚੈਂਬਰ ਵਿੱਚ ਏ.ਸੀ. ਲੱਗੇ ਹੋਏ ਹਨ । ਰਾਤ ਸਮੇਂ ਉੱਕਤ ਪੰਜ ਏ.ਸੀ. ਦੇ ਪਾਈਪ ਚੋਰੀ ਕਰਕੇ ਲੈ ਗਏ। ਚੈਂਬਰਾਂ ਦੇ ਮਾਲਕਾਂ ਨੇ ਦੱਸਿਆ ਕਿ ਸਵੇਰੇ ਆ ਕੇ ਆਮ ਵਾਂਗ ਚੈਂਬਰ ਖੋਲ੍ਹੇ। ਜਦ ਏ.ਸੀ. ਚਲਾਏ ਤਾਂ ਚੱਲੋ ਨਹੀਂ। ਛੱਤ ਉੱਪਰ ਲੱਗੇ ਪੱਖੇ ਦੇਖੇ ਤਾਂ ਤਾਂਬੇ ਦੀਆਂ ਪਾਇਪ ਗ਼ਾਇਬ ਸਨ। ਰਾਤ ਸਮੇਂ ਚੋਰਾਂ ਤਾਂਬੇ ਦੀਆਂ ਤਾਰਾਂ ਕੱਟ ਕੇ ਲੈ ਗਏ। ਮੁੱਖ ਅਫਸਰ ਥਾਣਾ ਦਿੜ੍ਹਬਾ ਦਵਿੰਦਰ ਸਿੰਘ ਨੇ ਘਟਨਾ ਸਥਾਨ ਤੇ ਪਹੁੰਚ ਕੇ ਜਾਇਜ਼ਾ ਲਿਆ। ਉਨਾਂ ਕਿਹਾ ਕਿ ਨੇੜੇ ਦੇ ਕੈਮਰੇ ਖੰਗਾਲੇ ਜਾ ਰਹੇ ਹਨ। ਜਲਦੀ ਹੀ ਚੋਰਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।