12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਤੀਆਂ ਦੇ ਮੇਲੇ ਵਿੱਚ ਤੇਜਿੰਦਰ ਕੌਰ ਨੂੰ ਸਰਬੋਤਮ ਗਾਇਕਾ ਵਜੋਂ ਚੁਣਿਆ

ਸੰਗਰੂਰ, 12 ਅਗਸਤ (ਧੀਰਜ ਪਸ਼ੌਰੀਆ) - ਸਾਉਣ ਮਹੀਨੇ ਦੀਆਂ ਤੀਆਂ ਦੇ ਤਿਉਹਾਰ ਨੂੰ ਲੈ ਕੇ ਮਨਿੰਦਰਪਾਲ ਕੌਰ, ਮਨਦੀਪ ਕੌਰ, ਨੇਹਾ ਅਤੇ ਸਰਬਜੀਤ ਕੌਰ ਦੀ ਅਗਵਾਈ ਵਿੱਚ ਸੱਭਿਆਚਾਰ ਸਮਾਰੋਹ ਦਾ ਆਯੋਜਨ ਕੀਤਾ ਗਿਆ। ਪੰਜਾਬੀ ਸੱਭਿਆਚਾਰ ਦਾ ਪ੍ਰਤੀਕ ਭੰਗੜਾ, ਗਿੱਧਾ ਪੇਸ਼ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 13-08-2026
ਸੰਗਰੂਰ, 12 ਅਗਸਤ (ਧੀਰਜ ਪਸ਼ੌਰੀਆ) - ਸਾਉਣ ਮਹੀਨੇ ਦੀਆਂ ਤੀਆਂ ਦੇ ਤਿਉਹਾਰ ਨੂੰ ਲੈ ਕੇ ਮਨਿੰਦਰਪਾਲ ਕੌਰ, ਮਨਦੀਪ ਕੌਰ, ਨੇਹਾ ਅਤੇ ਸਰਬਜੀਤ ਕੌਰ ਦੀ ਅਗਵਾਈ ਵਿੱਚ ਸੱਭਿਆਚਾਰ ਸਮਾਰੋਹ ਦਾ ਆਯੋਜਨ ਕੀਤਾ ਗਿਆ। ਪੰਜਾਬੀ ਸੱਭਿਆਚਾਰ ਦਾ ਪ੍ਰਤੀਕ ਭੰਗੜਾ, ਗਿੱਧਾ ਪੇਸ਼ ਕੀਤਾ ਗਿਆ। ਬੋਲੀਆਂ ਤੇ ਗੀਤਾਂ ਨਾਲ ਬਣਿਆ ਮਾਹੌਲ ਪੰਜਾਬੀ ਵਿਰਸੇ ਦੀ ਯਾਦ ਨੂੰ ਤਾਜ਼ਾ ਕਰਵਾ ਰਿਹਾ ਸੀ। ਇਸ ਪ੍ਰੋਗਰਾਮ ਵਿੱਚ ਗਿੱਧਾ, ਭੰਗੜਾ ਅਤੇ ਪਰਸਨੈਲਿਟੀ ਮੁਕਾਬਲਿਆਂ ਲਈ ਸ੍ਰੀਮਤੀ ਪਰਮਜੀਤ ਕੌਰ ਵੱਲੋਂ ਜੱਜ ਦੀ ਜਿੰਮੇਵਾਰੀ ਨਿਭਾਈ ਗਈ। ਬਿਹਤਰਨ ਗਾਇਕਾ ਵਜੋਂ ਤੇਜਿੰਦਰ ਕੌਰ ਦੀ ਚੋਣ ਕੀਤੀ ਗਈ। ਗਿੱਧੇ ਵਿੱਚ ਕੀਤੇ ਬਿਹਤਰੀਨ ਪ੍ਰਦਰਸ਼ਨ ਲਈ ਤਵਲੀਨ ਕੌਰ ਨੂੰ ਪਹਿਲੇ ਨੰਬਰ ਅਤੇ ਕਮਲਪ੍ਰੀਤ ਕੌਰ ਨੂੰ ਦੂਜੇ ਨੰਬਰ ਤੇ ਚੁਣਿਆ ਗਿਆ ਸੱਭਿਆਚਾਰਿਕ ਪਹਿਰਾਵੇ ਵਿੱਚ ਲਵਪ੍ਰੀਤ ਕੌਰ ਨੂੰ ਪਹਿਲਾ ਖਿਤਾਬ ਮਿਲਿਆ। ਇਸ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਜਗਦੀਪ ਕੌਰ, ਜਸਵਿੰਦਰ ਕੌਰ ਰਵਿੰਦਰ ਕੌਰ, ਸਨੀਤਾ, ਸਿੰਪਲਜੀਤ ਕੌਰ, ਚਾਹਤ, ਆਰਤੀ, ਕਾਜਲ, ਮਨਪ੍ਰੀਤ ਕੌਰ, ਚਾਂਦਨੀ, ਸੁਖਪਾਲ ਕੌਰ, ਸਰਬਜੀਤ ਕੌਰ, ਕੁਲਵਿੰਦਰ ਕੌਰ, ਨੇਹਾ, ਕਿਰਨਦੀਪ ਕੌਰ ਨੇ ਭਾਗ ਲਿਆ।
Ad Position 22
No active advertisement
ਪਿਛਲੀ ਖ਼ਬਰ ਕਾਰਗਿਲ ਯੁੱਧ ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ ਅਗਲੀ ਖ਼ਬਰ ਪੀ.ਆਰ.ਟੀ.ਸੀ. ਪੈਨਸ਼ਨਰਾਂ ਨੇ ਮੀਟਿੰਗ ਦੌਰਾਨ ਵਿਚਾਰੇ ਮਸਲੇ
Ad Position 24