ਕਾਰਗਿਲ ਯੁੱਧ ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
ਲਹਿਰਾਗਾਗਾ, 12 ਅਗਸਤ (ਅਸ਼ੋਕ ਗਰਗ) – ਸਾਬਕਾ ਸੈਨਿਕ ਵੈੱਲਫੇਅਰ ਐਸੋਸੀਏਸ਼ਨ ਲਹਿਰਾਗਾਗਾ ਦੀ ਮੀਟਿੰਗ ਸਰਪ੍ਰਸਤ ਅਮਰਜੀਤ ਸਿੰਘ, ਪ੍ਰਧਾਨ ਗੁਰਨਾਮ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਕਾਰਗਿਲ ਯੁੱਧ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਸਾਬਕਾ ਸੈਨਿਕਾਂ ਨੇ ਜੰਤਰ-ਮੰਤਰ ਵਿਖੇ ਵਿਦਿਆਰਥੀਆਂ ਨਾਲ ਪੁਲਿਸ ਵੱਲੋਂ ਕੀਤੇ ਗਏ ਧੱਕੇ ਦੀ ਨਿਖੇਧੀ ਕੀਤੀ ਅਤੇ ਬਰਨਾਲਾ ਵਿਖੇ ਸਫ਼ਾਈ ਸੇਵਕਾਂ ਵੱਲੋਂ ਕੀਤੇ ਜਾ ਰਹੇ ਰੋਸ ਦੇ ਵਿਰੋਧ ਵਿਚ ਸਫ਼ਾਈ ਸੇਵਕਾਂ ਦੀ ਕੁੱਟਮਾਰ ਦੀ ਵੀ ਨਿਖੇਧੀ ਕੀਤੀ।
ਲਹਿਰਾਗਾਗਾ, 12 ਅਗਸਤ (ਅਸ਼ੋਕ ਗਰਗ) – ਸਾਬਕਾ ਸੈਨਿਕ ਵੈੱਲਫੇਅਰ ਐਸੋਸੀਏਸ਼ਨ ਲਹਿਰਾਗਾਗਾ ਦੀ ਮੀਟਿੰਗ ਸਰਪ੍ਰਸਤ ਅਮਰਜੀਤ ਸਿੰਘ, ਪ੍ਰਧਾਨ ਗੁਰਨਾਮ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਕਾਰਗਿਲ ਯੁੱਧ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਸਾਬਕਾ ਸੈਨਿਕਾਂ ਨੇ ਜੰਤਰ-ਮੰਤਰ ਵਿਖੇ ਵਿਦਿਆਰਥੀਆਂ ਨਾਲ ਪੁਲਿਸ ਵੱਲੋਂ ਕੀਤੇ ਗਏ ਧੱਕੇ ਦੀ ਨਿਖੇਧੀ ਕੀਤੀ ਅਤੇ ਬਰਨਾਲਾ ਵਿਖੇ ਸਫ਼ਾਈ ਸੇਵਕਾਂ ਵੱਲੋਂ ਕੀਤੇ ਜਾ ਰਹੇ ਰੋਸ ਦੇ ਵਿਰੋਧ ਵਿਚ ਸਫ਼ਾਈ ਸੇਵਕਾਂ ਦੀ ਕੁੱਟਮਾਰ ਦੀ ਵੀ ਨਿਖੇਧੀ ਕੀਤੀ। ਆਰਮਡ ਡਿਵ ਕਮਾਂਡਰ ਪਟਿਆਲਾ ਨੂੰ ਕੰਨਟੀਨ ਸਬੰਧੀ ਅਤੇ ਅਗਨੀਵੀਰਾਂ ਨੂੰ ਪੱਕੇ ਕਰਨ ਸਬੰਧੀ ਪੱਤਰ ਦਿੱਤਾ ਗਿਆ ਜਿਸ ਵਿਚ ਡਿਵ ਕਮਾਂਡਰ ਪਟਿਆਲਾ ਵੱਲੋਂ ਪੱਤਰ ਉੱਤੇ ਅਮਲ ਕਰਨ ਦਾ ਭਰੋਸਾ ਦਿੱਤਾ ਗਿਆ, ਇਹ ਪੱਤਰ ਪਹਿਲਾਂ ਸਟੇਸ਼ਨ ਹੈੱਡਕੁਆਟਰ ਅਤੇ ਕੰਨਟੀਨ ਅਫ਼ਸਰ ਸੰਗਰੂਰ ਨੂੰ ਵੀ ਦਿੱਤਾ ਗਿਆ ਸੀ। ਪ੍ਰਿੰਸੀਪਲ ਜਨਮੇਦ ਸਿੰਘ ਬਖੋਰਾ ਕਲਾਂ ਨੇ ਸਾਬਕਾ ਸੈਨਿਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਕੈਪਟਨ ਸੁਖਚੰਦ ਸਿੰਘ, ਕੈਪਟਨ ਤਰਸੇਮ ਸਿੰਘ, ਨਾਹਰ ਸਿੰਘ, ਅਰਜਨ ਸਿੰਘ, ਸੈਕਟਰੀ ਸਰਦਾਰਾ ਸਿੰਘ, ਦਰਸ਼ਨ ਸਿੰਘ, ਬਲਜੀਤ ਸਿੰਘ, ਖ਼ਜ਼ਾਨਚੀ ਗੋਬਿੰਦ ਸਿੰਘ ਮੌਜੂਦ ਸਨ।