12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਆਜ਼ਾਦੀ ਦਿਹਾੜੇ ਦੀ ਆਮਦ ਨੂੰ ਲੈ ਕੇ ਸੰਗਰੂਰ ਪੁਲਿਸ ਚੌਕਸ

ਸੰਗਰੂਰ, 12 ਅਗਸਤ (ਦਮਨਜੀਤ ਸਿੰਘ) - ਜ਼ਿਲ੍ਹਾ ਸੰਗਰੂਰ ਪੁਲਿਸ ਵੱਲੋਂ ਆਜ਼ਾਦੀ ਦਿਹਾੜੇ ਦੀ ਆਮਦ ਨੂੰ ਲੈ ਕੇ ਸ਼ਹਿਰ ਸੰਗਰੂਰ ਅੰਦਰ ਫਲੈਗ ਮਾਰਚ ਕੱਢਿਆ ਗਿਆ । ਡੀ.

Ad Position 21
No active advertisement
ਬਾਜ਼ਾਰਾਂ ਅੰਦਰ ਪੈਦਲ ਮਾਰਚ ਕਰਨ ਦੇ ਨਾਲ ਨਾਲ ਲਗਾਏ ਜਾ ਰਹੇ ਹਨ ਸਖ਼ਤ ਨਾਕੇ - ਡੀ.ਐਸ.ਪੀ. ਸਿੱਧੂ ਜ਼ਿਲ੍ਹਾ ਸੰਗਰੂਰ ਵਿੱਚ ਆਜ਼ਾਦੀ ਦਿਹਾੜੇ ਨੂੰ ਲੈ ਕੇ ਕੱਢੇ ਗਏ ਫਲੈਗ ਮਾਰਚ ਦਾ ਦਿ੍ਸ਼। ਤਸਵੀਰ: ਮੁਕੇਸ਼ ਕੁਮਾਰ 13-08-2026
ਸੰਗਰੂਰ, 12 ਅਗਸਤ (ਦਮਨਜੀਤ ਸਿੰਘ) - ਜ਼ਿਲ੍ਹਾ ਸੰਗਰੂਰ ਪੁਲਿਸ ਵੱਲੋਂ ਆਜ਼ਾਦੀ ਦਿਹਾੜੇ ਦੀ ਆਮਦ ਨੂੰ ਲੈ ਕੇ ਸ਼ਹਿਰ ਸੰਗਰੂਰ ਅੰਦਰ ਫਲੈਗ ਮਾਰਚ ਕੱਢਿਆ ਗਿਆ । ਡੀ.ਐਸ. ਪੀ. ਸੰਗਰੂਰ ਦਲਬੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਕੱਢੇ ਗਏ ਇਸ ਫਲੈਗ ਮਾਰਚ ਵਿਚ ਥਾਣਾ ਸਿਟੀ ਸੰਗਰੂਰ ਮੁਖੀ ਇੰਸ:ਮਨਪ੍ਰੀਤ ਸਿੰਘ, ਥਾਣਾ ਸਦਰ ਮੁਖੀ ਇੰਸਪੈਕਟਰ ਜਸਵਿੰਦਰ ਕੌਰ ਅਤੇ ਥਾਣਾ ਸਿਟੀ ਵਨ ਸੰਗਰੂਰ ਦੇ ਕਾਰਜਕਾਰੀ ਐਸ. ਐਚ.ਓ.ਜਸਵਿੰਦਰ ਸਿੰਘ ਦੇ ਨਾਲ ਨਾਲ ਤਿੰਨਾਂ ਥਾਣਿਆਂ ਦੀ ਪੁਲਿਸ ਅਤੇ ਰਿਜ਼ਰਵ ਪੁਲਿਸ ਦੇ ਜਵਾਨ ਮੌਜੂਦ ਸਨ । ਸਥਾਨਕ ਮਹਾਂਵੀਰ ਚੌਂਕ ਤੋਂ ਸ਼ੁਰੂ ਹੋਇਆ ਇਹ ਫਲੈਗ ਮਾਰਚ ਸੰਗਰੂਰ ਦੇ ਬੱਸ ਸਟੈਂਡ,ਧੂਰੀ ਗੇਟ ਬਾਜ਼ਾਰ, ਸਦਰ ਬਾਜ਼ਾਰ, ਵੱਡਾ ਚੌਂਕ, ਪਟਿਆਲਾ ਗੇਟ ਬਾਜ਼ਾਰ ਅਤੇ ਫੁਆਰਾ ਚੌਂਕ ਤੋਂ ਹੁੰਦਾ ਹੋਇਆ ਪਿੰਡਾਂ ਵੱਲ ਰਵਾਨਾ ਹੋਇਆ । ਡੀਐਸਪੀ ਦਲਬੀਰ ਸਿੰਘ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਜ਼ਾਦੀ ਦਿਹਾੜੇ ਦੀ ਆਮਦ ਨੂੰ ਲੈ ਕੇ ਜ਼ਿਲ੍ਹਾ ਸੰਗਰੂਰ ਪੁਲਿਸ ਮੁਖੀ ਡਾਕਟਰ ਨਵਜੋਤ ਗਰੇਵਾਲ ਵੱਲੋਂ ਸੁਰੱਖਿਆ ਦੇ ਕੜੇ ਪ੍ਰਬੰਧ ਕੀਤੇ ਗਏ ਹਨ ਅਤੇ ਇਹਨਾਂ ਪ੍ਰਬੰਧਾਂ ਤਹਿਤ ਹੀ ਅੱਜ ਦਾ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਸ਼ਹਿਰ ਸੰਗਰੂਰ ਦੇ ਨਾਲ ਨਾਲ ਲਾਗਲੇ ਇਲਾਕਿਆਂ ਵਿੱਚ ਵੀ ਕਿਸੇ ਸ਼ਰਾਰਤੀ ਅਨਸਰ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ। ਡੀ.ਐਸ.ਪੀ. ਸਿੱਧੂ ਨੇ ਕਿਹਾ ਕਿ ਆਜ਼ਾਦੀ ਦਿਹਾੜੇ ਸਬੰਧੀ ਸੰਗਰੂਰ ਨਾਲ ਸੰਬੰਧਿਤ ਵੱਖ-ਵੱਖ ਥਾਣਿਆਂ ਦੀ ਪੁਲਿਸ ਤੋਂ ਇਲਾਵਾ ਬਾਹਰੋਂ ਰਿਜ਼ਰਵ ਫੋਰਸਾਂ ਵੀ ਬੁਲਾਈਆਂ ਗਈਆਂ ਹਨ ਜੋ 24 ਘੰਟੇ ਮੁਸਤੈਦ ਰਹਿਣਗੀਆਂ । ਉਨ੍ਹਾਂ ਕਿਹਾ ਕਿ ਇਲਾਕੇ ਅੰਦਰ ਪੁਲਿਸ ਗਸ਼ਤ ਦੇ ਨਾਲ ਨਾਲ ਦਿਨ ਰਾਤ ਦੇ ਪੁਲਿਸ ਨਾਕੇ ਵੀ ਲਗਾਏ ਜਾ ਰਹੇ ਹਨ ਤਾਂ ਜੋ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਉਸ ਦੇ ਕਿਸੇ ਗਲਤ ਮਨਸੂਬੇ ਵਿੱਚ ਕਾਮਯਾਬ ਨਾ ਹੋਣ ਦਿੱਤਾ ਜਾਵੇ ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਸ਼ੱਕੀ ਵਾਹਨਾਂ ਦੀ ਤਲਾਸ਼ੀ ਲੈਣ ਦੇ ਨਾਲ ਨਾਲ ਸ਼ੱਕੀ ਵਿਅਕਤੀਆਂ ਉੱਤੇ ਵੀ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ ।
Ad Position 22
No active advertisement
ਪਿਛਲੀ ਖ਼ਬਰ ਮੰਗਾਂ ਨਾ ਮੰਨੇ ਜਾਣ ਉੱਪਰ ਪੰਪ ਆਪ੍ਰੇਟਰਾਂ ਨੇ 20 ਤੋਂ ਬਾਅਦ ਤਿੱਖੇ ਸੰਘਰਸ਼ ਦੀ ਦਿੱਤੀ ਚਿਤਾਵਨੀ ਅਗਲੀ ਖ਼ਬਰ ਮੁਲਾਜ਼ਮ ਆਗੂ ਹਰਦੇਵ ਸਿੰਘ ਜਵੰਧਾ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਮੀਤ ਪ੍ਰਧਾਨ ਬਣੇ
Ad Position 24