15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਕੇਂਦਰੀ ਏਜੰਸੀਆਂ ਦੀ ਕਰਵਾਈ ਤੋਂ ਡਰੀ ਆਮ ਆਦਮੀ ਪਾਰਟੀ ਦੇ ਆਗੂ ਬੌਖਲਾਹਟ ਵਿਚ ਆਏ - ਪੂਨੀਆ

ਸੰਗਰੂਰ, 14 ਅਗਸਤ (ਦਮਨਜੀਤ ਸਿੰਘ) - ਕੇਂਦਰੀ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ) ਵੱਲੋਂ ਪੰਜਾਬ ਦੇ ਡੀ.

Ad Position 21
No active advertisement
ਅਨਾਜ਼ ਮੰਡੀ ਲੌਂਗੋਵਾਲ ਵਿਖੇ ਸ਼ਹੀਦੀ ਸਮਾਗਮ ਵਾਲੀ ਥਾਂ ਤੇ ਪ੍ਰਬੰਧਾਂ ਦਾ ਜਾਇਜ਼ਾ ਲੈਂਦੇ ਹੋਏ ਵਿਨਰਜੀਤ ਸਿੰਘ ਗੋਲਡੀ। ਤਸਵੀਰ – ਵਿਨੋਦ 15-08-2026
ਸੰਗਰੂਰ, 14 ਅਗਸਤ (ਦਮਨਜੀਤ ਸਿੰਘ) - ਕੇਂਦਰੀ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ) ਵੱਲੋਂ ਪੰਜਾਬ ਦੇ ਡੀ.ਜੀ.ਪੀ. ਨੂੰ ਲੰਘੇ ਮਈ ਮਹੀਨੇ ਦੌਰਾਨ ਬਰਾਮਦ ਹੋਏ ਕੈਸ਼ ਦੇ ਮਾਮਲੇ ਵਿੱਚ ਕਾਰਵਾਈ ਕਰਨ ਸਬੰਧੀ ਲਿਖੇ ਗਏ ਪੱਤਰ ਨੂੰ ਲੈ ਕੇ ਪੰਜਾਬ ਅੰਦਰ ਸਿਆਸਤ ਗਰਮਾ ਗਈ ਹੈ। ਇਸ ਮਾਮਲੇ ਨੂੰ ਲੈ ਕੇ ਵਿਰੋਧੀ ਪਾਰਟੀਆਂ ਵੱਲੋਂ ਚੁੱਕੇ ਜਾ ਰਹੇ ਸਵਾਲਾਂ ਸਬੰਧੀ ਪੰਜਾਬ ਦੇ ਵਿੱਚ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਇਸ ਨੂੰ ਕੇਂਦਰ ਦੀ ਚਾਲ ਦੱਸਿਆ ਗਿਆ ਹੈ ਹਰਪਾਲ ਸਿੰਘ ਚੀਮਾ ਦੇ ਇਸ ਬਿਆਨ ਉੱਤੇ ਪਲਟਵਾਰ ਕਰਦਿਆਂ ਭਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਸਤਵੰਤ ਸਿੰਘ ਪੂਨੀਆ ਨੇ ਕਿਹਾ ਹੈ ਕਿ ਸਾਢੇ ਚਾਰ ਸਾਲਾਂ ਦੌਰਾਨ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਰੱਜ ਕੇ ਲੁੱਟ ਕੀਤੀ ਗਈ ਹੈ ਅਤੇ ਹੁਣ ਜਦੋਂ ਉਸ ਲੁੱਟ ਨੂੰ ਸਬੰਧੀ ਕਾਰਵਾਈਆਂ ਹੋਣ ਲੱਗੀਆਂ ਹਨ ਤਾਂ ਇਹ ਬੌਖਲਾਹਟ ਵਿੱਚ ਆ ਗਏ ਹਨ ਸਤਵੰਤ ਸਿੰਘ ਪੂਨੀਆ ਨੇ ਕਿਹਾ ਕਿ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਦੀ ਗੱਲ ਕਰਦਿਆਂ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਅੰਦਰ ਜਿਨ੍ਹਾਂ ਭ੍ਰਿਸ਼ਟਾਚਾਰ ਕੀਤਾ ਗਿਆ ਹੈ ਉਸ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ ਉਨ੍ਹਾਂ ਕਿਹਾ ਕਿ ਹਰਪਾਲ ਸਿੰਘ ਚੀਮਾ ਵੱਲੋਂ ਈ.ਡੀ. ਦੀ ਇਸ ਕਾਰਵਾਈ ਪਿੱਛੇ ਕੇਂਦਰ ਦਾ ਹੱਥ ਹੋਣ ਸਬੰਧੀ ਕਹੀ ਗਈ ਗੱਲ ਤੋ ਇਹ ਸਪਸ਼ਟ ਹੁੰਦਾ ਹੈ ਕਿ ਇੱਕ ਛੋਟੀ ਜਿਹੀ ਕਾਰਵਾਈ ਸਬੰਧੀ ਆਏ ਪੱਤਰ ਨੂੰ ਲੈ ਕੇ ਹੀ ਪੰਜਾਬ ਸਰਕਾਰ ਬੁਖਲਾ ਗਈ ਹੈ ਸਤਵੰਤ ਸਿੰਘ ਪੂਨੀਆ ਨੇ ਪੰਜਾਬ ਸਰਕਾਰ ਉੱਤੇ ਚੁਟਕੀ ਲੈਂਦਿਆਂ ਕਿਹਾ ਕਿ ਇਹ ਤਾਂ ਹਾਲੇ ਟਰੇਲਰ ਹੈ ਕਿਉਂਕਿ ਫ਼ਿਲਮ ਹਾਲੇ ਬਾਕੀ ਹੈ। ਉਨ੍ਹਾਂ ਕਿਹਾ ਕਿ ਈ.ਡੀ. ਦੇ ਇਸ ਪੱਤਰ ਨਾਲ ਆਮ ਆਦਮੀ ਪਾਰਟੀ ਦੇ ਆਗੂ ਬੁਰੀ ਤਰ੍ਹਾਂ ਨਾਲ ਘਬਰਾ ਗਏ ਹਨ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਉਨ੍ਹਾਂ ਵੱਲੋਂ ਵੱਡੇ ਪੱਧਰ ਉੱਤੇ ਭ੍ਰਿਸ਼ਟਾਚਾਰ ਕੀਤਾ ਗਿਆ ਹੈ ਜਿਸ ਦੀਆਂ ਹੁਣ ਕੇਂਦਰੀ ਜਾਂਚ ਏਜੰਸੀਆਂ ਪਰਤਾਂ ਖੋਲ੍ਹ ਰਹੀਆਂ ਹਨ ਅਤੇ ਉਨ੍ਹਾਂ ਉੱਤੇ ਕਾਰਵਾਈ ਹੋਣੀ ਵੀ ਸੁਭਾਵਿਕ ਹੈ। ਸਤਵੰਤ ਸਿੰਘ ਪੂਨੀਆ ਨੇ ਕਿਹਾ ਕਿ ਈ.ਡੀ. ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਪੰਜਾਬ ਅੰਦਰ ਅਫ਼ਸਰਾਂ ਦੀਆਂ ਬਦਲੀਆਂ ਤੋਂ ਲੈ ਕੇ ਜ਼ਮੀਨੀ ਵਿਵਾਦਾਂ ਵਿੱਚ ਵੱਡੇ ਪੱਧਰ ਉੱਤੇ ਭ੍ਰਿਸ਼ਟਾਚਾਰ ਹੋਇਆ ਹੈ।
Ad Position 22
No active advertisement
ਪਿਛਲੀ ਖ਼ਬਰ ਨਾਇਬ ਸਿੰਘ ਰੋਗਲਾ ਨੇ ਸੁਖਬੀਰ ਬਾਦਲ ’ਤੇ ਹੋਏ ਹਮਲੇ ਦੀ ਕੀਤੀ ਨਿੰਦਾ ਅਗਲੀ ਖ਼ਬਰ ਮੰਗਾਂ ਨੂੰ ਲੈ ਕੇ ਐਨ.ਐਚ.ਐਮ. ਕਾਮੇ ਅੱਜ ਫਿਰੋਜ਼ਪੁਰ ਵਿੱਚ ਸੂਬਾ ਪੱਧਰੀ ਸਮਾਗਮ ਦੌਰਾਨ ਸ਼ਾਂਤੀਪੂਰਵਕ ਕਰਨਗੇ ਪ੍ਰਦਰਸ਼ਨ
Ad Position 24