18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਪਰਦੀਪ ਮਿੱਤਲ ਨੇ ਮਾਰਕੀਟ ਕਮੇਟੀ ਦੇ ਚੇਅਰਮੈਨ ਦਾ ਅਹੁਦਾ ਸੰਭਾਲਿਆ

ਭਵਾਨੀਗੜ੍ਹ, 18 ਅਗਸਤ (ਰਣਧੀਰ ਸਿੰਘ ਫੱਗੂਵਾਲਾ, ਲਖਵਿੰਦਰ ਪਾਲ ਗਰਗ) - ਸਥਾਨਕ ਮਾਰਕੀਟ ਕਮੇਟੀ ਦੇ ਚੇਅਰਮੈਨ ਪਰਦੀਪ ਕੁਮਾਰ ਮਿੱਤਲ ਨੇ ਮੁੱਖ ਮੰਤਰੀ ਦੇ ਓ ਐਸ ਡੀ ਰਾਜਵੀਰ ਸਿੰਘ ਘੁਮਾਣ ਅਤੇ ਮੰਡੀ ਬੋਰਡ ਪੰਜਾਬ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਦੀ ਅਗਵਾਈ ਵਿਚ ਆਹੁਦਾ ਸੰਭਾਲਿਆ। ਇਸ ਮੌਕੇ ’ਤੇ ਕਰਾਏ ਸਮਾਗਮ ਵਿਚ ਬੋਲਦਿਆਂ ਮੰਡੀ ਬੋਰਡ ਪੰਜਾਬ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਪਰਦੀਪ ਮਿੱਤਲ ਜੋ 5 ਸਾਲਾਂ ਤੋਂ ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਚਲੇ ਆ ਰਹੇ ਹਨ, ਦਾ ਚੇਅਰਮੈਨ ਬਨਣਾ ਆੜਤੀਆਂ, ਕਿਸਾਨਾਂ ਅਤੇ ਮਜਦੂਰਾਂ ਲਈ ਵਰਦਾਨਸਿੱਧ ਹੋਵੇਗਾ, ਕਿਉਂਕਿ ਉਹ ਲੰਮੇਂ ਸਮੇਂ ਤੋਂ ਇਨ੍ਹਾਂ ਕਿੱਤਾਕਾਰਾਂ ਨਾਲ ਜੁੜੇ ਹੋਣ ਕਾਰਨ ਹਰ ਕੰਮ ਨੂੰ ਨੇੜਿਓ ਦੇਖ਼ਿਆ ਹੋਇਆ ਹੈ।

Ad Position 21
No active advertisement
ਪਿੰਡ ਬੋੜਹਾਈ ਕਲਾਂ ਵਿਖੇ ਮਨਾਏ ਗਏ ਤੀਆਂ ਦੇ ਤਿਉਹਾਰ ਦੌਰਾਨ ਉਦਘਾਟਨ ਦੌਰਾਨ ਸਰਪੰਚ ਜਗਰਾਜ ਕੌਰ ਦੀ ਦਰਾਣੀ ਜਗਵੀਰ ਕੌਰ ਅਤੇ ਪਿੰਡ ਦੀਆਂ ਔਰਤਾਂ ਨਾਲ ਤੀਆਂ ਮਨਾਉਂਦੇ ਹੋਏ। ਤਸਵੀਰ – ਮਹੋਲੀ 19-08-2026
ਭਵਾਨੀਗੜ੍ਹ, 18 ਅਗਸਤ (ਰਣਧੀਰ ਸਿੰਘ ਫੱਗੂਵਾਲਾ, ਲਖਵਿੰਦਰ ਪਾਲ ਗਰਗ) - ਸਥਾਨਕ ਮਾਰਕੀਟ ਕਮੇਟੀ ਦੇ ਚੇਅਰਮੈਨ ਪਰਦੀਪ ਕੁਮਾਰ ਮਿੱਤਲ ਨੇ ਮੁੱਖ ਮੰਤਰੀ ਦੇ ਓ ਐਸ ਡੀ ਰਾਜਵੀਰ ਸਿੰਘ ਘੁਮਾਣ ਅਤੇ ਮੰਡੀ ਬੋਰਡ ਪੰਜਾਬ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਦੀ ਅਗਵਾਈ ਵਿਚ ਆਹੁਦਾ ਸੰਭਾਲਿਆ। ਇਸ ਮੌਕੇ ’ਤੇ ਕਰਾਏ ਸਮਾਗਮ ਵਿਚ ਬੋਲਦਿਆਂ ਮੰਡੀ ਬੋਰਡ ਪੰਜਾਬ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਪਰਦੀਪ ਮਿੱਤਲ ਜੋ 5 ਸਾਲਾਂ ਤੋਂ ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਚਲੇ ਆ ਰਹੇ ਹਨ, ਦਾ ਚੇਅਰਮੈਨ ਬਨਣਾ ਆੜਤੀਆਂ, ਕਿਸਾਨਾਂ ਅਤੇ ਮਜਦੂਰਾਂ ਲਈ ਵਰਦਾਨਸਿੱਧ ਹੋਵੇਗਾ, ਕਿਉਂਕਿ ਉਹ ਲੰਮੇਂ ਸਮੇਂ ਤੋਂ ਇਨ੍ਹਾਂ ਕਿੱਤਾਕਾਰਾਂ ਨਾਲ ਜੁੜੇ ਹੋਣ ਕਾਰਨ ਹਰ ਕੰਮ ਨੂੰ ਨੇੜਿਓ ਦੇਖ਼ਿਆ ਹੋਇਆ ਹੈ। ਇਸ ਮੌਕੇ ’ਤੇ ਹਲਕਾ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਸ਼੍ਰੀ ਮਿੱਤਲ ਨੂੰ ਵਧਾਈ ਦਿੰਦਿਆਂ ਉਨ੍ਹਾਂ ਪਹਿਲਾਂ ਵੀ ਰੋਟਰੀ ਕਲੱਬ ਰਾਹੀਂ ਕੀਤੀ ਜਾ ਰਹੀ ਸਮਾਜ ਸੇਵਾ ਦੇ ਨਾਲ ਹੁਣ ਕਿਸਾਨਾਂ, ਆੜਤੀਆਂ ’ਤੇ ਮਜਦੂਰਾਂ ਵਿਚਕਾਰ ਕੜੀ ਬਣਕੇ, ਉਨ੍ਹਾਂ ਦੇ ਮਸਲੇ ਹੱਲ ਕਰਨਗੇ। ਸਮਾਗਮ ਦੌਰਾਨ ਪਰਦੀਪ ਮਿੱਤਲ ਨੇ ਇਹ ਮਾਣ ਦੇਣ ’ਤੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਮੁੱਚੀ ਲੀਡਰਸਿੱਪ ਦਾ ਧੰਨਵਾਦ ਕਰਦਿਆਂ ਪੂਰੀ ਮਿਹਨਤ ਨਾਲ ਮਾਰਕੀਟ ਕਮੇਟੀ ਦੇ ਕੰਮਾਂ ਨੂੰ ਪੂਰਾ ਕਰਨ ਦਾ ਭਰੋਸਾ ਦਿਵਾਇਆ। ਇਸ ਮੌਕੇ ’ਤੇ ਪੀ.ਆਰ.ਟੀ.ਸੀ ਦੇ ਚੇਅਰਮੈਨ ਹਰਪਾਲ ਜੁਨੇਜਾ, ਮਾਰਕੀਟ ਕਮੇਟੀ ਸੰਗਰੂਰ ਦੇ ਚੇਅਰਮੈਨ ਅਵਤਾਰ ਸਿੰਘ ਈਲਵਾਲ, ਗੁਰਮੇਲ ਸਿੰਘ ਘਰਾਚੋਂ ਚੇਅਰਮੈਨ ਯੋਜਨਾ ਬੋਰਡ, ਗੁਨਿੰਦਰਜੀਤ ਸਿੰਘ ਮਿੰਕੂ ਜਵੰਧਾ ਚੇਅਨਮੈਨ ਇਨਫੋਟੈੱਕ, ਮਹਿੰਦਰ ਸਿੰਘ ਸਿੱਧੂ ਚੇਅਰਮੈਨ ਪਨਸੀਡ, ਟਰੱਕ ਯੂਨੀਅਨ ਦੇ ਪ੍ਰਧਾਨ ਮਾਲਵਿੰਦਰ ਸਿੰਘ ਮਾਲਾ, ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਰਣਬੀਰ ਸਿੰਘ ਢੀਂਡਸਾ, ਨਗਰ ਕੌਂਸਲ ਦੇ ਪ੍ਰਧਾਨ ਅਵਤਾਰ ਸਿੰਘ ਤਾਰੀ, ਬਲਾਕ ਸੰਮਤੀ ਬਲਜਿੰਦਰ ਸਿੰਘ ਬਾਲਦ, ਦਲਜੀਤ ਸਿੰਘ ਸਰਪੰਚ ਘਰਾਚੋਂ ਜ਼ਿਲ੍ਹਾ ਯੂਥ ਪ੍ਰਧਾਨ ਆਪ, ਜ਼ਿਲ੍ਹਾ ਮੰਡੀ ਅਫ਼ਸਰ ਪ੍ਰਭਲੀਨ ਚੀਮਾਂ , ਐਸ.ਡੀ.ਐਮ ਮਨਜੀਤ ਕੌਰ, ਤਰਸੇਮ ਸਿੰਘ ਤੂਰ, ਈਸ਼ਵਰ ਬਾਂਸਲ, ਧਰਮਵੀਰ ਗਰਗ, ਡਾ.ਐਮ.ਐਸ ਖ਼ਾਨ, ਜਗਤਾਰ ਸਿੰਘ ਮੱਟਰਾਂ ਸਰਪੰਚ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਦਲਵੀਰ ਸਿੰਘ ਢਿੱਲੋਂ ਨੇ ਮੁੱਖ ਮੰਤਰੀ ਤੀਰਥ ਯਾਤਰਾ ਦੀਆਂ ਤਿੰਨ ਬੱਸਾਂ ਧੂਰੀ ਤੋਂ ਕੀਤੀਆਂ ਰਵਾਨਾ ਅਗਲੀ ਖ਼ਬਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਲੋਂ ਰੋਹ ਭਰਪੂਰ ਰੈਲੀ
Ad Position 24