18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਹਲਕਾ ਅਮਰਗੜ੍ਹ ਦੇ ਹਰ ਪਿੰਡ ਅਤੇ ਸ਼ਹਿਰ ਵਿੱਚ ਹਰ ਘਰ ਝੰਡਾ, ਹਰ ਘਰ ਪੰਜਾ ਮੁਹਿੰਮ ਦੀ ਬੀਬਾ ਖੰਗੂੜਾ ਵਲੋਂ ਸ਼ੁਰੂਆਤ

ਅਹਿਮਦਗੜ੍ਹ, 18 ਅਗਸਤ (ਸੁਖਜੀਤ ਸਿੰਘ ਖੇੜਾ, ਰਣਧੀਰ ਸਿੰਘ ਮਹੋਲੀ) - ਛੇਵੀਂ ਅਤੇ ਦਸਵੀਂ ਪਾਤਸ਼ਾਹੀ ਨਾਲ ਸਬੰਧਤ ਪਵਿੱਤਰ ਸਸਤਰ ਅਤੇ ਇਤਿਹਾਸਕ ਨਿਸ਼ਾਨੀਆਂ, ਜੋ ਗੁਰੂ ਸਾਹਿਬਾਨ ਵੱਲੋਂ ਭਾਈ ਰੂਪ ਚੰਦ ਨੂੰ ਭੇਟ ਕੀਤੀਆਂ ਗਈਆਂ ਸਨ, ਨੂੰ ਭਾਈ ਰੂਪ ਚੰਦ ਜੀ ਦੀਆਂ ਪੀੜ੍ਹੀਆਂ ਵੱਲੋਂ ਅੱਜ ਤੱਕ ਬੜੇ ਸਤਿਕਾਰ ਅਤੇ ਸੰਭਾਲ ਨਾਲ ਸਾਂਭਿਆ ਜਾ ਰਿਹਾ ਹੈ। ਭਾਈ ਰੂਪ ਚੰਦ ਜੀ ਦੀ 14ਵੀਂ ਪੀੜ੍ਹੀ ਵਿੱਚੋਂ ਭਾਈ ਜਸਕਰਨ ਸਿੰਘ ‘ਭਾਈ ਰੂਪਾ’ ਇਹ ਪਵਿੱਤਰ ਨਿਸ਼ਾਨੀਆਂ ਲੈ ਕੇ ਇੰਗਲੈਂਡ ਪਹੁੰਚੇ ਹਨ।

Ad Position 21
No active advertisement
ਹਲਕਾ ਅਮਰਗੜ੍ਹ ਦੇ ਹਰ ਪਿੰਡ ਅਤੇ ਸ਼ਹਿਰ ਵਿੱਚ ਹਰ ਘਰ ਝੰਡਾ, ਹਰ ਘਰ ਪੰਜਾ ਮੁਹਿੰਮ ਦੀ ਬੀਬਾ ਖੰਗੂੜਾ ਵਲੋਂ ਸ਼ੁਰੂਆਤ 19-08-2026
ਅਹਿਮਦਗੜ੍ਹ, 18 ਅਗਸਤ (ਸੁਖਜੀਤ ਸਿੰਘ ਖੇੜਾ, ਰਣਧੀਰ ਸਿੰਘ ਮਹੋਲੀ) - ਛੇਵੀਂ ਅਤੇ ਦਸਵੀਂ ਪਾਤਸ਼ਾਹੀ ਨਾਲ ਸਬੰਧਤ ਪਵਿੱਤਰ ਸਸਤਰ ਅਤੇ ਇਤਿਹਾਸਕ ਨਿਸ਼ਾਨੀਆਂ, ਜੋ ਗੁਰੂ ਸਾਹਿਬਾਨ ਵੱਲੋਂ ਭਾਈ ਰੂਪ ਚੰਦ ਨੂੰ ਭੇਟ ਕੀਤੀਆਂ ਗਈਆਂ ਸਨ, ਨੂੰ ਭਾਈ ਰੂਪ ਚੰਦ ਜੀ ਦੀਆਂ ਪੀੜ੍ਹੀਆਂ ਵੱਲੋਂ ਅੱਜ ਤੱਕ ਬੜੇ ਸਤਿਕਾਰ ਅਤੇ ਸੰਭਾਲ ਨਾਲ ਸਾਂਭਿਆ ਜਾ ਰਿਹਾ ਹੈ। ਭਾਈ ਰੂਪ ਚੰਦ ਜੀ ਦੀ 14ਵੀਂ ਪੀੜ੍ਹੀ ਵਿੱਚੋਂ ਭਾਈ ਜਸਕਰਨ ਸਿੰਘ ‘ਭਾਈ ਰੂਪਾ’ ਇਹ ਪਵਿੱਤਰ ਨਿਸ਼ਾਨੀਆਂ ਲੈ ਕੇ ਇੰਗਲੈਂਡ ਪਹੁੰਚੇ ਹਨ। ਇਨ੍ਹਾਂ ਦੇ ਦਰਸ਼ਨਾਂ ਲਈ ਇੰਗਲੈਂਡ ਵੱਸਦੀ ਸਿੱਖ ਸੰਗਤ ਵੱਡੀ ਗਿਣਤੀ ਵਿੱਚ ਸ਼ਰਧਾ ਅਤੇ ਉਤਸ਼ਾਹ ਨਾਲ ਪਹੁੰਚ ਰਹੀ ਹੈ। ਯੂ.ਕੇ ਦੇ ਵੱਖ-ਵੱਖ ਸ਼ਹਿਰਾਂ ਦੇ ਗੁਰਦੁਆਰਾ ਸਾਹਿਬਾਨ ਵਿਖੇ ਪ੍ਰਦਰਸ਼ਨੀ ਲਗਾਉਣ ਉਪਰੰਤ ਭਾਈ ਜਸਕਰਨ ਸਿੰਘ ਸਾਊਥ ਹਾਲ ਯੂ.ਕੇ ਸਥਿਤ ਰਾਮਗੜ੍ਹੀਆ ਸਭਾ ਹਾਲ ਵਿਖੇ ਪਹੁੰਚੇ। ਇੱਥੇ ਇਤਿਹਾਸਕ ਨਿਸ਼ਾਨੀਆਂ ਨੂੰ ਸੰਗਤ ਦੇ ਦਰਸ਼ਨਾਂ ਲਈ ਬੜੇ ਸਤਿਕਾਰ ਸਹਿਤ ਸੁਸ਼ੋਭਿਤ ਕੀਤਾ ਗਿਆ। ਇਸ ਮੌਕੇ ਭਾਈ ਜਸਕਰਨ ਸਿੰਘ ਨੇ ਸੰਗਤ ਨੂੰ ਇਨ੍ਹਾਂ ਸਾਰੀਆਂ ਇਤਿਹਾਸਕ ਨਿਸ਼ਾਨੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਸੰਗਤ ਨੂੰ ਦਰਸ਼ਨ ਕਰਵਾਏ। ਇਸ ਮੌਕੇ ਪੰਜਾਬ ਤੋਂ ਵਿਸ਼ੇਸ਼ ਤੌਰ ‘ਤੇ ਪਹੁੰਚੇ ਪਰਮਿੰਦਰ ਸਿੰਘ (ਅਹਿਮਦਗੜ੍ਹ) ਵੀ ਹਾਜ਼ਰ ਸਨ। ਉਨ੍ਹਾਂ ਕੋਲ ਪੁਰਾਤਨ ਪੰਜਾਬੀ ਸੱਭਿਆਚਾਰ ਅਤੇ ਸਿੱਖ ਵਿਰਸੇ ਨਾਲ ਸਬੰਧਤ ਕਈ ਇਤਿਹਾਸਕ ਅਤੇ ਦੁਰਲੱਭ ਨਿਸ਼ਾਨੀਆਂ ਵੀ ਮੌਜੂਦ ਹਨ। ਉਨ੍ਹਾਂ ਦੇ ਸਹਿਯੋਗ ਨਾਲ ਹੀ ਭਾਈ ਜਸਕਰਨ ਸਿੰਘ ਵਿਦੇਸ਼ ਦੌਰੇ ’ਤੇ ਇਹ ਪਵਿੱਤਰ ਨਿਸ਼ਾਨੀਆਂ ਲੈ ਕੇ ਪਹੁੰਚੇ ਹਨ। ਇਸ ਮੌਕੇ ਪੰਜਾਬ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੇ ਪ੍ਰਸਿੱਧ ਪੱਤਰਕਾਰ ਅਤੇ ਸਾਬਕਾ ਪ੍ਰਧਾਨ ਨਗਰ ਕੌਂਸਲ ਅਹਿਮਦਗੜ੍ਹ ਰਵਿੰਦਰ ਪੁਰੀ ਅਤੇ ਲੰਡਨ ਦੇ ਪ੍ਰਸਿੱਧ ਪੱਤਰਕਾਰ ਮਨਪ੍ਰੀਤ ਸਿੰਘ ਬਧਨੀ ਕਲਾਂ ਵੀ ਵਿਸ਼ੇਸ਼ ਕਰਕੇ ਸਮਾਗਮ ‘ਚ ਸ਼ਾਮਿਲ ਹੋਏ। ਰਾਮਗੜ੍ਹੀਆ ਸਭਾ ਦੇ ਪ੍ਰਧਾਨ ਸਰਦਾਰ ਜੋਗਾ ਸਿੰਘ ਯੂ.ਕੇ ਜਨਰਲ ਸਕੱਤਰ ਸਰਦਾਰ ਸੁਰਿੰਦਰ ਸਿੰਘ ਸੋਹਲ, ਮੀਤ ਪ੍ਰਧਾਨ ਬਖ਼ਸ਼ੀਸ਼ ਸਿੰਘ ਪਨੇਸਰ ਆਦਿ ਨੇ ਸਮਾਗਮ ਦੇ ਸਾਰੇ ਪ੍ਰਬੰਧ ਸੁਚੱਜੇ ਢੰਗ ਨਾਲ ਕੀਤੇ। ਇਸ ਮੌਕੇ ਭਾਈ ਜਸਕਰਨ ਸਿੰਘ ਅਤੇ ਪਰਮਿੰਦਰ ਸਿੰਘ ਦਾ ਇਸ ਉਪਰਾਲੇ ਲਈ ਵਿਸ਼ੇਸ਼ ਤੌਰ ‘ਤੇ ਸਨਮਾਨ ਵੀ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਸਿਹਤ ਯੋਜਨਾ ਨਾਲ ਜੁੜੇ ਹਸਪਤਾਲ ਅਤੇ ਨਰਸਿੰਗ ਹੋਮਸ ਵਲੋਂ ਫਾਨਾਕੌਣ ਕਾਨਫਰੰਸ ਤਹਿਤ ਸਟੇਟ ਹੈਲਥ ਏਜੰਸੀ ਪੰਜਾ... ਅਗਲੀ ਖ਼ਬਰ ਅੱਖਾਂ ਦੀ ਜਾਂਚ ਅਤੇ ਚਿੱਟੇ ਮੋਤੀਆ ਦੇ ਆਪ੍ਰੇਸ਼ਨ ਦਾ ਮੁਫ਼ਤ ਕੈਂਪ ਲਗਾਇਆ
Ad Position 24