18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਹੈਰੀਟੇਜ ਪਬਲਿਕ ਸਕੂਲ ਵਿਖੇ ਤੀਆਂ ਦਾ ਤਿਉਹਾਰ ਮਨਾਇਆ

ਭਵਾਨੀਗੜ੍ਹ, 18 ਅਗਸਤ (ਰਣਧੀਰ ਸਿੰਘ ਫੱਗੂਵਾਲਾ, ਲਖਵਿੰਦਰ ਪਾਲ ਗਰਗ) - ਸਥਾਨਕ ਹੈਰੀਟੇਜ ਪਬਲਿਕ ਸਕੂਲ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ। ਜਿਸ ਵਿੱਚ ਐੱਸ.

Ad Position 21
No active advertisement
ਹਲਕਾ ਅਮਰਗੜ੍ਹ ਤੋਂ ਵੱਡੇ ਕਾਫ਼ਲਿਆਂ ਸਮੇਤ ਪੁੱਜਣਗੇ ਅਕਾਲੀ ਆਗੂ - ਜੱਸੀ ਮੰਨਵੀ 19-08-2026
ਭਵਾਨੀਗੜ੍ਹ, 18 ਅਗਸਤ (ਰਣਧੀਰ ਸਿੰਘ ਫੱਗੂਵਾਲਾ, ਲਖਵਿੰਦਰ ਪਾਲ ਗਰਗ) - ਸਥਾਨਕ ਹੈਰੀਟੇਜ ਪਬਲਿਕ ਸਕੂਲ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ। ਜਿਸ ਵਿੱਚ ਐੱਸ.ਡੀ.ਐੱਮ. ਮਨਜੀਤ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੀ ਪ੍ਰਿੰਸੀਪਲ ਡਾ. ਗੁਰਪ੍ਰੀਤ ਕੌਰ ਨੇ ਦੱਸਿਆ ਕਿ ਸਮਾਗਮ ਵਿੱਚ ਪ੍ਰੈਪ-2 ਤੋਂ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੀਆਂ ਮਾਤਾਵਾਂ ਨੇ ਹਿੱਸਾ ਲੈਂਦਿਆਂ ਸਿੱਠਣੀਆਂ, ਬੋਲੀਆਂ, ਗਿੱਧਾ ਅਤੇ ਸਾਉਣ ਮਹੀਨੇ ਨਾਲ ਸਬੰਧਿਤ ਗੀਤ ਪੇਸ਼ ਕਰਦਿਆਂ ਗਿੱਧਾ ਪਾਇਆ। ਸਮਾਗਮ ਦੌਰਾਨ ਰਾਜਵਿੰਦਰ ਕੌਰ ਨੂੰ ‘ਤੀਆਂ ਦੀ ਰਾਣੀ’ , ਸਿਮਰਨਪ੍ਰੀਤ ਕੌਰ ਨੂੰ ‘ਮੋਰਨੀ ਤੋਰ’ , ਪ੍ਰਿਯੰਕਾ ਨੂੰ ‘ਸੋਹਣੇ ਨੈਣ’, ਕਰਮਜੀਤ ਕੌਰ ਨੂੰ ‘ਹਸਮੁੱਖ ਮੁਟਿਆਰ’, ਕਰਨਜੀਤ ਕੌਰ ਨੂੰ ‘ਰੂਪ ਦੀ ਰਾਣੀ’, ਸਲਮਾ ਨੂੰ ‘ਕੱਢਵੀ ਫੁਲਕਾਰੀ’, ਸ਼ਾਹਨੀਮ ਨੂੰ ‘ਗਿੱਧੇ ਦੀ ਸ਼ਾਨ’, ਸਵਰਨਜੀਤ ਕੌਰ ਨੂੰ ‘ਪੰਜਾਬਣ ਮੁਟਿਆਰ’, ਰਾਜ ਰਾਣੀ ਬਾਵਾ ਨੂੰ ‘ਸੋਹਣਾ ਪੰਜਾਬੀ ਪਹਿਰਾਵਾ’, ਪ੍ਰਭ ਕੌਰ ਨੂੰ ‘ਮਜਾਜਣ’ ਅਤੇ ਗੁਰਪ੍ਰੀਤ ਕੌਰ ਨੂੰ ‘ਬੋਲੀਆਂ ਦੀ ਮਲਿਕਾ’ ਦੇ ਖਿਤਾਬ ਨਾਲ ਸਨਮਾਨਿਤ ਕੀਤਾ ਗਿਆ। ਜੇਤੂ ਮਾਤਾਵਾਂ ਨੂੰ ਫੁਲਕਾਰੀਆਂ ਅਤੇ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ’ਚ ਬੋਲਦਿਆਂ ਐੱਸ.ਡੀ.ਐੱਮ. ਮਨਜੀਤ ਕੌਰ ਨੇ ਕਿਹਾ ਕਿ ਤੀਆਂ ਦਾ ਮੇਲਾ ਪੰਜਾਬ ਦੇ ਅਮੀਰ ਵਿਰਸੇ ਦਾ ਅਹਿਮ ਅੰਗ ਹੈ, ਜੋ ਹੋਰਨਾਂ ਸੂਬਿਆਂ ਦੇ ਮੁਕਾਬਲੇ ਪੰਜਾਬੀ ਪੇਂਡੂ ਸੱਭਿਆਚਾਰ ਦੀ ਵਿਲੱਖਣ ਪਛਾਣ ਨੂੰ ਦਰਸਾਉਂਦਾ ਹੈ। ਪ੍ਰਿੰਸੀਪਲ ਡਾ. ਗੁਰਪ੍ਰੀਤ ਕੌਰ ਨੇ ਕਿਹਾ ਕਿ ਸਾਵਣ ਦੀ ਰੁੱਤ ਵਿੱਚ ਮਨਾਇਆ ਜਾਣ ਵਾਲਾ ਤੀਆਂ ਦਾ ਤਿਉਹਾਰ ਪੰਜਾਬੀ ਵਿਰਸੇ ਅਤੇ ਸੱਭਿਆਚਾਰ ਦੀ ਖੂਬਸੂਰਤ ਤਸਵੀਰ ਪੇਸ਼ ਕਰਦਿਆਂ ਸਮਾਜ ਨੂੰ ਚੰਗੀ ਦਿਸ਼ਾ ਵੱਲ ਲਿਜਾਣ ਅਤੇ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਆਪਣੀ ਸੰਸਕ੍ਰਿਤੀ ਦੀ ਪਛਾਣ ਕਰਵਾਉਂਦਾ ਹੈ। ਸਕੂਲ ਦੇ ਚੇਅਰਮੈਨ ਅਨਿਲ ਮਿੱਤਲ ਅਤੇ ਆਸ਼ਿਮਾ ਮਿੱਤਲ ਵੱਲੋਂ ਸਮਾਗਮ ਵਿੱਚ ਪਹੁੰਚੇ ਮਹਿਮਾਨਾਂ, ਮਾਤਾਵਾਂ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਪਿੰਡ ਜੋਧਪੁਰ ਵਿਖੇ ਸੱਥ ਵਿਚ ਸ੍ਰੀ ਸੁਖਮਨੀ ਸਾਹਿਬ ਪਾਠ ਦੇ ਭੋਗ ਪਾਏ ਅਗਲੀ ਖ਼ਬਰ ਦਾਮਨ ਬਾਜਵਾ ਅਤੇ ਲੋਕਾਂ ਨੇ ਆਪ ਪੈਸੇ ਇਕੱਠੇ ਕਰ ਕੇ ਚੀਮਾ ਦੀ ਮੀਹਾਂ ਸਿੰਘ ਵਾਲੀ ਗਲੀ ਵਿੱਚ ਮਿੱਟੀ ਪਾਉਣੀ ਸ਼ੁਰੂ ਕੀਤੀ
Ad Position 24