21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਤੀਆਂ ਦਾ ਤਿਉਹਾਰ ਮਨਾਇਆ

ਸੰਗਰੂਰ, 20 ਅਗਸਤ (ਅਮਨਦੀਪ ਸਿੰਘ ਬਿੱਟਾ) - ਸੰਗਰੂਰ ਦੇ ਲਕਸ਼ਮੀ ਨਾਰਇਣ ਮੰਦਰ ਵਿਖੇ ਪ੍ਰਿੰਸੀਪਲ ਮੰਜੂਲਾ ਸ਼ਰਮਾ ਦੀ ਰਹਿਨੁਮਾਈ ਹੇਠ ਤੀਆਂ ਦਾ ਤਿਉਹਾਰ ਬੜੀ ਸ਼ਰਧਾ, ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ। ਭਗਵਾਨ ਕਾਹਨਾ ਜੀ ਨਾਲ ਤੀਆਂ ਦੇ ਇਸ ਸਮਾਗਮ ਵਿਚ ਤਕਰੀਬਨ 80 ਮਹਿਲਾਵਾਂ ਨੇ ਹਿੱਸਾ ਲਿਆ।

Ad Position 21
No active advertisement
ਅਜੀਤ ਡੈਸਕ 21-08-2026
ਸੰਗਰੂਰ, 20 ਅਗਸਤ (ਅਮਨਦੀਪ ਸਿੰਘ ਬਿੱਟਾ) - ਸੰਗਰੂਰ ਦੇ ਲਕਸ਼ਮੀ ਨਾਰਇਣ ਮੰਦਰ ਵਿਖੇ ਪ੍ਰਿੰਸੀਪਲ ਮੰਜੂਲਾ ਸ਼ਰਮਾ ਦੀ ਰਹਿਨੁਮਾਈ ਹੇਠ ਤੀਆਂ ਦਾ ਤਿਉਹਾਰ ਬੜੀ ਸ਼ਰਧਾ, ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ। ਭਗਵਾਨ ਕਾਹਨਾ ਜੀ ਨਾਲ ਤੀਆਂ ਦੇ ਇਸ ਸਮਾਗਮ ਵਿਚ ਤਕਰੀਬਨ 80 ਮਹਿਲਾਵਾਂ ਨੇ ਹਿੱਸਾ ਲਿਆ। ਪ੍ਰਿੰਸੀਪਲ ਮੰਜੂਲਾ ਸ਼ਰਮਾ ਨੇ ਤੀਆਂ ਦੇ ਤਿਉਹਾਰ ਦੀ ਮਹੱਤਤਾ ਬਾਰੇ ਚਰਚਾ ਕਰਦਿਆਂ ਕਿਹਾ ਕਿ ਇਹ ਸੱਭਿਆਚਾਰ ਅਤੇ ਭਾਈਚਾਰਕ ਏਕੇ ਦਾ ਖੂਬਸੂਰਤ ਸੁਮੇਲ ਹੈ। ਇਕੱਤਰ ਮਹਿਲਾਵਾਂ ਨੇ ਕੀਰਤਨ ਰਾਹੀਂ ਭਗਵਾਨ ਦਾ ਗੁਣਗਾਨ ਕਰਦਿਆਂ ਤੀਆਂ ਮਨਾਈਆਂ। ਇਸ ਮੌਕੇ ਭਗਵਾਨ ਦਾ ਪ੍ਰਸਾਦ ਅਤੇ ਵੱਖ ਵਿੰਅਜਣ ਦੀ ਮਹਿਲਾਵਾਂ ਅਤੇ ਸ਼ਰਧਾਲੂਆਂ ਵਿਚ ਵੰਡੇ ਗਏ। ਹਾਜ਼ਰ ਹੋਰ ਮਹਿਲਾਵਾਂ ਵਿਚ ਕਾਂਤਾ ਰਮਾ, ਸ਼ੀਲਾ, ਕੋਮਲ, ਕ੍ਰਿਸ਼ਨਾ, ਅਨੂ, ਪਰਮਜੀਤ, ਸੰਦੀਪ, ਸਲਾਨੀ , ਮੀਨਾ, ਮਧੂ ਸ਼ਰਮਾ, ਰਾਜ ਗੁਰਜੀਤ, ਨੀਮਲ ਆਦਿ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਧਾਰਮਿਕ ਸਮਾਗਮ ਕਰਵਇਆ ਅਗਲੀ ਖ਼ਬਰ ਸਤੌਜ ਅਕੈਡਮੀ ਵਿਖੇ ਤੀਆਂ ਦਾ ਤਿਉਹਾਰ ਮਨਾਇਆ
Ad Position 24