23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਐੱਮ.ਏ ਪੰਜਾਬੀ ਦਾ ਨਤੀਜਾ ਰਿਹਾ ਸ਼ਾਨਦਾਰ

ਮਲੇਰਕੋਟਲਾ, 22 ਅਗਸਤ (ਪਾਰਸ ਜੈਨ) - ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਐਲਾਨੇ ਐਮ. ਏ ਪੰਜਾਬੀ ਭਾਗ ਦੂਜਾ (ਸਮੈਸਟਰ ਚੌਥਾ) ਦੇ ਨਤੀਜਿਆਂ ਵਿੱਚ ਕੇ.

Ad Position 21
No active advertisement
ਅਜੀਤ ਡੈਸਕ 23-08-2026
ਮਲੇਰਕੋਟਲਾ, 22 ਅਗਸਤ (ਪਾਰਸ ਜੈਨ) - ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਐਲਾਨੇ ਐਮ.ਏ ਪੰਜਾਬੀ ਭਾਗ ਦੂਜਾ (ਸਮੈਸਟਰ ਚੌਥਾ) ਦੇ ਨਤੀਜਿਆਂ ਵਿੱਚ ਕੇ.ਐਮ.ਆਰ.ਡੀ. ਜੈਨ ਕਾਲਜ ਫਾਰ ਵਿਮਨ ਮਲੇਰਕੋਟਲਾ ਦਾ ਨਤੀਜਾ ਰਿਹਾ ਸ਼ਾਨਦਾਰ। ਕਾਲਜ ਦੇ ਵਿਦਿਅਕ ਮਾਮਲਿਆਂ ਦੇ ਮੁਖੀ ਡਾ. ਮੀਨਾ ਕੁਮਾਰੀ ਨੇ ਦੱਸਿਆ ਕਿ ਸਾਡੇ ਕਾਲਜ ਦੇ ਐਮ.ਏ ਪੰਜਾਬੀ ਭਾਗ ਦੂਜਾ (ਸਮੈਸਟਰ ਚੌਥਾ) ਦਾ ਨਤੀਜਾ 100% ਰਿਹਾ। ਡਾ. ਮੀਨਾ ਕੁਮਾਰੀ ਨੇ ਦੱਸਿਆ ਕਿ ਐਮ.ਏ ਭਾਗ ਦੂਜਾ (ਸਮੈਸਟਰ ਚੌਥਾ) ਵਿੱਚ ਦਿਲਜੋਤ ਕੌਰ ਨੇ 8.6 ਐਸ. ਜੀ. ਪੀ. ਏ. ਪ੍ਰਾਪਤ ਕਰਕੇ ਪਹਿਲਾ ਸਥਾਨ, ਹਰਵੀਰ ਕੌਰ ਨੇ 8.4 ਐਸ.ਜੀ.ਪੀ.ਏ ਪ੍ਰਾਪਤ ਕਰਕੇ ਦੂਜਾ ਸਥਾਨ ਅਤੇ ਤਜਿੰਦਰ ਕੌਰ, ਸੰਦੀਪ ਕੌਰ ਨੇ 8.2 ਐਸ.ਜੀ.ਪੀ.ਏ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ। ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸ੍ਰੀ ਅਨਿਲ ਕੁਮਾਰ ਜੈਨ ,ਪ੍ਰਬੰਧਕ ਅਮਿਤ ਜੈਨ (ਕਮਲ ਸਿਨੇਮਾ ਵਾਲੇ) ਸਕੱਤਰ ਸ਼੍ਰੀ ਵਰਿੰਦਰ ਜੈਨ, ਵਿੱਦਿਅਕ ਮਾਮਲਿਆਂ ਦੇ ਮੁਖੀ ਡਾ. ਮੀਨਾ ਕੁਮਾਰੀ ਅਤੇ ਕਾਰਜਕਾਰੀ ਪ੍ਰਿੰਸੀਪਲ ਸੋਨੀਆ ਗੋਇਲ ਤੇ ਸੰਬੰਧਿਤ ਸਟਾਫ ਮੈਂਬਰ ਬਬੀਤਾ, ਰੁਪਿੰਦਰ ਕੌਰ, ਸੰਦੀਪ ਕੌਰ,ਜਸ਼ਨਦੀਪ ਕੌਰ ਵਿਦਿਆਰਥਣਾ ਅਤੇ ਉਹਨਾਂ ਦੇ ਮਾਤਾ ਪਿਤਾ ਨੂੰ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਪਿੰਡਾਂ ਦੇ ਵਿਕਾਸ ਕਾਰਜ ਜਲਦ ਤੋਂ ਜਲਦ ਕੀਤੇ ਜਾਣ ਮੁਕੰਮਲ - ਬਰਿੰਦਰ ਗੋਇਲ ਅਗਲੀ ਖ਼ਬਰ ਸਲਾਈਟ ਲੌਂਗੋਵਾਲ ਵਿਖੇ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਸ਼ਰਧਾਂਜਲੀਆਂ ਭੇਟ
Ad Position 24