ਸਲਾਈਟ ਲੌਂਗੋਵਾਲ ਵਿਖੇ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਸ਼ਰਧਾਂਜਲੀਆਂ ਭੇਟ
ਸੰਗਰੂਰ, 22 ਅਗਸਤ (ਚੌਧਰੀ ਨੰਦ ਲਾਲ ਗਾਂਧੀ) – ਸੀ. ਪੀ.
ਸੰਗਰੂਰ, 22 ਅਗਸਤ (ਚੌਧਰੀ ਨੰਦ ਲਾਲ ਗਾਂਧੀ) – ਸੀ.ਪੀ.ਆਈ.ਐਮ. ਜ਼ਿਲ੍ਹਾ ਕਮੇਟੀ ਸੰਗਰੂਰ ਦੀ ਮੀਟਿੰਗ ਕਾਮਰੇਡ ਹਰਬੰਸ ਸਿੰਘ ਨਮੋਲ ਦੀ ਪ੍ਰਧਾਨਗੀ ਹੇਠ ਹੋਈ। ਜਿਸ ਨੂੰ ਸੰਬੋਧਨ ਕਰਦੇ ਹੋਏ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਲੋਕਾਂ ਦੇ ਬੁਨਿਆਦੀ ਮਸਲੇ ਹੱਲ ਕਰਨ ਵਿੱਚ ਫੇਲ੍ਹ ਹੋਈਆਂ ਹਨ। ਉਹ ਨਾ ਤਾਂ ਨੌਜਵਾਨਾਂ ਲਈ ਰੁਜ਼ਗਾਰ ਦਾ ਠੋਸ ਪ੍ਰਬੰਧ ਕਰ ਸਕੀਆਂ ਹਨ, ਮਹਿੰਗਾਈ ਪੜ੍ਹਾਈ ਅਤੇ ਹੋਰ ਸਹੂਲਤਾਂ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਰਹੀਆਂ ਹਨ। ਸੂਬਾ ਪੂਰੀ ਤਰਾਂ ਨਸ਼ੇ ਦੀ ਗ੍ਰਿਫਤ ਵਿੱਚ ਆ ਚੁੱਕਿਆ ਹੈ। ਲਾਅ ਐਂਡ ਆਰਡਰ ਕਾਇਮ ਰੱਖਣ ਚ ਸਰਕਾਰਾਂ ਫੇਲ੍ਹ ਹੋਈਆਂ ਹਨ। ਹਰ ਰੋਜ ਜਨ ਸਧਾਰਨ ਲੋਕ ਲੁੱਟੇ ਤੇ ਕੁੱਟੇ ਜਾ ਰਹੇ ਨੇ, ਕਤਲ ਲਗਾਤਾਰ ਹੋ ਰਹੇ ਹਨ। ਪ੍ਰਸ਼ਾਸਨ ਤੇ ਪੁਲਿਸ ਤੰਤਰ ਸਰਕਾਰ ਦੇ ਰਾਜਨੀਤਿਕ ਵਿੰਗ ਦੇ ਤੌਰ ਤੇ ਕੰਮ ਕਰ ਰਿਹਾ ਹੈ।2027 ਦੀਆਂ ਚੋਣਾਂ ਨੂੰ ਕੇਂਦਰ ਤੇ ਪੰਜਾਬ ਦੀਆਂ ਸਰਕਾਰਾਂ ਦੁਬਾਰਾ ਧਰਮ ਦਾ ਪੱਤਾ ਖੇਡ ਕੇ ਪੰਜਾਬ ਦੇ ਹਾਲਾਤ ਖਰਾਬ ਕਰਨਾ ਚਾਹੁੰਦੀਆਂ ਹਨ। ਲੋਕਾਂ ਦੀ ਵੰਡ ਕਰਕੇ ਚੋਣ ਜਿੱਤਣ ਵੱਲ ਧਿਆਨ ਕੇਂਦਰਿਤ ਕਰ ਰਹੀਆਂ ਹਨ। ਇਹ ਬਲਦੀ ਤੇ ਤੇਲ ਪਾਉਣ ਦੇ ਮਨਸੂਬਿਆਂ ਨੂੰ ਪੰਜਾਬ ਦੇ ਅਮਨ ਪਸੰਦ ਲੋਕ ਬਰਦਾਸ਼ਤ ਨਹੀਂ ਕਰਨਗੇ। ਇਸ ਮੀਟਿੰਗ ਨੂੰ ਸੰਬੋਧਨ ਕਰਦੇ ਸੂਬਾ ਸਕੱਤਰੇਤ ਦੇ ਮੈਂਬਰ ਕਾਮਰੇਡ ਭੂਪ ਚੰਦ ਚੰਨੋ ਅਤੇ ਜ਼ਿਲ੍ਹਾ ਸਕੱਤਰ ਕਾਮਰੇਡ ਚਮਕੌਰ ਸਿੰਘ ਖੇੜੀ ਨੇ ਕਿਹਾ ਹੈ ਕਿ ਪਾਰਟੀ ਦੇ ਸਾਬਕਾ ਜਨਰਲ ਸਕੱਤਰ ਕਾਮਰੇਡ ਸੀਤਾ ਰਾਮ ਯੈਚੁਰੀ ਦੀ ਯਾਦ ਵਿੱਚ ਨੂੰ ਸਮਰਪਿਤ ਲੜੀਵਾਰ ਸੈਮੀਨਾਰ 12 ਸਤੰਬਰ ਨੂੰ ਤਰਕਸ਼ੀਲ ਭਵਨ ਬਰਨਾਲਾ ਵਿਖੇ ਸ ਮਾਗਮ ਹੋ ਰਿਹਾ ਹੈ। ਵੱਡੀ ਗਿਣਤੀ ਵਿੱਚ ਸਾਥੀ ਸ਼ਮੂਲੀਅਤ ਕਰਨਗੇ ਅਤੇ ਪੰਜਾਬ ਰਾਜ ਕਮੇਟੀ ਵੱਲੋਂ ਕੇਂਦਰ ਦੇ 29 ਲੇਬਰ ਕੋਡਾਂ ਨੂੰ ਚਾਰ ਵਿੱਚ ਬਦਲ ਦੇ ਰੋਸ ਵਜੋਂ ਅਤੇ ਮਗਨਰੇਗਾ ਨੂੰ ਬਹਾਲ ਕਰਨ ਵਾਸਤੇ 16 ਸਤੰਬਰ ਨੂੰ ਗੜ੍ਹਸ਼ੰਕਰ ਵਿੱਚ ਇੱਕ ਵੱਡੀ ਕਨਵੈਨਸ਼ਨ ਕੀਤੀ ਜਾ ਰਹੀ ਹੈ। ਜਿਸ ਨੂੰ ਪੰਜਾਬ ਦੀ ਲੀਡਰਸ਼ਿਪ ਤੋਂ ਇਲਾਵਾ ਕੇਂਦਰੀ ਆਗੂ ਵੀ ਸੰਬੋਧਨ ਕਰਨਗੇ। ਇਸ ਮੀਟਿੰਗ ਵਿੱਚ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਅਬਦੁਲ ਸਤਾਰ , ਕਾਮਰੇਡ ਜੋਗਾ ਸਿੰਘ ਉਪੱਲੀ, ਕਾਮਰੇਡ ਜੋਗਿੰਦਰ ਸਿੰਘ ਕੁੰਬੜਵਾਲ, ਕਾਮਰੇਡ ਇੰਦਰਜੀਤ ਸਿੰਘ ਛੰਨਾ, ਕਾਮਰੇਡ ਪਰਮਜੀਤ ਕੌਰ ਭੱਟੀਵਾਲ, ਕਾਮਰੇਡ ਨਰਾਇਣ ਭੂਸਨ ਝਨੇੜੀ, ਕਾਮਰੇਡ ਜੋਗਿੰਦਰ ਬੱਧਣ, ਕਾਮਰੇਡ ਜੀਤ ਸਿੰਘ ਘਰਾਚੋਂ,ਕਾਮਰੇਡ ਨਛੱਤਰ ਸਿੰਘ ਗੰਢੂਆਂ, ਕਾਮਰੇਡ ਸ਼ਿੰਗਾਰਾ ਸਿੰਘ ਬਲਿਆਲ, ਭਰਭੂਰ ਸਿੰਘ ਦੁੱਗਾਂ, ਯਸ਼ਪਾਲ ਸ਼ਰਮਾਂ, ਰਣਜੀਤ ਸਿੰਘ, ਸ਼ੇਰਾ ਸਿੰਘ, ਭਜਨ ਸਿੰਘ ਮੰਗਵਾਲ, ਸੁਰਜੀਤ ਸਿੰਘ ਜਖੇਪਲ ਆਦਿ ਹਾਜ਼ਰ ਸਨ।