ਖ਼ੂਨਦਾਨ ਕਰਨਾ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਹੈ, ਕਿਉਂਕਿ ਖ਼ੂਨਦਾਨ ਮਹਾਨ ਹੈ-ਬੀ.ਕੇ. ਭੈਣ ਊਸ਼ਾ
ਮੈਗਾ ਕੈਂਪ ਮੌਕੇ ਹਲਕਾ ਵਿਧਾਇਕ ਲਾਭ ਸਿੰਘ ਉੱਗੋਕੇ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ
ਤਪਾ ਮੰਡੀ, 23 ਅਗਸਤ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਖ਼ੂਨਦਾਨ ਕਰਨਾ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਹੈ, ਕਿਉਂਕਿ ਖ਼ੂਨਦਾਨ ਮਹਾਂਦਾਨ ਹੈ ਅਤੇ ਖ਼ੂਨਦਾਨ ਕਰਨ ਨਾਲ ਕਈ ਕੀਮਤੀ ਜ਼ਿੰਦਗੀਆਂ ਨੂੰ ਬਚਾਇਆ ਜਾ ਸਕਦਾ ਹੈ। ਖ਼ੂਨ ਦੀ ਇੱਕ-ਇੱਕ ਬੂੰਦ ਕੀਮਤੀ ਹੈ ਜੋ ਕਿਸੇ ਵੀ ਮਰਦੇ ਹੋਏ ਵਿਅਕਤੀ ਨੂੰ ਜੀਵਨ ਦਾਨ ਦੇ ਸਕਦਾ ਹੈ।
ਤਪਾ ਮੰਡੀ, 23 ਅਗਸਤ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਖ਼ੂਨਦਾਨ ਕਰਨਾ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਹੈ, ਕਿਉਂਕਿ ਖ਼ੂਨਦਾਨ ਮਹਾਂਦਾਨ ਹੈ ਅਤੇ ਖ਼ੂਨਦਾਨ ਕਰਨ ਨਾਲ ਕਈ ਕੀਮਤੀ ਜ਼ਿੰਦਗੀਆਂ ਨੂੰ ਬਚਾਇਆ ਜਾ ਸਕਦਾ ਹੈ। ਖ਼ੂਨ ਦੀ ਇੱਕ-ਇੱਕ ਬੂੰਦ ਕੀਮਤੀ ਹੈ ਜੋ ਕਿਸੇ ਵੀ ਮਰਦੇ ਹੋਏ ਵਿਅਕਤੀ ਨੂੰ ਜੀਵਨ ਦਾਨ ਦੇ ਸਕਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪ੍ਰਜਾਪਿਤਾ ਈਸ਼ਵਰੀਯ ਵਿਸ਼ਵ ਵਿਦਿਆਲਿਆ ਆਸ਼ਰਮ ਮਾਡਲ ਟਾਊਨ ਦੀ ਸੰਚਾਲਕਾ ਬ੍ਰਹਮਾ ਕੁਮਾਰੀ ਭੈਣ ਊਸ਼ਾ ਨੇ ਇਲਾਕੇ ਦੀ ਸਮਾਜ ਸੇਵੀ ਸੰਸਥਾ ਹੈਪੀ ਕਲੱਬ ਦੇ ਸਹਿਯੋਗ ਨਾਲ ਅਗਰਵਾਲ ਧਰਮਸ਼ਾਲਾ ਵਿਖੇ ਲਾਏ ਗਏ ਵਿਸ਼ਾਲ ਮੈਗਾ ਖ਼ੂਨਦਾਨ ਕੈਂਪ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਖ਼ੂਨਦਾਨ ਨੂੰ ਸਿਰਫ਼ ਸਮਾਜ ਸੇਵਾ ਵਜੋਂ ਨਹੀਂ, ਸਗੋਂ ਜਾਨਾਂ ਬਚਾਉਣ ਵਾਲੀ ਮਨੁੱਖੀ ਜ਼ਿੰਮੇਵਾਰੀ ਵਜੋਂ ਦੇਖਿਆ ਜਾਣਾ ਚਾਹੀਦਾ ਹੈ। ਇਸ ਮੈਗਾ ਕੈਂਪ ਦੌਰਾਨ ਸਿਵਲ ਹਸਪਤਾਲ ਬਰਨਾਲਾ, ਆਦੇਸ਼ ਹਸਪਤਾਲ ਭੁੱਚੋ, ਡੀ.ਐਮ.ਸੀ. ਹਸਪਤਾਲ ਲੁਧਿਆਣਾ, ਹੋਮੀ ਭਾਵਾ ਕੈਂਸਰ ਹੋਸਪਿਟਲ ਸੰਗਰੂਰ ਅਤੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹੋਸਪਿਟਲ ਬਲੱਡ ਬੈਂਕ ਦੀਆਂ ਟੀਮਾਂ ਪੁੱਜੀਆਂ, ਜਿਨ੍ਹਾਂ ਨੇ ਡੋਨਰਾਂ ਤੋਂ 600 ਤੋਂ ਵੱਧ ਯੂਨਿਟ ਖ਼ੂਨ ਇਕੱਤਰ ਕੀਤਾ। ਮੈਗਾ ਕੈਂਪ ਮੌਕੇ ਹਲਕਾ ਵਿਧਾਇਕ ਲਾਭ ਸਿੰਘ ਉੱਗੋਕੇ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ, ਜਿਨ੍ਹਾਂ ਦੇ ਪਹੁੰਚਣ ’ਤੇ ਪ੍ਰਬੰਧਕਾਂ ਨੇ ਭਰਵਾਂ ਸਵਾਗਤ ਕੀਤਾ। ਇਸ ਮੌਕੇ ਹਲਕਾ ਵਿਧਾਇਕ ਨੇ ਖ਼ੂਨਦਾਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਦੀ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਮਨੁੱਖਤਾ ਦੀ ਭਲਾਈ ਲਈ ਲਗਾਏ ਜਾਂਦੇ ਖ਼ੂਨਦਾਨ ਦੇ ਇਸ ਮਹਾਂਯੱਗ ਵਿਚ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਹੈ। ਹਲਕਾ ਵਿਧਾਇਕ ਉੱਗੋਕੇ ਵਲੋਂ ਖ਼ੂਨਦਾਨ ਕਰਨ ਆਏ ਡੋਨਰਾਂ ਨੂੰ ਅਸ਼ੀਰਵਾਦ ਦਿੱਤਾ ਗਿਆ ਅਤੇ ਉਨ੍ਹਾਂ ਦੀ ਹੌਸਲਾ ਅਫ਼ਜਾਈ ਕੀਤੀ। ਪ੍ਰਬੰਧਕਾਂ ਵਲੋਂ ਡੋਨਰਾਂ ਨੂੰ ਰਿਫਰੈਸ਼ਮੈਂਟ ਦਿੱਤੀ ਗਈ ਅਤੇ ਸਰਟੀਫਿਕੇਟ ਅਤੇ ਇੱਕ ਗਿਫ਼ਟ ਦੇ ਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਬਲਜੀਤ ਬਾਸੀ, ਮੀਤ ਪ੍ਰਧਾਨ ਮਨੀਸ਼ ਗਰਗ, ਟਰੇਡ ਵਿੰਗ ਦੇ ਮੈਂਬਰ ਰਵੀ ਮੌੜ, ਹੇਮ ਰਾਜ ਸ਼ੰਟੀ ਮੌੜ, ਜਸਵਿੰਦਰ ਚੱਠਾ ਤੋਂ ਇਲਾਵਾ ਡਾ: ਲੇਖਰਾਜ, ਬੀ.ਕੇ. ਭੈਣ ਕਾਂਤਾ, ਕੈਂਪ ਮੌਕੇ ਡਾਕਟਰ ਲੇਖਰਾਜ, ਬੀ.ਕੇ. ਭੈਣ ਕਾਂਤਾ, ਬੀ.ਕੇ. ਤਰਸੇਮ ਚੰਦ, ਅੰਮ੍ਰਿਤ ਲਾਲ, ਨੀਟੂ ਅਖ਼ਬਾਰਾਂ ਵਾਲੇ, ਹੈਪੀ ਕਲੱਬ ਦੇ ਪ੍ਰਧਾਨ ਰਾਕੇਸ਼ ਬਾਂਸਲ, ਜਨਰਲ ਸਕੱਤਰ ਸੁਰਿੰਦਰ ਮਿੱਤਲ, ਚੇਅਰਮੈਨ ਸੁਨੀਲ ਸ਼ੈਲੀ, ਸਲਾਹਕਾਰ ਹਰਮੇਸ਼ ਬਾਂਸਲ, ਕੈਸ਼ੀਅਰ ਰਾਕੇਸ਼ ਜਿੰਦਲ, ਮੀਤ ਪ੍ਰਧਾਨ ਦੀਪਕ ਗਰਗ, ਪੀ.ਆਰ.ਓ. ਸਾਹਿਲ ਗਰਗ, ਰੋਚਕ ਸਿੰਗਲਾ, ਕਰਨ ਗਰਗ, ਅਨਿਲ ਸਿੰਗਲਾ, ਪੰਕਜ ਸਿੰਗਲਾ, ਵਨੀਤ ਗਰਗ ਆਦਿ ਹਾਜਰ ਸਨ।