ਬਿਕਰਮਜੀਤ ਸਿੰਘ ਮਜੀਠੀਆ ਦੀ ਸ਼ਖ਼ਸੀਅਤ ਦਾ ਨੌਜਵਾਨਾਂ ’ਚ ਵਧਿਆ ਕਰੇਜ਼
ਲੌਂਗੋਵਾਲ, 23 ਅਗਸਤ (ਸ,ਸ,ਖੰਨਾ, ਵਿਨੋਦ) - ਸੰਤ ਲੌਂਗੋਵਾਲ ਦੀ ਸ਼ਹੀਦੀ ਕਾਨਫਰੰਸ ਮੌਕੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਸਾਬਕਾ ਕੈਬਨਿਟ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਦੀ ਸਖਸ਼ੀਅਤ ਦਾ ਪ੍ਰਭਾਵ ਇਲਾਕੇ ਦੇ ਨੌਜਵਾਨਾਂ ਦੇ ਸਿਰ ਚੜ ਕੇ ਬੋਲ ਰਿਹਾ ਸੀ। ਇਲਾਕੇ ਦੇ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਸਾਬਕਾ ਕੈਬਨਿਟ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ ਉਨਾਂ ਦੇ ਆਉਂਦਿਆਂ ਹੀ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ,ਬਿਕਰਮ ਮਜੀਠੀਆ ਜਿੰਦਾਬਾਦ ਦੇ ਨਾਅਰੇ ਲੱਗੇ।
ਲੌਂਗੋਵਾਲ, 23 ਅਗਸਤ (ਸ,ਸ,ਖੰਨਾ, ਵਿਨੋਦ) - ਸੰਤ ਲੌਂਗੋਵਾਲ ਦੀ ਸ਼ਹੀਦੀ ਕਾਨਫਰੰਸ ਮੌਕੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਸਾਬਕਾ ਕੈਬਨਿਟ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਦੀ ਸਖਸ਼ੀਅਤ ਦਾ ਪ੍ਰਭਾਵ ਇਲਾਕੇ ਦੇ ਨੌਜਵਾਨਾਂ ਦੇ ਸਿਰ ਚੜ ਕੇ ਬੋਲ ਰਿਹਾ ਸੀ। ਇਲਾਕੇ ਦੇ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਸਾਬਕਾ ਕੈਬਨਿਟ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ ਉਨਾਂ ਦੇ ਆਉਂਦਿਆਂ ਹੀ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ,ਬਿਕਰਮ ਮਜੀਠੀਆ ਜਿੰਦਾਬਾਦ ਦੇ ਨਾਅਰੇ ਲੱਗੇ। ਸੈਂਕੜੇ ਹੀ ਨੌਜਵਾਨ ਮਜੀਠੀਆ ਨਾਲ ਸੈਲਫੀਆਂ ਕਰਵਾ ਰਹੇ ਸਨ ਜਿਹੜੇ ਨੌਜਵਾਨ ਉਹਨਾਂ ਨਾਲ ਫੋਟੋਆਂ ਕਰਵਾ ਰਹੇ ਸਨ ਤਾਂ ਉਹਨਾਂ ਨੌਜਵਾਨਾਂ ਨੂੰ ਹਾਸੇ ਵਿੱਚ ਕਿਹਾ ਕਿ ਮੇਰੇ ਭਰਾਵੋ ਜਿਹੜਾ ਮੇਰੇ ਨਾਲ ਫੋਟੋ ਕਰਵਾਏਗਾ ਉਸ ਤੇ ਪਰਚਾ ਜਰੂਰ ਦਰਜ ਹੋ ਜਾਵੇਗਾ ਅਤੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਮਜੀਠੀਆ ਇੱਕ ਤੁਰੀ ਫਿਰਦੀ 7/51 ਹੈ। ਇਸ ਮੌਕੇ ਉਹਨਾਂ ਨਾਲ ਨੌਜਵਾਨ ਕਮਲ ਬਰਾੜ, ਇਸ਼ਵਿੰਦਰ ਸਿੰਘ ਬਿੰਦੀ, ਰਣਜੀਤ ਸਿੰਘ ਕੂਕਾ, ਕੁਲਵੰਤ ਸਿੰਘ ਕੰਤੀ, ਜਸਵਿੰਦਰ ਸਿੰਘ ਦੁੱਲਟ ਹਰਪਾਲ ਸਿੰਘ ਲਖਮੀਰਵਾਲਾ, ਲਵਪ੍ਰੀਤ ਸਿੰਘ ਗੱਗੂ, ਸੁਖਦੀਪ ਸਿੰਘ, ਲਖਵਿੰਦਰ ਸਿੰਘ ਸਿੱਧੂ, ਗੁਰਪਾਲ ਸਿੰਘ ਕਾਲਾ ਬੜਿੰਗ, ਕੁਲਦੀਪ ਸਿੰਘ ਦੁੱਲੋ, ਨਿਰਮਲ ਸਿੰਘ ਨਿੰਮਾ, ਨਰਿੰਦਰ ਨੰਦੂ, ਜਗਤਾਰ ਸਿੰਘ ਜਗਸੀਰ ਸਿੰਘ ਗਾਂਧੀ ਜਗਸੀਰ ਸਿੰਘ ਬਬਲਾ ਆ ਨੌਜਵਾਨ ਵੱਡੀ ਗਿਣਤੀ ਵਿੱਚ ਹਾਜ਼ਰ ਸਨ।