27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਪ੍ਰੈਸ਼ਰ ਹਾਰਨਾਂ, ਪਟਾਕੇ ਮਾਰਨ ਅਤੇ ਸ਼ੋਰ ਪ੍ਰਦੂਸ਼ਣ ਤੋਂ ਡਾਢ੍ਹੇ ਪ੍ਰੇਸ਼ਾਨ ਹਨ ਸ਼ਹਿਰ ਵਾਸੀ

ਅਹਿਮਦਗੜ੍ਹ, 26 ਅਗਸਤ (ਸੁਖਜੀਤ ਸਿੰਘ ਖੇੜਾ) - ਅਹਿਮਦਗੜ੍ਹ ਸ਼ਹਿਰ ਦੀਆਂ ਸੜਕਾਂ ’ਤੇ ਵਾਹਨਾਂ ਵੱਲੋਂ ਲਗਾਤਾਰ ਪ੍ਰੈਸ਼ਰ ਹਾਰਨ ਅਤੇ ਬੇਲੋੜੇ ਤੇਜ਼ ਹਾਰਨ ਵਜਾਉਣ ਅਤੇ ਖਾਸ ਕਰਕੇ ਮੋਟਰਸਾਈਕਲਾਂ ਵਾਲੇ ਪਟਾਕੇ ਵਜਾਉਣ ਵਾਲਿਆਂ ਤੋਂ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਾਰਾਂ, ਟਰੱਕਾਂ, ਮੋਟਰਸਾਈਕਲਾਂ ਅਤੇ ਹੋਰ ਵਾਹਨਾਂ ਦੇ ਚਾਲਕ ਕਈ ਵਾਰ ਬਿਨਾਂ ਲੋੜ ਦੇ ਉੱਚੀ ਆਵਾਜ਼ ਵਾਲੇ ਹਾਰਨ ਵਜਾਉਂਦੇ ਹਨ ਅਤੇ ਕਈ ਬੁਲੇਟ ਮੋਟਰਸਾਇਕਲ ਸਵਾਰ ਹੁਲੜਵਾਜ ਬਜਾਰਾਂ ਵਿੱਚ ਉੱਚੀ ਆਵਾਜ਼ ’ਚ ਪਟਾਕੇ ਮਾਰ ਕੇ ਦਹਿਸ਼ਤ ਪੈਦਾ ਕਰਦੇ ਹਨ, ਜਿਸ ਕਾਰਨ ਰਾਹਗੀਰ ਅਤੇ ਖਾਸ ਕਰਕੇ ਬੱਚੇ ਅਚਾਨਕ ਡਰ ਜਾਂਦੇ ਹਨ।

Ad Position 21
No active advertisement
ਡਾ. ਇੰਦਰਮਨਜੋਤ ਸਿੰਘ । 27-08-2026
ਅਹਿਮਦਗੜ੍ਹ, 26 ਅਗਸਤ (ਸੁਖਜੀਤ ਸਿੰਘ ਖੇੜਾ) - ਅਹਿਮਦਗੜ੍ਹ ਸ਼ਹਿਰ ਦੀਆਂ ਸੜਕਾਂ ’ਤੇ ਵਾਹਨਾਂ ਵੱਲੋਂ ਲਗਾਤਾਰ ਪ੍ਰੈਸ਼ਰ ਹਾਰਨ ਅਤੇ ਬੇਲੋੜੇ ਤੇਜ਼ ਹਾਰਨ ਵਜਾਉਣ ਅਤੇ ਖਾਸ ਕਰਕੇ ਮੋਟਰਸਾਈਕਲਾਂ ਵਾਲੇ ਪਟਾਕੇ ਵਜਾਉਣ ਵਾਲਿਆਂ ਤੋਂ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਾਰਾਂ, ਟਰੱਕਾਂ, ਮੋਟਰਸਾਈਕਲਾਂ ਅਤੇ ਹੋਰ ਵਾਹਨਾਂ ਦੇ ਚਾਲਕ ਕਈ ਵਾਰ ਬਿਨਾਂ ਲੋੜ ਦੇ ਉੱਚੀ ਆਵਾਜ਼ ਵਾਲੇ ਹਾਰਨ ਵਜਾਉਂਦੇ ਹਨ ਅਤੇ ਕਈ ਬੁਲੇਟ ਮੋਟਰਸਾਇਕਲ ਸਵਾਰ ਹੁਲੜਵਾਜ ਬਜਾਰਾਂ ਵਿੱਚ ਉੱਚੀ ਆਵਾਜ਼ ’ਚ ਪਟਾਕੇ ਮਾਰ ਕੇ ਦਹਿਸ਼ਤ ਪੈਦਾ ਕਰਦੇ ਹਨ, ਜਿਸ ਕਾਰਨ ਰਾਹਗੀਰ ਅਤੇ ਖਾਸ ਕਰਕੇ ਬੱਚੇ ਅਚਾਨਕ ਡਰ ਜਾਂਦੇ ਹਨ। ਇਸ ਤੋਂ ਇਲਾਵਾ ਕੁਝ ਟਰੈਕਟਰ ਟਰਾਲੀ ਚਾਲਕਾਂ ਵੱਲੋਂ ਉੱਚੀ ਆਵਾਜ਼ ਵਿੱਚ ਗਾਣੇ ਲਗਾਏ ਜਾਂਦੇ ਹਨ ਜਿਸ ਕਾਰਨ ਸ਼ੋਰ ਪ੍ਰਦੂਸ਼ਣ ਪੈਦਾ ਹੁੰਦਾ ਹੈ। ਇਸ ਸੰਬੰਧੀ ਨਗਰ ਕੌਸ਼ਲ ਦੇ ਸਾਬਕਾ ਪ੍ਰਧਾਨ, ਕੌਂਸਲਰ ਅਤੇ ਸਮਾਜ ਸੇਵੀ ਵਿੱਕੀ ਸ਼ਰਮਾਂ ਅਤੇ ਹੋਲਸੇਲ ਕਰਿਆਨਾ ਯੁਨੀਅਨ ਦੇ ਪ੍ਧਾਨ ਪ੍ਮੋਦ ਗੁਪਤਾ ਤੋਂ ਇਲਾਵਾ ਆਮ ਲੋਕਾਂ ਦਾ ਕਹਿਣਾ ਹੈ ਕਿ ਅਚਾਨਕ ਵੱਜਣ ਵਾਲੇ ਤੇਜ਼ ਹਾਰਨ ਅਤੇ ਪਟਾਕਿਆਂ ਕਾਰਨ ਬਜ਼ੁਰਗਾਂ, ਦਿਲ ਦੇ ਮਰੀਜ਼ਾਂ, ਬੱਚਿਆਂ ਅਤੇ ਗਰਭਵਤੀ ਔਰਤਾਂ ਲਈ ਵੀ ਚਿੰਤਾ ਦਾ ਮਾਹੌਲ ਬਣਿਆ ਰਹਿੰਦਾ ਹੈ। ਕਈ ਵਾਰ ਸੜਕ ’ਤੇ ਪੈਦਲ ਜਾ ਰਹੇ ਵਿਅਕਤੀ ਜਾਂ ਦੋਪਹੀਆ ਵਾਹਨ ਚਾਲਕ ਤੇਜ਼ ਹਾਰਨ ਤੋਂ ਘਬਰਾ ਕੇ ਆਪਣਾ ਸੰਤੁਲਨ ਵੀ ਗੁਆ ਸਕਦੇ ਹਨ, ਜਿਸ ਨਾਲ ਹਾਦਸੇ ਦਾ ਖ਼ਤਰਾ ਵੱਧ ਜਾਂਦਾ ਹੈ। ਸ਼ਹਿਰ ਦੇ ਪ੍ਰਸਿੱਧ ਹਿੰਦ ਹਸਪਤਾਲ ਦੇ ਡਾਇਰੈਕਟਰ ਡਾ. ਸੁਨੀਤ ਹਿੰਦ ਅਤੇ ਸੂਦ ਮਲਟੀਸਪੈਸਲਿਟੀ ਹਸਪਤਾਲ ਦੇ ਮਾਲਕ ਡਾ. ਰਾਜੀਵ ਸੂਦ ਅਨੁਸਾਰ ਬਹੁਤ ਤੇਜ਼ ਅਤੇ ਅਚਾਨਕ ਸ਼ੋਰ ਸਰੀਰ ਵਿੱਚ ਤਣਾਅ ਵਾਲੀ ਪ੍ਰਤੀਕਿਰਿਆ ਪੈਦਾ ਕਰ ਸਕਦਾ ਹੈ। ਇਸ ਨਾਲ ਘਬਰਾਹਟ, ਚਿੜਚਿੜਾਪਣ, ਸਿਰਦਰਦ, ਨੀਂਦ ਵਿੱਚ ਵਿਘਨ ਅਤੇ ਹਾਈ ਬਲੱਡ ਪ੍ਰੈਸ਼ਰ ਵਿੱਚ ਅਸਥਾਈ ਵਾਧਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਦਿਲ ਦੇ ਮਰੀਜ਼ਾਂ ਜਾਂ ਸ਼ੋਰ ਪ੍ਰਤੀ ਵਧੇਰੇ ਸੰਵੇਦਨਸ਼ੀਲ ਵਿਅਕਤੀਆਂ ਵਿੱਚ ਅਜਿਹੀ ਅਚਾਨਕ ਘਬਰਾਹਟ ਖਾਸ ਤੌਰ ’ਤੇ ਪਰੇਸ਼ਾਨੀ ਪੈਦਾ ਕਰ ਸਕਦੀ ਹੈ। ਲਗਾਤਾਰ ਬਹੁਤ ਉੱਚੇ ਸ਼ੋਰ ਦੇ ਸੰਪਰਕ ਨਾਲ ਸੁਣਨ ਸ਼ਕਤੀ ’ਤੇ ਵੀ ਮਾੜਾ ਅਸਰ ਪੈ ਸਕਦਾ ਹੈ। ਮਾਲਵਾ ਸਪੋਰਟਸ ਕਲੱਬ ਦੇ ਪ੍ਰਧਾਨ ਦਵਿੰਦਰ ਸਿੰਘ ਮਾਨ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਸੜਕਾਂ ’ਤੇ ਬਿਨਾਂ ਲੋੜ ਦੇ ਹਾਰਨ ਅਤੇ ਊਚੀ ਆਵਾਜ਼ ਗਾਣੇ ਨਾ ਵਜਾਏ ਜਾਣ ਅਤੇ ਖਾਸ ਕਰਕੇ ਪ੍ਰੈਸ਼ਰ ਹਾਰਨਾਂ ਦੀ ਵਰਤੋਂ ਤੋਂ ਪਰਹੇਜ਼ ਕੀਤਾ ਜਾਵੇ। ਵਾਹਨ ਚਾਲਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਹਾਰਨ ਸੜਕ ’ਤੇ ਸੁਰੱਖਿਆ ਲਈ ਹੈ, ਕਿਸੇ ਨੂੰ ਡਰਾਉਣ ਜਾਂ ਆਪਣੀ ਮੌਜੂਦਗੀ ਦਾ ਬੇਲੋੜਾ ਅਹਿਸਾਸ ਕਰਵਾਉਣ ਲਈ ਨਹੀਂ। ਗਲੋਬਲ ਟੂਰ ਟਰੈਵਲ ਦੇ ਮਾਲਕ ਤੇ ਸਮਾਜ ਸੇਵਕ ਦਲਜੀਤ ਸਿੰਘ ਸੌਂਦ ਤੋਂ ਇਲਾਵਾ ਸ਼ਹਿਰ ਵਾਸੀਆਂ ਨੇ ਟ੍ਰੈਫਿਕ ਪੁਲਿਸ ਅਤੇ ਸਬੰਧਤ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਅਹਿਮਦਗੜ੍ਹ ਵਿੱਚ ਪ੍ਰੈਸ਼ਰ ਹਾਰਨਾਂ, ਪਟਾਕੇ ਮਾਰਨ ਵਾਲਿਆਂ ਅਤੇ ਬੇਲੋੜੇ ਉੱਚੀ ਆਵਾਜ਼ ਵਾਲੇ ਗਾਣੇ ਲਗਾਉਣ ਵਾਲਿਆਂ ਵਿਰੁੱਧ ਸਖ਼ਤੀ ਕੀਤੀ ਜਾਵੇ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਲੋਕਾਂ ਦਾ ਕਹਿਣਾ ਹੈ ਕਿ ਸ਼ਾਂਤ ਅਤੇ ਸੁਰੱਖਿਅਤ ਸੜਕਾਂ ਹਰ ਨਾਗਰਿਕ ਦਾ ਹੱਕ ਹਨ। ਕੀ ਕਹਿਣਾ ਹੈ ਥਾਣਾ ਮੁਖੀ ਦਾ: ਇਸ ਸਮੱਸਿਆ ਸਬੰਧੀ ਜਦੋਂ ਥਾਣਾ ਸਿਟੀ ਮੁਖੀ ਇੰਸਪੈਕਟਰ ਪੁਸ਼ਪਿਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉੱਚੀ ਆਵਾਜ਼ ਗਾਣੇ ਵਜਾਉਣ, ਪ੍ਰੈਸ਼ਰ ਹਾਰਨ ਦੀ ਵਰਤੋਂ ਕਰਨ ਅਤੇ ਪਟਾਕੇ ਵਜਾਉਣ ਵਾਲੇ ਹੁੱਲੜਬਾਜਾਂ ਤੇ ਜਲਦ ਹੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਮੋਟੇ ਜ਼ੁਰਮਾਨੇ ਕੀਤੇ ਜਾਣਗੇ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਵਾਰਡ ਨੰਬਰ 7 ਕਿਸ਼ਨਪੁਰਾ ਵਿਖੇ ਲੋਕ ਮਿਲਣੀ ਦੌਰਾਨ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਗਲੀ ਖ਼ਬਰ ਕਣਕਵਾਲ ਭੰਗੂਆਂ ਵਿਖੇ ‘ਧੀਆਂ ਦਾ ਮਿਲਣੀ ਸਮਾਗਮ’ ਕਰਵਾਇਆ ਧੀਆਂ ਨੂੰ ਸਮਰਪਿਤ ਕਰਵਾਏ ਸਮਾਗਮ ਦੀ ਪਿੰਡ ਵਾਸੀਆਂ ਨੇ ਕੀਤੀ...
Ad Position 24