29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਦਹਿਲੀਜ਼ ਖੁਰਦ ਨੂੰ ਨਹਿਰੀ ਪਾਣੀ ਦੀ ਸਪਲਾਈ ਸ਼ੁਰੂ, ਕਿਸਾਨ ਹੋਏ ਬਾਗੋਬਾਗ

ਅਹਿਮਦਗੜ, 28 ਅਗਸਤ (ਸੁਖਜੀਤ ਸਿੰਘ ਖੇੜਾ) - ਇਥੋਂ ਨੇੜੇ ਪਿੰਡ ਦਹਿਲੀਜ ਖੁਰਦ ਵਿਖੇ ਅੱਜ ਹਲਕਾ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ ਦੇ ਭਰਾ ਸਰਪੰਚ ਕੁਲਵੰਤ ਸਿੰਘ ਗੱਜਣਮਾਜਰਾ ਵੱਲੋਂ ਖੇਤਾਂ ਨੂੰ ਨਹਿਰੀ ਪਾਣੀ ਲਗਾਉਣ ਲਈ ਨਵੇਂ ਮੋਘੇ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਉਹਨਾਂ ਦੱਸਿਆ ਕਿ ਅੱਜ ਦਹਿਲੀਜ਼ ਖੁਰਦ ਦੇ ਅੱਧੀ ਤੋਂ ਜਿਆਦਾ ਜਮੀਨ ਨੂੰ ਇਸ ਮੋਘੇ ਰਾਹੀ ਪਾਣੀ ਦੀ ਸਪਲਾਈ ਅੱਜ ਤੋਂ ਸ਼ੁਰੂ ਹੋ ਗਈ ਹੈ ਇਸ ਤੋਂ ਇਲਾਵਾ ਜਲਦ ਹੀ ਪਿੰਡ ਦਹਲੀਜ ਕਲਾਂ, ਕੰਗਣਵਾਲ, ਮਹੇਰਨਾ, ਰਸੂਲਪੁਰ ਅਤੇ ਨਾਲ ਲੱਗਦੇ ਪਿੰਡਾਂ ਨੂੰ ਵੀ ਨਹਿਰੀ ਪਾਣੀ ਦੀ ਸਪਲਾਈ ਜਲਦੀ ਹੀ ਸ਼ੁਰੂ ਕੀਤੀ ਜਾਵੇਗੀ ।

Ad Position 21
No active advertisement
ਅਜੀਤ ਡੈਸਕ 29-08-2026
ਅਹਿਮਦਗੜ, 28 ਅਗਸਤ (ਸੁਖਜੀਤ ਸਿੰਘ ਖੇੜਾ) - ਇਥੋਂ ਨੇੜੇ ਪਿੰਡ ਦਹਿਲੀਜ ਖੁਰਦ ਵਿਖੇ ਅੱਜ ਹਲਕਾ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ ਦੇ ਭਰਾ ਸਰਪੰਚ ਕੁਲਵੰਤ ਸਿੰਘ ਗੱਜਣਮਾਜਰਾ ਵੱਲੋਂ ਖੇਤਾਂ ਨੂੰ ਨਹਿਰੀ ਪਾਣੀ ਲਗਾਉਣ ਲਈ ਨਵੇਂ ਮੋਘੇ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਉਹਨਾਂ ਦੱਸਿਆ ਕਿ ਅੱਜ ਦਹਿਲੀਜ਼ ਖੁਰਦ ਦੇ ਅੱਧੀ ਤੋਂ ਜਿਆਦਾ ਜਮੀਨ ਨੂੰ ਇਸ ਮੋਘੇ ਰਾਹੀ ਪਾਣੀ ਦੀ ਸਪਲਾਈ ਅੱਜ ਤੋਂ ਸ਼ੁਰੂ ਹੋ ਗਈ ਹੈ ਇਸ ਤੋਂ ਇਲਾਵਾ ਜਲਦ ਹੀ ਪਿੰਡ ਦਹਲੀਜ ਕਲਾਂ, ਕੰਗਣਵਾਲ, ਮਹੇਰਨਾ, ਰਸੂਲਪੁਰ ਅਤੇ ਨਾਲ ਲੱਗਦੇ ਪਿੰਡਾਂ ਨੂੰ ਵੀ ਨਹਿਰੀ ਪਾਣੀ ਦੀ ਸਪਲਾਈ ਜਲਦੀ ਹੀ ਸ਼ੁਰੂ ਕੀਤੀ ਜਾਵੇਗੀ । ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੋ ਵੀ ਕਿਸਾਨਾਂ ਨੂੰ ਨਹਿਰੀ ਪਾਣੀ ਦੀ ਸਹੂਲਤ ਦੇਣ ਦਾ ਵਾਅਦਾ ਕੀਤਾ ਗਿਆ ਸੀ ਉਹ ਲਗਾਤਾਰ ਪੂਰਾ ਹੋਣ ਵੱਲ ਵੱਧ ਰਿਹਾ । ਇਸ ਮੌਕੇ ਤੇ ਪਿੰਡ ਦਹਲੀਜ ਖੁਰਦ ਦੇ ਸਾਬਕਾ ਸਰਪੰਚ ਅਤੇ ਮਾਰਕੀਟ ਕਮੇਟੀ ਅਹਿਮਦਗੜ੍ਹ ਦੇ ਚੇਅਰਮੈਨ ਰਵਿੰਦਰ ਸਿੰਘ ਧਾਲੀਵਾਲ ਨੇ ਖੁਸ਼ੀ ਜਾਹਰ ਕਰਦਿਆਂ ਪੰਜਾਬ ਸਰਕਾਰ, ਸੰਚਾਈ ਮੰਤਰੀ ਅਤੇ ਹਲਕਾ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਿਨਾਂ ਨੇ ਕਿ ਪਹਿਲ ਕਦਮੀ ਕਰਦਿਆਂ ਉਨਾਂ ਪਿੰਡਾਂ ਨੂੰ ਨਹਿਰੀ ਪਾਣੀ ਮੁਹਈਆ ਕਰਵਾਇਆ ਜਿਨਾਂ ਨੂੰ ਪਿਛਲੇ ਲੰਬੇ ਸਮਿਆਂ ਤੋਂ ਕਦੇ ਪਾਣੀ ਨਸੀਬ ਨਹੀਂ ਹੋਇਆ ਸੀ । ਇਸ ਮੌਕੇ ਚੇਅਰਮੈਨ ਰਵਿੰਦਰ ਸਿੰਘ ਧਾਲੀਵਾਲ, ਸਰਪੰਚ ਗੁਰਮੀਤ ਕੌਰ, ਸਾਬਕਾ ਸਰਪੰਚ ਨਛੱਤਰ ਸਿੰਘ, ਮੈਂਬਰ ਪੰਚਾਇਤ ਬਾਬੂ ਖਾਨ, ਸੰਦੀਪ ਸਿੰਘ, ਮਨਵੀਰ ਸਿੰਘ, ਰੈਂਕੂ, ਮਿਹਰ ਸਿੰਘ, ਇੰਦਰਜੀਤ ਸਿੰਘ, ਅਕਬਰ ਖਾਂ ਨੰਬਰਦਾਰ ਦਹਿਲੀਜ਼ ਕਲਾਂ, ਸੁਲਤਾਨ ਨੰਬਰਦਾਰ, ਸਤਾਰ ਪੰਚ, ਇਲਿਆਸ ਖਾਂ ਪੰਚ, ਕਾਲਾ ਪ੍ਧਾਨ, ਅਰਸ਼ਦੀਪ ਸਿੰਘ ਆਦਿ ਹਾਜਰ ਸਨ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਸ਼ਿਰਡੀ ਸਾਈਂ ਮੰਦਰ ਭੁੱਲਣ ਵਿਖੇ ਤੀਸਰਾ ਵਿਸ਼ਾਲ ਜਾਗਰਣ ਕਰਵਾਇਆ ਅਗਲੀ ਖ਼ਬਰ ਦੁੱਖ ਦਾ ਪ੍ਰਗਟਾਵਾ
Ad Position 24