ਬਿਜਲੀ ਟਰਾਂਸਫਾਰਮ ‘ਤੇ ਚੜ੍ਹੀ ਕਾਟੋ ਦੇ ਪਾਏ ਨੁਕਸ ਨੇ ਬਿਜਲੀ ਮੁਲਾਜ਼ਮ ਭੰਬਲ ਭੂਸੇ ‘ਚ ਪਾਏ, ਸ਼ਹਿਰ ਦੀ ਬਿਜਲੀ ਪੰਜ ਘੰਟੇ ਰਹੀ ਬੰਦ
ਮੂਨਕ, 28 ਅਗਸਤ (ਵਰਿੰਦਰ ਭਾਰਦਵਾਜ) - ਬਿਜਲੀ ਦੇ ਟਰਾਂਸਫਾਰਮ ਤੇ ਇੱਕ ਛੋਟੀ ਜਿਹੀ ਕਾਟੋ ਨੇ ਬਿਜਲੀ ਟਰਾਂਸਫਾਰਮ ਤੇ ਚੜ੍ਹ ਕੇ ਪਾਏ ਨੁਕਸ ਨੇ ਜਿੱਥੇ ਬਿਜਲੀ ਮੁਲਾਜ਼ਮਾਂ ਨੂੰ ਭੰਬਲ ਭੂਸੇ ‘ਚ ਪਾਇਆ ਉੱਥੇ ਹੀ ਸ਼ਹਿਰ ਦੀ ਬਿਜਲੀ ਪੰਜ ਘੰਟੇ ਬੰਦ ਰਹੀ ਅਤੇ ਬੜੇ ਮਸ਼ੱਕਤ ਨਾਲ ਬਿਜਲੀ ਵਿਭਾਗ ਦੇ ਕਰਮਚਾਰੀਆਂ ਨੇ ਸ਼ਹਿਰ ਦੀ ਬਿਜਲੀ ਸਪਲਾਈ ਬਹਾਲ ਕੀਤੀ, ਪਵਿੱਤਰ ਰੱਖੜੀ ਦੇ ਤਿਉਹਾਰ ਵਾਲੇ ਦਿਨ ਸ਼ਹਿਰ ਵਾਸੀਆਂ ਨੂੰ ਕਹਿਰ ਦੀ ਗਰਮੀ ਅਤੇ ਪੀਣ ਵਾਲੇ ਪਾਣੀ ਦੀ ਸਪਲਾਈ ਪ੍ਰਭਾਵਿਤ ਹੋਣ ਦਾ ਸਾਹਮਣਾ ਕਰਨਾ ਪਿਆ ਅਤੇ ਸ਼ਹਿਰ ਦੀ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਕਰੀਬ ਪੰਜ ਘੰਟੇ ਬੰਦ ਰਹੀ। ਜਦੋਂ ਗਰਿਡ ਵਿੱਚ ਜਾ ਕੇ ਦੇਖਿਆ ਤਾਂ ਉੱਥੇ ਕੋਈ ਵੀ ਟੈਕਨੀਕਲ ਸਟਾਫ ਜਾਂ ਸ਼ਹਿਰ ਦੇ ਜੇਈ ਵੀ ਨਜਰ ਨਹੀਂ ਆਇਆ ਜਦਕਿ ਹੇਠਲਾ ਸਟਾਫ ਬਿਜਲੀ ਸਪਲਾਈ ਦਾ ਨੁਕਸ ਕੱਢਣ ਲਈ ਆਪਣੀ ਸਮਝ ਅਨੁਸਾਰ ਭੱਜ ਨੱਠ ਵਿਚ ਲੱਗਿਆ ਹੋਇਆ ਸੀ।
ਬ
ਬਿਜਲੀ ਗਰਿੱਡ ਮੂਨਕ ਦੇ ਵੱਡੇ ਟ੍ਰਾਂਸਫਾਰਮ ਦਾ ਦ੍ਰਿਸ਼। ਤਸਵੀਰ: ਵਰਿੰਦਰ ਭਾਰਦਵਾਜ਼
29-08-2026
ਮੂਨਕ, 28 ਅਗਸਤ (ਵਰਿੰਦਰ ਭਾਰਦਵਾਜ) - ਬਿਜਲੀ ਦੇ ਟਰਾਂਸਫਾਰਮ ਤੇ ਇੱਕ ਛੋਟੀ ਜਿਹੀ ਕਾਟੋ ਨੇ ਬਿਜਲੀ ਟਰਾਂਸਫਾਰਮ ਤੇ ਚੜ੍ਹ ਕੇ ਪਾਏ ਨੁਕਸ ਨੇ ਜਿੱਥੇ ਬਿਜਲੀ ਮੁਲਾਜ਼ਮਾਂ ਨੂੰ ਭੰਬਲ ਭੂਸੇ ‘ਚ ਪਾਇਆ ਉੱਥੇ ਹੀ ਸ਼ਹਿਰ ਦੀ ਬਿਜਲੀ ਪੰਜ ਘੰਟੇ ਬੰਦ ਰਹੀ ਅਤੇ ਬੜੇ ਮਸ਼ੱਕਤ ਨਾਲ ਬਿਜਲੀ ਵਿਭਾਗ ਦੇ ਕਰਮਚਾਰੀਆਂ ਨੇ ਸ਼ਹਿਰ ਦੀ ਬਿਜਲੀ ਸਪਲਾਈ ਬਹਾਲ ਕੀਤੀ, ਪਵਿੱਤਰ ਰੱਖੜੀ ਦੇ ਤਿਉਹਾਰ ਵਾਲੇ ਦਿਨ ਸ਼ਹਿਰ ਵਾਸੀਆਂ ਨੂੰ ਕਹਿਰ ਦੀ ਗਰਮੀ ਅਤੇ ਪੀਣ ਵਾਲੇ ਪਾਣੀ ਦੀ ਸਪਲਾਈ ਪ੍ਰਭਾਵਿਤ ਹੋਣ ਦਾ ਸਾਹਮਣਾ ਕਰਨਾ ਪਿਆ ਅਤੇ ਸ਼ਹਿਰ ਦੀ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਕਰੀਬ ਪੰਜ ਘੰਟੇ ਬੰਦ ਰਹੀ। ਜਦੋਂ ਗਰਿਡ ਵਿੱਚ ਜਾ ਕੇ ਦੇਖਿਆ ਤਾਂ ਉੱਥੇ ਕੋਈ ਵੀ ਟੈਕਨੀਕਲ ਸਟਾਫ ਜਾਂ ਸ਼ਹਿਰ ਦੇ ਜੇਈ ਵੀ ਨਜਰ ਨਹੀਂ ਆਇਆ ਜਦਕਿ ਹੇਠਲਾ ਸਟਾਫ ਬਿਜਲੀ ਸਪਲਾਈ ਦਾ ਨੁਕਸ ਕੱਢਣ ਲਈ ਆਪਣੀ ਸਮਝ ਅਨੁਸਾਰ ਭੱਜ ਨੱਠ ਵਿਚ ਲੱਗਿਆ ਹੋਇਆ ਸੀ। ਜਦੋਂ ਦੁਪਹਿਰ ਕਰੀਬ 3 ਵਜੇ ਬਿਜਲੀ ਆਉਣ ਉਪਰੰਤ ਗ੍ਰਿਡ ਵਿੱਚ ਕੰਮ ਕਰ ਰਹੇ ਮੁਲਾਜ਼ਮਾਂ ਦੇ ਬੰਦ ਪਈ ਸ਼ਹਿਰ ਦੀ ਬਿਜਲੀ ਸਪਲਾਈ ਬਾਰੇ ਦੱਸਿਆ ਕਿ ਟਰਾਂਸਫਾਰਮ ਤੇ ਕਾਟੋ ਚੜ ਗਈ ਸੀ, ਜਿਸ ਕਾਰਨ ਵੱਡਾ ਨੁਕਸ ਪੈਣ ਕਾਰਨ ਬਿਜਲੀ ਗ੍ਰਿਰਿੱਡ ਵਿੱਚ ਹੋਏ ਜਬਰਦਸਤ ਧਮਾਕੇ ਨਾਲ ਪਏ ਨੁਕਸ ਕਾਰਨ ਬਿਜਲੀ ਬੰਦ ਹੋ ਗਈ ਸੀ। ਬਿਜਲੀ ਨਾਲ ਸੰਬੰਧਿਤ ਮਕੈਨਿਕਾਂ ਅਤੇ ਸਾਬਕਾ ਕਰਮਚਾਰੀਆਂ ਦਾ ਕਹਿਣਾ ਹੈ ਕਿ ਛੋਟੀ ਜਿਹੀ ਕਾਟੋ ਦੇ ਬਿਜਲੀ ਟਰਾਂਸਫਾਰਮਰ ਤੇ ਚੜਨ ਨਾਲ ਐਡਾ ਵੱਡਾ ਨੁਕਸ ਨਹੀਂ ਪੈ ਸਕਦਾ ਕਿ ਗ੍ਰਿਰਿੱਡ ਵਿੱਚ ਜਬਰਦਸਤ ਧਮਾਕਾ ਹੋਇਆ ਹੋਵੇ, ਇਹ ਤਾਂ ਕੋਈ ਹੋਰ ਨੁਕਸ ਹੋਵੇਗਾ ਜਿਹੜਾ ਹਾਲੇ ਤੱਕ ਬਿਜਲੀ ਮੁਲਾਜ਼ਮਾਂ ਨੂੰ ਲੱਭਿਆ ਹੀ ਨਹੀਂ। ਜਦੋਂ ਇਸ ਸਬੰਧੀ ਬਿਜਲੀ ਵਿਭਾਗ ਦੇ ਐਸ.ਡੀ.ਓ. ਮਨੂਕ ਜੋਧਾ ਰਾਮ ਨਾਲ ਸ਼ਹਿਰ ਦੀ ਬਿਜਲੀ ਬੰਦ ਹੋਣ ਬਾਰੇ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਅੱਜ ਉਹ ਬਾਹਰ ਹਨ ਫਿਰ ਵੀ ਕੋਸ਼ਿਸ਼ ਕਰਦਾ ਹਾਂ ਕਿ ਬਿਜਲੀ ਜਲਦੀ ਚਾਲੂ ਹੋ ਜਾਵੇ। ਵਰਨਣ ਯੋਗ ਹੈ ਕਿ ਛੋਟੀ ਜਿਹੀ ਕਾਟੋ ਨੇ ਟਰਾਂਸਫਾਰਮ ਤੇ ਚੜ ਕੇ ਇਡਾ ਵੱਡਾ ਨੁਕਸ ਪਾਇਆ ਕਿ ਨੁਕਸ ਲੱਭਣ ਲਈ ਪੰਜ ਘੰਟੇ ਦਾ ਸਮਾਂ ਲੱਗ ਗਿਆ ਇਹ ਗੱਲ ਕਿਸੇ ਦੇ ਵੀ ਹਾਜਮ ਨਹੀਂ ਹੋ ਰਹੀ ਅਤੇ ਇੱਕ ਪਹੇਲੀ ਬਣੀ ਹੋਈ ਹੈ।