ਨਾਇਬ ਸਿੰਘ ਬੁੱਕਣਵਾਲ ਬਣੇ ਕੰਪਿਊਟਰ ਅਧਿਆਪਕ ਸਕੂਲ ਆਫ ਐਮੀਨੈਂਸ ਦੇ ਜ਼ਿਲ੍ਹਾ ਪ੍ਰਧਾਨ
ਮਾਲੇਰਕੋਟਲਾ, 13 ਸਤੰਬਰ (ਮਨਜਿੰਦਰ ਸਿੰਘ ਸਰੌਦ) - ਮਾਲੇਰਕੋਟਲਾ ਵਿਖੇ ਕਰਵਾਏ ਸਮਾਗਮ ਦੌਰਾਨ ਨਾਨ-ਗਜ਼ਟਿਡ ਐੱਸ. ਸੀ.
ਮਾਲੇਰਕੋਟਲਾ, 13 ਸਤੰਬਰ (ਮਨਜਿੰਦਰ ਸਿੰਘ ਸਰੌਦ) - ਮਾਲੇਰਕੋਟਲਾ ਵਿਖੇ ਕਰਵਾਏ ਸਮਾਗਮ ਦੌਰਾਨ ਨਾਨ-ਗਜ਼ਟਿਡ ਐੱਸ.ਸੀ.ਬੀ.ਸੀ. ਕਰਮਚਾਰੀ ਭਲਾਈ ਫੈਡਰੇਸ਼ਨ ਪੰਜਾਬ ਐੱਸ.ਸੀ.,ਬੀ.ਸੀ. ਪੈਨਸ਼ਨਰਜ਼ ਭਲਾਈ ਐਸੋਸੀਏਸ਼ਨ ਪੰਜਾਬ ਦੇ ਚੇਅਰਮੈਨ ਜਸਬੀਰ ਸਿੰਘ ਪਾਲ ਨੇ ਨਾਇਬ ਸਿੰਘ ਬੁੱਕਣਵਾਲ ਨੂੰ ਉਨ੍ਹਾਂ ਦੇ ਸਮਾਜ ਤੇ ਮੁਲਾਜ਼ਮਾਂ ਪ੍ਰਤੀ ਸੋਚ ਤੇ ਵਧੀਆ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹਾ ਮਾਲੇਰਕੋਟਲਾ ਦਾ ਪ੍ਰਧਾਨ ਥਾਪਿਆ ਗਿਆ । ਇਹ ਨਿਯੁਕਤੀ ਪੱਤਰ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਬੋਦਲ ਵਲੋਂ ਜਾਰੀ ਕੀਤਾ ਗਿਆ । ਅੱਜ ਇੱਥੇ ਜ਼ਿਲ੍ਹਾ ਕੋਰਟ ਕੰਪਲੈਕਸ ਵਿਖੇ ਨਾਨ-ਗਜ਼ਟਿਡ ਐੱਸ.ਸੀ./ ਬੀ.ਸੀ. ਕਰਮਚਾਰੀ ਭਲਾਈ ਫੈਡਰੇਸ਼ਨ ਪੰਜਾਬ ,ਐੱਸ.ਸੀ./ ਬੀ.ਸੀ. ਪੈਨਸ਼ਨਰਜ਼ ਭਲਾਈ ਐਸੋਸੀਏਸ਼ਨ ਪੰਜਾਬ ਦੇ ਪ੍ਰੋਗਰਾਮ ਮੌਕੇ ਚੇਅਰਮੈਨ ਜੱਗਾ ਸਿੰਘ, ਬਲਵੰਤ ਸਿੰਘ ਜ਼ਿਲ੍ਹਾ ਪ੍ਰਧਾਨ ਮਾਲੇਰਕੋਟਲਾ ਅੰਬੇਡਕਰ ਮਿਸ਼ਨ ਪੰਜਾਬ, ਲੈਕਚਰ ਗੁਰਜੰਟ ਸਿੰਘ ਪਟਿਆਲਾ ਆਰਗੇਨਾਈਜ਼ੇਸ਼ਨ ਸਕੱਤਰ ਪੰਜਾਬ ਦੀ ਅਗਵਾਈ ’ਚ ਹੇਠ ਡਾ. ਭੀਮ ਰਾਓ ਅੰਬੇਡਕਰ ਦੇ ਮਿਸ਼ਨ ਨੂੰ ਅੱਗੇ ਵਧਾਉਣ ਲਈ ਮਾਲੇਰਕੋਟਲਾ ਜ਼ਿਲ੍ਹੇ ਤੋਂ ਨਾਇਬ ਸਿੰਘ ਬੁੱਕਣਵਾਲ ਨੂੰ ਜ਼ਿਲ੍ਹਾ ਪ੍ਰਧਾਨ ਦੀ ਜ਼ਿੰਮੇਂਦਾਰੀ ਸੌਪੀ ਗਈ । ਐਡਵੋਕੇਟ ਪ੍ਰਸ਼ੋਤਮ ਲਾਲ ਨੇ ਦੱਸਿਆ ਕਿ ਇਹ ਮਿਸ਼ਨ ਬਾਬਾ ਸਾਹਿਬ ਦੀ ਸੋਚ ਤੇ ਦੱਬੇ ਕੁਚਲੇ ਲੋਕਾਂ ਵਾਸਤੇ ਜੋ ਕੁੱਝ ਬਾਬਾ ਸਾਹਿਬ ਨੇ ਕੀਤਾ, ਉਸ ਨੂੰ ਪਿੰਡ-ਪਿੰਡ ਤੱਕ ਲੈ ਕੇ ਜਾਣ ਦਾ ਪ੍ਰੋਗਰਾਮ ਹੈ । ਇਸ ਮੌਕੇ ਲੈਕਚਰਾਰ ਗੁਰਜੰਟ ਸਿੰਘ, ਬਲਵੰਤ ਸਿੰਘ, ਕੇਵਲ ਸਿੰਘ ਮਹਿਰਮ, ਦਰਸ਼ਨ ਸਿੰਘ ਬਲਾਕ ਪ੍ਰਧਾਨ ਅਹਿਮਦਗੜ੍ਹ, ਰਾਮ ਸਿੰਘ ਪ੍ਰਧਾਨ ਇਕਾਈ ਅਮਰਗੜ੍ਹ ਅਤੇ ਮਨਪ੍ਰੀਤ ਸਿੰਘ ਮਤੋਈ ਹਾਜ਼ਰ ਸਨ ।