14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਸੰਵਿਧਾਨਕ ਹੱਕਾਂ ’ਤੇ ਮੌਜੂਦਾ ਸਿੱਖਿਆ ਪ੍ਰਣਾਲੀ ’ਤੇ ਸੈਮੀਨਾਰ

ਸੁਨਾਮ ਊਧਮ ਸਿੰਘ ਵਾਲਾ, 14 ਸਤੰਬਰ (ਸਰਬਜੀਤ ਸਿੰਘ,ਹਰਚੰਦ ਸਿੰਘ ਭੁੱਲਰ) - ਡਾ. ਭੀਮ ਰਾਓ ਅੰਬੇਡਕਰ ਸੋਸ਼ਲ ਸਰਵਿਸ ਫਾਊਂਡੇਸ਼ਨ, ਪੰਜਾਬ ਵਲੋਂ ਸਮਾਜ ਸੁਧਾਰਕ ਅਤੇ ਤਰਕਸ਼ੀਲ ਚਿੰਤਕ ਪੇਰੀਆਰ ਈ.

Ad Position 21
repet_subhas-goyals [Copy P29]
ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਪ੍ਰਬੰਧਕ। ਤਸਵੀਰ- ਧਾਲੀਵਾਲ 15-09-2026
ਸੁਨਾਮ ਊਧਮ ਸਿੰਘ ਵਾਲਾ, 14 ਸਤੰਬਰ (ਸਰਬਜੀਤ ਸਿੰਘ,ਹਰਚੰਦ ਸਿੰਘ ਭੁੱਲਰ) - ਡਾ. ਭੀਮ ਰਾਓ ਅੰਬੇਡਕਰ ਸੋਸ਼ਲ ਸਰਵਿਸ ਫਾਊਂਡੇਸ਼ਨ, ਪੰਜਾਬ ਵਲੋਂ ਸਮਾਜ ਸੁਧਾਰਕ ਅਤੇ ਤਰਕਸ਼ੀਲ ਚਿੰਤਕ ਪੇਰੀਆਰ ਈ.ਵੀ. ਰਾਮਾਸਵਾਮੀ ਦੀ 147ਵੀਂ ਜਨਮ ਵਰ੍ਹੇਗੰਢ ਨੂੰ ਸਮਰਪਿਤ ਵਿਸ਼ੇਸ਼ ਸੈਮੀਨਾਰ ਸਥਾਨਕ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਵਿਖੇ ਕਰਵਾਇਆ ਗਿਆ। ਸੈਮੀਨਾਰ ਦੌਰਾਨ ‘ਮੌਜੂਦਾ ਦੌਰ ’ਚ ਸੰਵਿਧਾਨਕ ਹੱਕ’ ਅਤੇ ‘ਸਾਡੇ ਦੇਸ਼ ਦੀ ਮੌਜੂਦਾ ਸਿੱਖਿਆ ਪ੍ਰਣਾਲੀ’ ਵਿਸ਼ਿਆਂ ’ਤੇ ਵਿਚਾਰ-ਚਰਚਾ ਕੀਤੀ ਗਈ । ਬੁਲਾਰਿਆਂ ਵਲੋਂ ਸੰਵਿਧਾਨਕ ਹੱਕਾਂ, ਸਿੱਖਿਆ ਦੀ ਮਹੱਤਤਾ, ਸਮਾਜਿਕ ਬਰਾਬਰੀ, ਤਰਕਸ਼ੀਲ ਸੋਚ ਅਤੇ ਸਮਾਜਿਕ ਨਿਆਂ ਨਾਲ ਸੰਬੰਧਿਤ ਵੱਖ-ਵੱਖ ਪੱਖਾਂ ’ਤੇ ਆਪਣੇ ਵਿਚਾਰ ਸਾਂਝੇ ਕੀਤੇ ਗਏ । ਸੈਮੀਨਾਰ ’ਚ ਸੀਨੀਅਰ ਐਡਵੋਕੇਟ ਮਹਿਮੂਦ ਪ੍ਰਾਚਾ ਮੈਂਬਰ ਦਿੱਲੀ ਬਾਰ ਕੌਂਸਲ ਅਤੇ ਡਾ. ਰਿਤੂ ਸਿੰਘ, ਮਨੋਵਿਗਿਆਨੀ ਤੇ ਸਮਾਜਿਕ ਕਾਰਕੁਨ, ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ । ਬੁਲਾਰਿਆਂ ਨੇ ਕਿਹਾ ਗਿਆ ਕਿ ਪੇਰੀਆਰ ਦੀ ਵਿਚਾਰਧਾਰਾ ਸਮਾਜਿਕ ਬਰਾਬਰੀ, ਸਵੈ-ਸਨਮਾਨ, ਤਰਕਸ਼ੀਲ ਸੋਚ ਅਤੇ ਜਾਤੀ ਆਧਾਰਿਤ ਵਿਤਕਰੇ ਵਿਰੁੱਧ ਜਾਗਰੂਕਤਾ ਨਾਲ ਜੁੜੀ ਹੋਈ ਹੈ। ਇਸ ਮੌਕੇ ਬਰਾਸ ਫਾਊਂਡੇਸ਼ਨ ਦੇ ਚੇਅਰਮੈਨ ਲਾਭ ਸਿੰਘ, ਇੰਸ. ਕੁਲਦੀਪ ਸਿੰਘ, ਲਖਵਿੰਦਰ ਸਿੰਘ, ਰਿੰਕੂ ਸਿੰਘ, ਹਰਵਿੰਦਰ ਸਿੰਘ ਮੰਡੇਰ, ਅਜਾਇਬ ਸਿੰਘ ਨੀਲੋਵਾਲ, ਮਹਿੰਦਰ ਸਿੰਘ ਗੋਬਿੰਦਗੜ੍ਹ ਜੇਜੀਆਂ, ਬੰਟੀ ਨੰਗਲਾ, ਪ੍ਰਿੰਸੀਪਲ ਦੇਸ਼ ਰਾਜ ਛਾਜਲੀ, ਜਰਨੈਲ ਸਿੰਘ ਸੰਗਤੀਵਾਲਾ, ਕੁਲਦੀਪ ਸਿੰਘ ਹਰਿਆਊ, ਸੂਬੇਦਾਰ ਗੁਰਸੇਵਕ ਸਿੰਘ ਲੌਂਗੋਵਾਲ, ਜਸਵੀਰ ਸਿੰਘ ਪਾਲ, ਕਰਨੈਲ ਸਿੰਘ ਨੀਲੋਵਾਲ, ਹਰਜਸ ਸਿੰਘ ਖਡਿਆਲ, ਹਰੀ ਸਿੰਘ, ਸਤਗੁਰ ਸਿੰਘ ਕੌਹਰੀਆਂ, ਲੈਕ. ਕ੍ਰਿਸ਼ਨ ਸਿੰਘ ਦੁੱਗਾਂ, ਨੰਬਰਦਾਰ ਰਣ ਸਿੰਘ ਮਹਿਲਾਂ, ਮੈਡਮ ਹਰਜੀਤ ਕੌਰ, ਸਰਬਜੀਤ ਕੌਰ, ਡੋਗਰ ਸਿੰਘ ਪਟਿਆਲਾ, ਸਿਮਰਨਜੀਤ ਸਿੰਘ ਪਟਿਆਲਾ, ਤਰਸੇਮ ਸਿੰਘ ਲੌਂਗੋਵਾਲ, ਹਰਪ੍ਰੀਤ ਕੌਰ ਲੌਂਗੋਵਾਲ, ਗਗਨਦੀਪ ਕੌਰ ਲੌਂਗੋਵਾਲ, ਹਰਪਾਲ ਕੌਰ, ਤਰਸੇਮ ਸਿੰਘ ਉਗਰਾਹਾਂ, ਜਸ਼ਨਦੀਪ ਕੌਰ, ਪਰਵਿੰਦਰ ਕੌਰ, ਬਲਦੇਵ ਸਿੰਘ ਨਿਮਰ, ਮਾਸਟਰ ਰਣਜੀਤ ਸਿੰਘ ਛਾਜਲਾ, ਡਾ. ਧੰਨ ਸਿੰਘ, ਗੁਰਚਰਨ ਸਿੰਘ ਅਕੋਈ, ਸਤਨਾਮ ਸਿੰਘ ਲਕਟੀਆ, ਸੰਜੀਵ ਸਿੰਘ, ਕੈਪਟਨ ਹਰਭਜਨ ਸਿੰਘ , ਲੈਕ. ਜਗਜੀਤ ਸਿੰਘ ਸੰਗਰੂਰ, ਲੈਕਚਰਾਰ ਸ਼ਮਸ਼ੇਰ ਸਿੰਘ ਸੰਗਰੂਰ, ਹਰਵਿੰਦਰ ਸਿੰਘ ਪੱਪਨ, ਭੀਮ ਸਿੰਘ ਭੂਕਲ, ਜੱਗੀ ਕੈਪਰ ਅਤੇ ਰਾਜ ਸਿੰਘ ਟੋਡਰਵਾਲ ਆਦਿ ਮੌਜੂਦ ਸਨ ।
Ad Position 22
No active advertisement
ਪਿਛਲੀ ਖ਼ਬਰ ਮੈਡੀਕਲ ਕੈਂਪ ਦੌਰਾਨ ਵੱਡੀ ਗਿਣਤੀ ’ਚ ਮਰੀਜ਼ਾਂ ਨੇ ਲਿਆ ਲਾਹਾ ਅਗਲੀ ਖ਼ਬਰ ਸੰਗਰੂਰ ’ਚ ਅੱਖਾਂ ਦੀਆਂ ਗੰਭੀਰ ਬਿਮਾਰੀਆਂ ਸੰਬੰਧੀ ਵਿਸ਼ੇਸ਼ ਡਾਕਟਰੀ ਸਿੱਖਿਆ ਸਮਾਗਮ
Ad Position 24