14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਹਾਕੀ ਪੰਜਾਬ ਦੇ ਅਹੁਦੇਦਾਰਾਂ ਦੀ ਚੋਣ ’ਚ ਜਸਵਿੰਦਰ ਲਾਲੀ ਬਣੇ ਸੰਯੁਕਤ ਸਕੱਤਰ

ਸੰਗਰੂਰ, 14 ਸਤੰਬਰ (ਸੁਖਵਿੰਦਰ ਸਿੰਘ ਫੁੱਲ) - ਹਾਕੀ ਇੰਡੀਆ ਦੇ ਦਿਸ਼ਾ ਨਿਰਦੇਸ਼ਾਂ ਅਤੇ ਨਵੇਂ ਸਪੋਰਟਸ ਐਕਟ ਦੇ ਅਧਾਰਿਤ ਹਾਕੀ ਪੰਜਾਬ ਦੀਆਂ ਚੋਣਾਂ ਨਿਰਵਿਰੋਧ ਸੰਪੰਨ ਹੋ ਗਈਆਂ। ਹਾਕੀ ਇੰਡੀਆ ਵਲੋਂ ਝਾਰਖੰਡ ਦੇ ਸਾਬਕਾ ਆਈ.

Ad Position 21
repet_subhas-goyals [Copy P29]
ਜਾਣਕਾਰੀ ਦਿੰਦੇ ਹੋਏ ਅਹੁਦੇਦਾਰ ਅਤੇ ਚੋਣ ਅਫਸਰ। ਤਸਵੀਰ – ਮੁਕੇਸ਼ ਕੁਮਾਰ 15-09-2026
ਸੰਗਰੂਰ, 14 ਸਤੰਬਰ (ਸੁਖਵਿੰਦਰ ਸਿੰਘ ਫੁੱਲ) - ਹਾਕੀ ਇੰਡੀਆ ਦੇ ਦਿਸ਼ਾ ਨਿਰਦੇਸ਼ਾਂ ਅਤੇ ਨਵੇਂ ਸਪੋਰਟਸ ਐਕਟ ਦੇ ਅਧਾਰਿਤ ਹਾਕੀ ਪੰਜਾਬ ਦੀਆਂ ਚੋਣਾਂ ਨਿਰਵਿਰੋਧ ਸੰਪੰਨ ਹੋ ਗਈਆਂ। ਹਾਕੀ ਇੰਡੀਆ ਵਲੋਂ ਝਾਰਖੰਡ ਦੇ ਸਾਬਕਾ ਆਈ.ਏ.ਐਸ. ਅਧਿਕਾਰੀ ਗੌਰੀ ਸ਼ੰਕਰ ਮਿੰਜ ਵਲੋਂ ਹਾਕੀ ਪੰਜਾਬ ਦੀਆਂ ਜਨਰਲ ਚੋਣਾਂ ਲਈ ਚੋਣ ਅਫਸਰ ਨਿਯੁਕਤ ਕੀਤਾ ਗਿਆ ਸੀ, ਜਦਕਿ ਹਾਕੀ ਇੰਡੀਆ ਵਲੋਂ ਉਲੰਪੀਅਨ ਆਰ ਪੀ ਸਿੰਘ ਨੂੰ ਹਾਕੀ ਇੰਡੀਆ ਵਲੋਂ ਭੇਜਿਆ ਗਿਆ ਸੀ। ਜਦਕਿ ਪੰਜਾਬ ਉਲੰਪਿਕ ਐਸੋਸੀਏਸ਼ਨ ਵਲੋਂ ਤੇਜਾ ਸਿੰਘ ਧਾਲੀਵਾਲ (ਲੁਧਿਆਣਾ) ਨੂੰ ਆਬਜ਼ਰਵਰ ਨਿਯੁਕਤ ਕੀਤਾ ਗਿਆ ਸੀ। ਚੋਣ ਅਫਸਰ ਵਲੋਂ ਐਲਾਨੇ ਚੋਣ ਨਤੀਜਿਆਂ ਅਨੁਸਾਰ ਪ੍ਰਧਾਨ ਨਿਤਨ ਕੋਹਲੀ, ਸਕੱਤਰ ਜਨਰਲ ਅਮਰੀਕ ਸਿੰਘ ਪੁਆਰ, ਮੀਤ ਪ੍ਰਧਾਨ ਉਲੰਪੀਅਨ ਹਰਪ੍ਰੀਤ ਸਿੰਘ ਮੰਡੇਰ, ਉਲੰਪੀਅਨ ਬਲਜੀਤ ਸਿੰਘ ਢਿਲੋਂ, ਡਾਕਟਰ ਸਰਬਜੀਤ ਕੌਰ ਰਾਏ, ਖਜ਼ਾਨਚੀ ਉਲੰਪੀਅਨ ਸੰਜੀਵ ਕੁਮਾਰ, ਸੰਯੁਕਤ ਸਕੱਤਰ ਜਸਵਿੰਦਰ ਸਿੰਘ ਲਾਲੀ, ਰੇਣੂ ਬਾਲਾ, ਐਗਜੀਕਿਊਟ ਮੈਂਬਰ ਕੁਲਬੀਰ ਸਿੰਘ, ਮੀਨਾਕਸ਼ੀ, ਅਤੇ ਕੁਲਵੰਤ ਰਾਏ ਹੋਣਗੇ । ਜਦਕਿ ਬੇਤਹਰੀਨ ਖਿਡਾਰੀਆਂ ਉਲੰਪੀਅਨ ਹਰਦੀਪ ਸਿੰਘ ਨੀਟਾ, ਉਲੰਪੀਅਨ ਗੁਰਜੀਤ ਕੌਰ, ਅੰਤਰਰਾਸ਼ਟਰੀ ਖਿਡਾਰੀ ਰਿਪੁਦਮਨ ਕੁਮਾਰ ਸਿੰਘ ਅਤੇ ਅਮਨਦੀਪ ਕੌਰ ਨੂੰ ਐਗਜੀਕਿਊਟਿਵ ਮੈਂਬਰ ਨਿਯੁਕਤ ਕੀਤਾ ਗਿਆ। ਜਦਕਿ ਹਾਕੀ ਪੰਜਾਬ ਵਲੋਂ ਨਵੇਂ ਨਿਯਮਾਂ ਅਨੁਸਾਰ ਉਲੰਪੀਅਨ ਰਜਿੰਦਰ ਸਿੰਘ ਸੀਨੀਅਰ ਅਤੇ ਗੌਰਵ ਸੂਦ ਨੂੰ ਮੀਤ ਪ੍ਰਧਾਨ, ਅਨਿਰੁਧ ਗੁਪਤਾ ਅਤੇ ਰਾਜਵੰਤ ਸਿੰਘ ਨੂੰ ਐਗਜਿਕਿਊਟਿਵ ਮੈਂਬਰ ਨਿਯੁਕਤ ਕੀਤਾ ਗਿਆ ਹੈ। ਹਾਕੀ ਪੰਜਾਬ ਦੀ ਚੋਣ ਤੋਂ ਪਹਿਲਾਂ ਹਾਕੀ ਪੰਜਾਬ ਦੀ ਜਨਰਲ ਮੀਟਿੰਗ ਹੋਈ ਜਿਸ ਵਿੱਚ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਨੁਮਾਇੰਦਿਆਂ ਨੇ ਭਾਗ ਲਿਆ ਅਤੇ ਸਾਰੇ ਮੈਂਬਰਾਂ ਨੇ ਸਰਬ ਸੰਮਤੀ ਪ੍ਰਗਟਾਈ। ਇਸ ਮੌਕੇ ਹਾਕੀ ਪੰਜਾਬ ਦੇ ਪ੍ਰਧਾਨ ਨਿਤਨ ਕੋਹਲੀ ਅਤੇ ਸਕੱਤਰ ਜਨਰਲ ਅਮਰੀਕ ਸਿੰਘ ਪੁਆਰ ਨੇ ਸਾਰੇ ਜ਼ਿਲ੍ਹਾ ਯੂਨਿਟਾਂ ਦੇ ਮੈਂਬਰਾਂ ਦਾ ਸਵਾਗਤ ਕੀਤਾ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਭਵਨ ਸਰੀ ਵਲੋਂ ਸੱਤ ਜ਼ਿਲ੍ਹਿਆਂ ਦੇ ਬਾਲ ਲੇਖਕਾਂ ਦਾ ਕਵੀ ਦਰਬਾਰ ਕਰਵਾਇਆ ਅਗਲੀ ਖ਼ਬਰ ਮਰਹੂਮ ਗੁਲਜ਼ਾਰ ਸਿੰਘ ਤੂਰਬੰਜਾਰਾ ਦੇ ਪਰਿਵਾਰ ਨੂੰ ਅਕਾਲੀ ਦਲ (ਬ) ਵਲੋਂ 2 ਲੱਖ ਦੀ ਸਹਾਇਤਾ ਰਾਸ਼ੀ ਭੇਟ ਪਰਿਵਾਰ ਨੂੰ ਇਨ...
Ad Position 24