14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਪੰਜਾਬ ਭਵਨ ਸਰੀ ਵਲੋਂ ਸੱਤ ਜ਼ਿਲ੍ਹਿਆਂ ਦੇ ਬਾਲ ਲੇਖਕਾਂ ਦਾ ਕਵੀ ਦਰਬਾਰ ਕਰਵਾਇਆ

ਸੰਗਰੂਰ, 14 ਸਤੰਬਰ (ਸੁਖਵਿੰਦਰ ਸਿੰਘ ਫੁੱਲ)- ਸੁੱਖੀ ਬਾਠ ਸੰਸਥਾਪਕ ਪੰਜਾਬ ਭਵਨ ਸਰੀ ਕੈਨੇਡਾ ਦੁਆਰਾ ਸ਼ੁਰੂ ਕੀਤੇ ਪ੍ਰੋਜੈਕਟ ਨਵੀਆਂ ਕਲਮਾਂ ਨਵੀਂ ਉਡਾਣ ਤਹਿਤ ਸੱਤ ਜਿਲ੍ਹਿਆਂ ਦੇ ਬਾਲ ਲੇਖਕਾਂ ਦਾ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੀ ਟੀਮ ਵਲੋਂ ਬਾਲ ਕਵੀ ਦਰਬਾਰ ਕਰਵਾਇਆ ਗਿਆ। ਅਵਤਾਰ ਸਿੰਘ ਚੋਟੀਆਂ ਪੋ੍ਜੈਕਟ ਮੁੱਖ ਸਲਾਹਕਾਰ ਅਤੇ ਜ਼ਿਲ੍ਹਾ ਪ੍ਰਧਾਨ ਸੰਗਰੂਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਆਨਲਾਈਨ ਪ੍ਰੋਗਰਾਮ ’ਚ ਕਪੂਰਥਲਾ, ਹੁਸ਼ਿਆਰਪੁਰ, ਮੋਹਾਲੀ, ਰੋਪੜ, ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਮੁਕਤਸਰ ਸਾਹਿਬ ਅਤੇ ਰਾਜਸਥਾਨ ਤੋਂ ਬਾਲ ਲੇਖਕਾਂ ਨੇ ਭਾਗ ਲਿਆ।

Ad Position 21
repet_subhas-goyals [Copy P29]
ਸੁੱਖੀ ਬਾਠ 15-09-2026
ਸੰਗਰੂਰ, 14 ਸਤੰਬਰ (ਸੁਖਵਿੰਦਰ ਸਿੰਘ ਫੁੱਲ)- ਸੁੱਖੀ ਬਾਠ ਸੰਸਥਾਪਕ ਪੰਜਾਬ ਭਵਨ ਸਰੀ ਕੈਨੇਡਾ ਦੁਆਰਾ ਸ਼ੁਰੂ ਕੀਤੇ ਪ੍ਰੋਜੈਕਟ ਨਵੀਆਂ ਕਲਮਾਂ ਨਵੀਂ ਉਡਾਣ ਤਹਿਤ ਸੱਤ ਜਿਲ੍ਹਿਆਂ ਦੇ ਬਾਲ ਲੇਖਕਾਂ ਦਾ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੀ ਟੀਮ ਵਲੋਂ ਬਾਲ ਕਵੀ ਦਰਬਾਰ ਕਰਵਾਇਆ ਗਿਆ। ਅਵਤਾਰ ਸਿੰਘ ਚੋਟੀਆਂ ਪੋ੍ਜੈਕਟ ਮੁੱਖ ਸਲਾਹਕਾਰ ਅਤੇ ਜ਼ਿਲ੍ਹਾ ਪ੍ਰਧਾਨ ਸੰਗਰੂਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਆਨਲਾਈਨ ਪ੍ਰੋਗਰਾਮ ’ਚ ਕਪੂਰਥਲਾ, ਹੁਸ਼ਿਆਰਪੁਰ, ਮੋਹਾਲੀ, ਰੋਪੜ, ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਮੁਕਤਸਰ ਸਾਹਿਬ ਅਤੇ ਰਾਜਸਥਾਨ ਤੋਂ ਬਾਲ ਲੇਖਕਾਂ ਨੇ ਭਾਗ ਲਿਆ। ਪ੍ਰੋਜੈਕਟ ਇੰਚਾਰਜ ਉਂਕਾਰ ਸਿੰਘ ਤੇਜੇ ਵਲੋਂ ਸੁੱਖੀ ਬਾਠ ਦੇ ਪ੍ਰੋਜੈਕਟ ਬਾਰੇ ਜਾਣਕਾਰੀ ਦਿੱਤੀ ਤੇ ਸਾਰੇ ਬਾਲ ਲੇਖਕਾਂ, ਜ਼ਿਲ੍ਹਾ ਪ੍ਰਧਾਨ, ਟੀਮ ਮੈਂਬਰ ਤੇ ਗਾਈਡ ਅਧਿਆਪਕਾਂ ਨੂੰ ਜੀ ਆਇਆ ਆਖਿਆ ਗਿਆ। ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਸਰਦੂਲ ਸਿੰਘ ਬਰਾੜ ਗੀਤਕਾਰ ਤੇ ਲੈਕਚਰਾਰ ਮੁਕਤਸਰ ਸਾਹਿਬ ਤੋਂ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਉਨ੍ਹਾਂ ਨੇ ਬਾਲ ਲੇਖਕਾਂ ਨੂੰ ਸੁਣਿਆ ਤੇ ਲਿਖਣ ਦੇ ਨਵੇਂ ਢੰਗ ਤਰੀਕਿਆਂ ਤੋਂ ਜਾਣੂ ਕਰਵਾਇਆ। ਮੰਚ ਸੰਚਾਲਨ ਮੈਡਮ ਨਵਜੋਤ ਕੌਰ ਮੁਕਤਸਰ ਸਾਹਿਬ ਵਲੋਂ ਕੀਤਾ ਗਿਆ । ਬਾਲ ਕਵੀ ਦਰਬਾਰ ’ਚ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਪ੍ਰਭਰੂਪ ਸਿੰਘ, ਰਾਜਵੀਰ ਸਿੰਘ, ਕਪੂਰਥਲਾ ਭਾਵਨਾ, ਗੁਰਨੂਰ ਰੋਪੜ ਤੋਂ ਜਸਮੀਤ ਕੌਰ, ਸੁਖਪ੍ਰੀਤ ਕੌਰ ਰਾਜਸਥਾਨ ਤੋਂ ਸਮਰੀਤ ਮਰੋਕ, ਗੁਰਵੀਰ ਕੌਰ ਹੁਸ਼ਿਆਰਪੁਰ ਤੋਂ ਰੂਹੀ, ਸਹਿਜ ਕੌਰ, ਮੁਹਾਲੀ ਤੋਂ ਹਰਗੁਨਪ੍ਰੀਤ ਕੌਰ, ਸੈਮਰੀਨ, ਸ੍ਰੀ ਮੁਕਤਸਰ ਸਾਹਿਬ ਤੋਂ ਅਰਵਿੰਦਰ ਸਿੰਘ, ਬਖਸ਼ੀਸ਼ ਕੌਰ ਨੇ ਆਪਣੀਆਂ ਲਿਖੀਆਂ ਰਚਨਾਵਾਂ ਪੇਸ਼ ਕੀਤੀਆਂ। ਇਸ ਮੌਕੇ ਪ੍ਰੋਜੈਕਟ ਦੇ ਸੀਨੀਅਰ ਸਹਿ ਪ੍ਰੋਜੈਕਟ ਇੰਚਾਰਜ ਗੁਰਵਿੰਦਰ ਸਿੰਘ ਕਾਂਗੜ, ਭੀਮ ਸਿੰਘ ਆਨਲਾਈਨ ਪ੍ਰੋਗਰਾਮ ਇੰਚਾਰਜ, ਅਵਤਾਰ ਸਿੰਘ ਚੋਟੀਆਂ ਪੋ੍ਜੈਕਟ ਮੁੱਖ ਸਲਾਹਕਾਰ ਅਤੇ ਜਿਲ੍ਹਾ ਪ੍ਰਧਾਨ ਸੰਗਰੂਰ, ਬਲਜੀਤ ਸ਼ਰਮਾ ਖਜਾਨਚੀ, ਬਲਜੀਤ ਸੇਖਾ ਜ਼ਿਲ੍ਹਾ ਪ੍ਰਧਾਨ ਮੋਗਾ, ਕੁਲਦੀਪ ਸਿੰਘ ਰਾਜਸਥਾਨ, ਰਾਜਿੰਦਰ ਸਿੰਘ ਸਾਹੁ ਰਾਜਸਥਾਨ, ਡਾ. ਸੁਰਿੰਦਰ ਜਿੰਦਲ ਜ਼ਿਲ੍ਹਾ ਪ੍ਰਧਾਨ ਮੋਹਾਲੀ, ਡਾ. ਸੁਖਪਾਲ ਕੌਰ ਸਮਰਾਲਾ ਜ਼ਿਲ੍ਹਾ ਪ੍ਰਧਾਨ ਲੁਧਿਆਣਾ, ਦਵਿੰਦਰ ਕੌਰ ਖੁਸ਼ ਧਾਲੀਵਾਲ ਮੋਹਾਲੀ, ਰਾਜਿੰਦਰ ਕੌਰ ਮੋਹਾਲੀ, ਡਾ. ਅਮਰ ਜੋਤੀ ਮਾਂਗਟ ਜ਼ਿਲ੍ਹਾ ਪ੍ਰਧਾਨ ਫਿਰੋਜ਼ਪੁਰ, ਮਨਦੀਪ ਰਿਪੀ ਰੋਪੜ, ਰਵਿੰਦਰ ਸਿੰਘ ਰੱਬੀ ਰੋਪੜ, ਲਖਵੀਰ ਕੌਰ ਮੋਹਾਲੀ ਕੁਲਦੀਪ ਕੌਰ ਖੰਨਾ ਮਾਲੇਰਕੋਟਲਾ ਤੇ ਗਾਈਡ ਅਧਿਆਪਕ ਹਾਜ਼ਰ ਸਨ । ਸੁੱਖੀ ਬਾਠ ਵਲੋਂ ਸਾਰੇ ਬਾਲ ਲੇਖਕਾਂ ਨੂੰ ਸ਼ੁਭਕਾਮਨਾਵਾਂ ਭੇਜੀਆਂ ਗਈਆਂ। ਬਲਜੀਤ ਸੇਖਾ ਜ਼ਿਲ੍ਹਾ ਪ੍ਰਧਾਨ ਮੋਗਾ ਵਲੋਂ ਸਾਰੀਆਂ ਸ਼ਖਸੀਅਤਾਂ ਦਾ ਧੰਨਵਾਦ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਪਹਿਲਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ ਅਗਲੀ ਖ਼ਬਰ ਹਾਕੀ ਪੰਜਾਬ ਦੇ ਅਹੁਦੇਦਾਰਾਂ ਦੀ ਚੋਣ ’ਚ ਜਸਵਿੰਦਰ ਲਾਲੀ ਬਣੇ ਸੰਯੁਕਤ ਸਕੱਤਰ
Ad Position 24