14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਮੰਗਾਂ ਨੂੰ ਲੈ ਕੇ ਪੀ.ਆਰ.ਟੀ.ਸੀ ਪੈਨਸ਼ਨਰਾਂ ਨੇ ਐਮ.ਡੀ ਨੂੰ ਭੇਜਿਆ ਮੰਗ ਪੱਤਰ

ਸੰਗਰੂਰ, 14 ਸਤੰਬਰ (ਅਮਨਦੀਪ ਸਿੰਘ ਬਿੱਟਾ) – ਪੀ. ਆਰ.

Ad Position 21
repet_subhas-goyals [Copy P29]
ਅਜੀਤ ਡੈਸਕ 15-09-2026
ਸੰਗਰੂਰ, 14 ਸਤੰਬਰ (ਅਮਨਦੀਪ ਸਿੰਘ ਬਿੱਟਾ) – ਪੀ.ਆਰ.ਟੀ.ਸੀ ਪੈਨਸ਼ਨਰਜ਼ ਐਸੋਸੀਏਸ਼ਨ ਸੰਗਰੂਰ ਦੇ ਅਹੁਦੇਦਾਰਾਂ ਜਿਨ੍ਹਾਂ ਵਿਚ ਸਰਪ੍ਰਸਤ ਸ਼ੇਰ ਸਿੰਘ ਲਿਦੜਾ, ਚੇਅਰਮੈਨ ਬਲਵੰਤ ਸਿੰਘ ਜੋਗਾ, ਪ੍ਰਧਾਨ ਸੁਰਜੀਤ ਸਿੰਘ ਬਾਲੀਆ, ਸਕੱਤਰ ਜਨਰਲ ਲਖਵੀਰ ਸਿੰਘ ਲੱਖੀ, ਜਨਰਲ ਸਕੱਤਰ ਸੁਖਦੇਵ ਰਾਮ ਵਲੋਂ ਪੀ.ਆਰ.ਟੀ.ਸੀ ਡਿਪੂ ਸੰਗਰੂਰ ਦੇ ਸੁਪਰਡੈਂਟ ਸੁਨੀਤਾ ਰਾਣੀ ਨੂੰ ਮੰਗ ਪੱਤਰ ਦਿੱਤਾ ਗਿਆ। ਐਸ.ਡੀ, ਪੀ.ਆਰ.ਟੀ.ਸੀ ਨੂੰ ਭੇਜੇ ਮੰਗ ਪੱਤਰ ਰਾਹੀਂ ਬਕਾਇਆ ਦੀ ਅਦਾਇਗੀ ਦਾ ਮੁੱਦਾ ਉਠਾਉਂਦਿਆਂ ਬਲਵੰਤ ਸਿੰਘ ਜ ੋਗਾ ਨੇ ਕਿਹਾ ਕਿ ਮਾਸਿਕ ਪੈਨਸ਼ਨ ਹਰ ਮਹੀਨੇ ਦੀ ਪੰਜ ਤਾਰੀਕ ਤੱਕ ਦੇਣੀ ਨਿਸਚਿਤ ਕੀਤੀ ਜਾਵੇ । 2016 ਦੇ ਪੇ ਕਮਿਸ਼ਨ ਦੇ ਬਕਾਏ ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਿਕ ਦੇਣੇ ਸ਼ੁਰੂ ਕਰਨ ਦੀ ਵਿਭਾਗ ਦੇ ਐਮ.ਡੀ. ਤੋਂ ਮੰਗ ਕਰਦਿਆਂ ਕਿਹਾ ਕਿ ਰਾਜ ਦੇ ਹੋਰ ਅਦਾਰਿਆਂ ਵਿਚ ਬਕਾਏ ਦਿੱਤੇ ਜਾ ਰਹੇ ਹਨ ਪਰ ਪੀ.ਆਰ.ਟੀ.ਸੀ ਦੇ ਪੈਨਸ਼ਨਰ ਬਕਾਏ ਉਡੀਕ ਦੇ ਰੱਬ ਨੂੰ ਪਿਆਰੇ ਹੋ ਰਹੇ ਹਨ । ਮੈਡੀਕਲ ਬਿੱਲਾਂ ਦੀ ਅਦਾਇਗੀ ਹੋਇਆਂ ਨੂੰ ਡੇਢ ਸਾਲ ਦਾ ਸਮਾਂ ਹੋ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਬਜ਼ੁਰਗ ਪੈਨਸ਼ਨਰ ਇਲਾਜ ਲਈ ਤਰਸ ਰਹੇ ਹਨ ਪਰ ਪੈਸੇ ਦੀ ਘਾਟ ਕਾਰਨ ਇਲਾਜ ਕਰਵਾਉਣ ਤੋਂ ਅਸਮਰਥ ਹਨ । ਨਵੇਂ ਸੇਵਾ ਮੁਕਤ ਮੁਲਾਜ਼ਮਾਂ ਦੀ ਅਦਾਇਗੀ ਵੀ ਤੁਰੰਤ ਕਰਨ ਦੀ ਮੰਗ ਕੀਤੀ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਅਨਾਜ ਮੰਡੀ ਸੰਗਰੂਰ ’ਚ ਬਾਸਮਤੀ ਦੀ ਆਮਦ ਨੇ ਫੜੀ ਤੇਜ਼ੀ ਬਾਸਮਤੀ ਦਾ ਭਾਅ 4000 ਰੁਪਏ ਪ੍ਰਤੀ ਕੁਇੰਟਲ ਤੱਕ ਪਹੁੰਚਿਆ ਅਗਲੀ ਖ਼ਬਰ ਖੇੜੀ ਕਲਾਂ ਦੇ ਬਿਜਲੀ ਗਰਿੱਡ ਅੱਗੇ ਮਾੜੀ ਬਿਜਲੀ ਸਪਲਾਈ ਖ਼ਿਲਾਫ਼ ਕਿਸਾਨਾਂ ਵਲੋਂ ਨਾਅਰੇਬਾਜ਼ੀ
Ad Position 24