14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

94 ਕਿੱਲੋ ਵਰਗ ’ਚ ਗੁਰਰਤਨ ਸਿਬੀਆ ਨੇ ਜਿੱਤਿਆ ਸੋਨ ਤਗਮਾ

ਸੰਗਰੂਰ, 14 ਸਤੰਬਰ (ਚੌਧਰੀ ਨੰਦ ਲਾਲ ਗਾਂਧੀ, ਦਮਨਜੀਤ ਸਿੰਘ) - ਮੱਧ ਪ੍ਰਦੇਸ਼ ਦੇ ਇੰਦੌਰ ’ਚ ਕਰਵਾਈ ਗਈ ਨੈਸ਼ਨਲ ਕਿਕ ਬਾਕਸਿੰਗ ਚੈਂਪੀਅਨਸ਼ਿਪ-2026 ਵਿਚ ਸੰਗਰੂਰ ਦੇ ਖਿਡਾਰੀ ਗੁਰਰਤਨ ਸਿੰਘ ਸਿਬੀਆ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤਗਮਾ ਜਿੱਤਿਆ । ਗੁਰਰਤਨ ਨੇ 94 ਕਿੱਲੋ ਭਾਰ ਵਰਗ ਦੇ ਪੁਆਇੰਟ ਫਾਈਟ ਮੁਕਾਬਲੇ ਵਿਚ ਵਿਰੋਧੀ ਖਿਡਾਰੀਆਂ ਨੂੰ ਮਾਤ ਦਿੰਦਿਆਂ ਪਹਿਲਾ ਸਥਾਨ ਹਾਸਿਲ ਕੀਤਾ।

Ad Position 21
repet_subhas-goyals [Copy P29]
ਸਨਮਾਨਿਤ ਕੀਤੇ ਜਾਣ ਦਾ ਦ੍ਰਿਸ਼। ਤਸਵੀਰ - ਮੁਕੇਸ਼ ਕੁਮਾਰ 15-09-2026
ਸੰਗਰੂਰ, 14 ਸਤੰਬਰ (ਚੌਧਰੀ ਨੰਦ ਲਾਲ ਗਾਂਧੀ, ਦਮਨਜੀਤ ਸਿੰਘ) - ਮੱਧ ਪ੍ਰਦੇਸ਼ ਦੇ ਇੰਦੌਰ ’ਚ ਕਰਵਾਈ ਗਈ ਨੈਸ਼ਨਲ ਕਿਕ ਬਾਕਸਿੰਗ ਚੈਂਪੀਅਨਸ਼ਿਪ-2026 ਵਿਚ ਸੰਗਰੂਰ ਦੇ ਖਿਡਾਰੀ ਗੁਰਰਤਨ ਸਿੰਘ ਸਿਬੀਆ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤਗਮਾ ਜਿੱਤਿਆ । ਗੁਰਰਤਨ ਨੇ 94 ਕਿੱਲੋ ਭਾਰ ਵਰਗ ਦੇ ਪੁਆਇੰਟ ਫਾਈਟ ਮੁਕਾਬਲੇ ਵਿਚ ਵਿਰੋਧੀ ਖਿਡਾਰੀਆਂ ਨੂੰ ਮਾਤ ਦਿੰਦਿਆਂ ਪਹਿਲਾ ਸਥਾਨ ਹਾਸਿਲ ਕੀਤਾ। ਇਹ ਕੌਮੀ ਪੱਧਰੀ ਮੁਕਾਬਲੇ 8 ਤੋਂ 12 ਸਤੰਬਰ 2026 ਤੱਕ ਇੰਦੌਰ ਪਬਲਿਕ ਸਕੂਲ, ਰਜਿੰਦਰ ਨਗਰ, ਇੰਦੌਰ ਵਿਖੇ ਕਰਵਾਏ ਗਏ। ਚੈਂਪੀਅਨਸ਼ਿਪ ਦਾ ਆਯੋਜਨ ਐਮੇਚਿਓਰ ਕਿਕ ਬਾਕਸਿੰਗ ਐਸੋਸੀਏਸ਼ਨ ਆਫ ਮੱਧ ਪ੍ਰਦੇਸ਼ ਵਲੋਂ ਕੀਤਾ ਗਿਆ। ਮੁਕਾਬਲਿਆਂ ਵਿੱਚ ਦੇਸ਼ ਭਰ ਤੋਂ ਖਿਡਾਰੀਆਂ ਨੇ ਭਾਗ ਲੈਂਦਿਆਂ ਵੱਖ-ਵੱਖ ਭਾਰ ਵਰਗਾਂ ਵਿੱਚ ਆਪਣੀ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਗੁਰਰਤਨ ਸਿੰਘ ਸਿਬੀਆ ਸਾਬਕਾ ਕੌਂਸਲਰ ਅਤੇ ਅਕਾਲੀ ਆਗੂ ਇੰਦਰਪਾਲ ਸਿੰਘ ਸਿਬੀਆ ਦੇ ਪੁੱਤਰ ਹਨ । ਗੁਰਰਤਨ ਨੇ ਮੁਕਾਬਲੇ ਦੌਰਾਨ ਹਮਲਾਵਰ ਅਤੇ ਸੰਤੁਲਿਤ ਖੇਡ ਦਾ ਪ੍ਰਦਰਸ਼ਨ ਕਰਦਿਆਂ ਵਿਰੋਧੀਆਂ ਨੂੰ ਸਖ਼ਤ ਟੱਕਰ ਦਿੱਤੀ। ਉਸ ਦੀ ਇਸ ਪ੍ਰਾਪਤੀ ਨਾਲ ਪਰਿਵਾਰ ਅਤੇ ਖੇਡ ਪ੍ਰੇਮੀਆਂ ਵਿੱਚ ਖੁਸ਼ੀ ਦੀ ਲਹਿਰ ਹੈ। ਗੁਰਰਤਨ ਨੇ ਆਪਣੀ ਸਫਲਤਾ ਦਾ ਸਿਹਰਾ ਕੋਚ ਅਰਸ਼ ਦੀ ਅਗਵਾਈ ਅਤੇ ਆਪਣੀ ਲਗਾਤਾਰ ਮਿਹਨਤ ਨੂੰ ਦਿੱਤਾ। ਚੈਂਪੀਅਨਸ਼ਿਪ ਵਿੱਚ ਪ੍ਰਦਰਸ਼ਨ ਦੇ ਆਧਾਰ ’ਤੇ ਖਿਡਾਰੀਆਂ ਦੀ ਏਸ਼ੀਅਨ ਕਿਕਬਾਕਸਿੰਗ ਚੈਂਪੀਅਨਸ਼ਿਪ-2026 ਲਈ ਚੋਣ ਵੀ ਕੀਤੀ ਜਾਣੀ ਹੈ।
Ad Position 22
No active advertisement
ਪਿਛਲੀ ਖ਼ਬਰ ਮਰਹੂਮ ਗੁਲਜ਼ਾਰ ਸਿੰਘ ਤੂਰਬੰਜਾਰਾ ਦੇ ਪਰਿਵਾਰ ਨੂੰ ਅਕਾਲੀ ਦਲ (ਬ) ਵਲੋਂ 2 ਲੱਖ ਦੀ ਸਹਾਇਤਾ ਰਾਸ਼ੀ ਭੇਟ ਪਰਿਵਾਰ ਨੂੰ ਇਨ... ਅਗਲੀ ਖ਼ਬਰ ਮੈਡੀਕਲ ਕੈਂਪ ਦੌਰਾਨ ਵੱਡੀ ਗਿਣਤੀ ’ਚ ਮਰੀਜ਼ਾਂ ਨੇ ਲਿਆ ਲਾਹਾ
Ad Position 24