ਥਾਣਾ ਮੁਖੀ ਬਲੌਰ ਸਿੰਘ ਚਹਿਲ ਨਾਲ ਸ਼ਹਿਰ ਦੀਆਂ ਸਮੱਸਿਆਵਾਂ ਸਬੰਧੀ ਮੀਟਿੰਗ
ਅਹਿਮਦਗੜ੍ਹ, 17 ਸਤੰਬਰ (ਸੁਖਜੀਤ ਸਿੰਘ ਖੇੜਾ)- ਸ਼ਹਿਰ ਦੇ ਸਮਾਜ ਸੇਵੀ ਸਤਵਿੰਦਰ ਸਿੰਘ ਸੱਤੀ ਅਤੇ ਸੰਨੀ ਚੀਮਾ ਨੇ ਨਵ ਨਿਯੁਕਤ ਥਾਣਾ ਮੁਖੀ ਸਬ ਇੰਸਪੈਕਟਰ ਬਲੌਰ ਸਿੰਘ ਚਹਿਲ ਨਾਲ ਮੀਟਿੰਗ ਕਰਕੇ ਉਨ੍ਹਾਂ ਦਾ ਅਹਿਮਦਗੜ੍ਹ ਵਿਖੇ ਤਾਇਨਾਤੀ ’ਤੇ ਸਵਾਗਤ ਕੀਤਾ । ਇਸ ਤੋਂ ਇਲਾਵਾ ਇਨਾਂ ਆਗੂਆਂ ਨੇ ਉਹਨਾਂ ਨਾਲ ਸ਼ਹਿਰ ਦੀਆਂ ਸਮੱਸਿਆਵਾਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ।
ਅਹਿਮਦਗੜ੍ਹ, 17 ਸਤੰਬਰ (ਸੁਖਜੀਤ ਸਿੰਘ ਖੇੜਾ)- ਸ਼ਹਿਰ ਦੇ ਸਮਾਜ ਸੇਵੀ ਸਤਵਿੰਦਰ ਸਿੰਘ ਸੱਤੀ ਅਤੇ ਸੰਨੀ ਚੀਮਾ ਨੇ ਨਵ ਨਿਯੁਕਤ ਥਾਣਾ ਮੁਖੀ ਸਬ ਇੰਸਪੈਕਟਰ ਬਲੌਰ ਸਿੰਘ ਚਹਿਲ ਨਾਲ ਮੀਟਿੰਗ ਕਰਕੇ ਉਨ੍ਹਾਂ ਦਾ ਅਹਿਮਦਗੜ੍ਹ ਵਿਖੇ ਤਾਇਨਾਤੀ ’ਤੇ ਸਵਾਗਤ ਕੀਤਾ । ਇਸ ਤੋਂ ਇਲਾਵਾ ਇਨਾਂ ਆਗੂਆਂ ਨੇ ਉਹਨਾਂ ਨਾਲ ਸ਼ਹਿਰ ਦੀਆਂ ਸਮੱਸਿਆਵਾਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ । ਇਸ ਮੌਕੇ ਇਨ੍ਹਾਂ ਨੇ ਕਿਹਾ ਕਿ ਐਸ.ਆਈ. ਬਲੌਰ ਸਿੰਘ ਚਹਿਲ ਲੋਕਾਂ ’ਚ ਸਤਿਕਾਰ ਰੱਖਣ ਵਾਲੇ ਪੁਲਿਸ ਅਧਿਕਾਰੀ ਵਜੋਂ ਜਾਣੇ ਜਾਂਦੇ ਹਨ । ਸ. ਸੱਤੀ ਅਤੇ ਸੰਨੀ ਚੀਮਾ ਨੇ ਕਿਹਾ ਕਿ ਸ਼ਹਿਰ ਵਿੱਚ ਅਮਨ-ਕਾਨੂੰਨ ਦੀ ਵਿਵਸਥਾ ਨੂੰ ਹੋਰ ਮਜ਼ਬੂਤ ਕਰਨਾ ਸਮੇਂ ਦੀ ਲੋੜ ਹੈ । ਉਨ੍ਹਾਂ ਆਸ ਪ੍ਰਗਟਾਈ ਕਿ ਥਾਣਾ ਮੁਖੀ ਬਲੌਰ ਸਿੰਘ ਚਹਿਲ ਕਾਨੂੰਨ-ਵਿਵਸਥਾ ਨੂੰ ਸੁਚਾਰੂ ਬਣਾਈ ਰੱਖਣ ਦੇ ਨਾਲ-ਨਾਲ ਨਸ਼ਿਆਂ ਦੀ ਸਮੱਸਿਆ ਨੂੰ ਠੱਲ੍ਹ ਪਾਉਣ ਤੇ ਟਰੈਫਿਕ ਸਮੱਸਿਆ ਦਾ ਹੱਲ ਕਰਨ ਲਈ ਵੀ ਗੰਭੀਰਤਾ ਅਤੇ ਤਨਦੇਹੀ ਨਾਲ ਕੰਮ ਕਰਨਗੇ ।