ਝਾੜੋਂ ਵਿਖੇ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਵਾਪਰੀ ਘਟਨਾ ’ਤੇ ਵਿਨਰਜੀਤ ਗੋਲਡੀ ਨੇ ਪ੍ਰਗਟਾਈ ਚਿੰਤਾ
ਚੀਮਾ ਮੰਡੀ, 17 ਸਤੰਬਰ (ਗੁਰਜੀਤ ਸਿੰਘ ਚਹਿਲ) - ਪਿੰਡ ਝਾੜੋਂ ਵਿਖੇ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਵਾਪਰੀ ਘਟਨਾ ’ਤੇ ਵਿਨਰਜੀਤ ਸਿੰਘ ਗੋਲਡੀ ਨੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਨਸ਼ਿਆਂ ਦੇ ਖ਼ਿਲਾਫ਼ ਪਿੰਡ ਵਾਸੀਆਂ ਵਲੋਂ ਇਕੱਠੇ ਹੋ ਕੇ ਆਵਾਜ਼ ਉਠਾਉਣਾ ਸਮਾਜਿਕ ਪੱਧਰ ’ਤੇ ਅਹਿਮ ਕਦਮ ਹੈ। ਉਨ੍ਹਾਂ ਕਿਹਾ ਕਿ ਨਸ਼ਿਆ ਦੀ ਵਿਕਰੀ ਦੇ ਵਿਰੋਧ ਨੂੰ ਲੈ ਕੇ ਪਿੰਡ ਝਾੜੋਂ ਵਿਖੇ ਲੋਕ ਇਕੱਠੇ ਹੋਏ ਸਨ, ਜਿਸ ਦੌਰਾਨ ਹੋਈ ਤਕਰਾਰ ਤੋਂ ਬਾਅਦ ਭਾਵੇਂ ਕੁੱਝ ਵਿਅਕਤੀਆਂ ਖ਼ਿਲਾਫ਼ ਸੰਗੀਨ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਪਰ ਬਹੁਤ ਅਫਸੋਸ ਦੀ ਗੱਲ ਹੈ ਕਿ ਨਸ਼ਾ ਪਿੰਡਾਂ ’ਚ ਸ਼ਰੇਆਮ ਵਿਕ ਰਿਹਾ ਹੈ ਕਿਉਕਿ ਨਸ਼ਿਆ ਦਾ ਵਿਰੋਧ ਕਰ ਰਹੇ ਪਿੰਡ ਝਾੜੋਂ ਦੇ ਹੀ ਇੱਕ ਅੰਮ੍ਰਿਤਧਾਰੀ ਨੌਜਵਾਨ ਨੂੰ ਲਿਜਾ ਕੇ ਉਸ ਨਾਲ ਕੁੱਟਮਾਰ ਕੀਤੀ ਗਈ ਅਤੇ ਧਾਰਮਿਕ ਬੇਅਦਬੀ ਕੀਤੀ ਗਈ ।
ਚੀਮਾ ਮੰਡੀ, 17 ਸਤੰਬਰ (ਗੁਰਜੀਤ ਸਿੰਘ ਚਹਿਲ) - ਪਿੰਡ ਝਾੜੋਂ ਵਿਖੇ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਵਾਪਰੀ ਘਟਨਾ ’ਤੇ ਵਿਨਰਜੀਤ ਸਿੰਘ ਗੋਲਡੀ ਨੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਨਸ਼ਿਆਂ ਦੇ ਖ਼ਿਲਾਫ਼ ਪਿੰਡ ਵਾਸੀਆਂ ਵਲੋਂ ਇਕੱਠੇ ਹੋ ਕੇ ਆਵਾਜ਼ ਉਠਾਉਣਾ ਸਮਾਜਿਕ ਪੱਧਰ ’ਤੇ ਅਹਿਮ ਕਦਮ ਹੈ। ਉਨ੍ਹਾਂ ਕਿਹਾ ਕਿ ਨਸ਼ਿਆ ਦੀ ਵਿਕਰੀ ਦੇ ਵਿਰੋਧ ਨੂੰ ਲੈ ਕੇ ਪਿੰਡ ਝਾੜੋਂ ਵਿਖੇ ਲੋਕ ਇਕੱਠੇ ਹੋਏ ਸਨ, ਜਿਸ ਦੌਰਾਨ ਹੋਈ ਤਕਰਾਰ ਤੋਂ ਬਾਅਦ ਭਾਵੇਂ ਕੁੱਝ ਵਿਅਕਤੀਆਂ ਖ਼ਿਲਾਫ਼ ਸੰਗੀਨ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਪਰ ਬਹੁਤ ਅਫਸੋਸ ਦੀ ਗੱਲ ਹੈ ਕਿ ਨਸ਼ਾ ਪਿੰਡਾਂ ’ਚ ਸ਼ਰੇਆਮ ਵਿਕ ਰਿਹਾ ਹੈ ਕਿਉਕਿ ਨਸ਼ਿਆ ਦਾ ਵਿਰੋਧ ਕਰ ਰਹੇ ਪਿੰਡ ਝਾੜੋਂ ਦੇ ਹੀ ਇੱਕ ਅੰਮ੍ਰਿਤਧਾਰੀ ਨੌਜਵਾਨ ਨੂੰ ਲਿਜਾ ਕੇ ਉਸ ਨਾਲ ਕੁੱਟਮਾਰ ਕੀਤੀ ਗਈ ਅਤੇ ਧਾਰਮਿਕ ਬੇਅਦਬੀ ਕੀਤੀ ਗਈ । ਉਨ੍ਹਾਂ ਦੱਸਿਆ ਕਿ ਜਦੋਂ ਪਿੰਡ ਦਾ ਸਰਪੰਚ ਇਸ ਨੌਜਵਾਨ ਨੂੰ ਛੁਡਵਾਉਣ ਲਈ ਗਿਆ ਤਾਂ ਉਸ ਨਾਲ ਵੀ ਕੁੱਟਮਾਰ ਕੀਤੀ ਗਈ। ਵਿਨਰਜੀਤ ਗੋਲਡੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਦੀ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਠੁੱਸ ਹੋ ਕੇ ਰਹਿ ਗਈ ਹੈ । ਉਨ੍ਹਾਂ ਕਿਹਾ ਕਿ ਹੋਰ ਘਟਨਾਵਾ ਵੀ ਪੰਜਾਬ ’ਚ ਇਸ ਤਰ੍ਹਾਂ ਦੀਆਂ ਵਾਪਰ ਰਹੀਆਂ ਹਨ ਕਿ ਸੂਬੇ ਭਰ ਚ ਅਮਨ-ਅਮਾਨ ਅਤੇ ਸ਼ਾਤੀ ਖੰਭ ਲਗਾ ਕੇ ਕਿਧਰੇ ਉਡ ਗਏ ਜਾਪ ਰਹੇ ਹਨ।