ਵਿਸ਼ੇਸ਼ ਮੁਹਿੰਮਾਂ ਤੇ ਨੈਸ਼ਨਲ ਪ੍ਰੋਗਰਾਮਾਂ ’ਚ ਹੋਰ ਤੇਜ਼ੀ ਨਾਲ ਕੰਮ ਕੀਤਾ ਜਾਵੇ -ਡਾ. ਭਿੰਡਰ
ਸ਼ੇਰਪੁਰ, 20 ਸਤੰਬਰ (ਮੇਘ ਰਾਜ ਜੋਸ਼ੀ) - ਸਿਵਲ ਸਰਜਨ ਸੰਗਰੂਰ ਡਾ. ਅਮਰਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ.
ਸ਼ੇਰਪੁਰ, 20 ਸਤੰਬਰ (ਮੇਘ ਰਾਜ ਜੋਸ਼ੀ) - ਸਿਵਲ ਸਰਜਨ ਸੰਗਰੂਰ ਡਾ.ਅਮਰਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਜੀ.ਐੱਸ. ਭਿੰਡਰ ਦੀ ਅਗਵਾਈ ’ਚ ਬਲਾਕ ਫ਼ਤਿਹਗੜ੍ਹ ਪੰਜਗਰਾਈਆਂ ਵਿਖੇ ਆਸ਼ਾ ਵਰਕਰਾਂ ਦੀ ਮੀਟਿੰਗ ’ਚ ਆਸ਼ਾ ਦੇ ਚੱਲ ਰਹੇ ਕੰਮ ਦੀ ਸਮੀਖਿਆ ਕੀਤੀ ਗਈ ਅਤੇ ਆਉਣ ਵਾਲ਼ੀ ਮਹੀਨੇ ਵਿਚਲੇ ਸਿਹਤ ਪ੍ਰੋਗਰਾਮਾਂ ਪ੍ਰਤੀ ਦਿਸ਼ਾ ਨਿਰਦੇਸ਼ ਜਾਰੀ ਕਰ ਕੇ ਜਾਗਰੂਕ ਕੀਤਾ ਗਿਆ। ਇਸ ਬਾਰੇ ਜਾਣਕਾਰੀ ਦਿੰਦੇ ਬਲਾਕ ਐਜੂਕੇਟਰ ਹਰਪ੍ਰੀਤ ਕੌਰ ਨੇ ਦੱਸਿਆ ਮੀਟਿੰਗ ਦੇ ਵਿੱਚ ਸਰਬੱਤ ਸਿਹਤ ਬੀਮਾ ਯੋਜਨਾ ਸਕੀਮ, ਟੀਕਾਕਰਨ, ਗਰਭਵਤੀ ਮਹਿਲਾਵਾਂ ਅਤੇ ਬਜ਼ੁਰਗਾਂ ਨੂੰ ਸੰਤੁਲਿਤ ਭੋਜਨ ਲਈ ਜਾਗਰੂਕਤਾ, ਟੀ.ਬੀ. ਵੈਕਟਰ ਬੌਰਨ, ਸਮੇਤ ਵੱਖ ਵੱਖ ਨੈਸ਼ਨਲ ਪ੍ਰੋਗਰਾਮਾਂ ਦੇ ਕੰਮ ਬਾਰੇ ਜਾਗਰੂਕ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕੇ ਮਲੇਰੀਆ ਦੇ ਖ਼ਾਤਮੇ, ਡੇਂਗੂ, ਚਿਕਨਗੁਨੀਆ, ਹਲ਼ਕਾਅ ਰੋਕੂ ਟੀਕਾਕਰਨ, ਐਚ.ਪੀ.ਵੀ. ਵੈਕਸੀਨੇਸ਼ਨ, ਟੀਬੀ ਦੀ ਜਾਂਚ-ਇਲਾਜ ਅਤੇ ਐਮ.ਆਰ. ਆਦਿ ਕਈ ਹੋਰ ਪ੍ਰੋਗਰਾਮਾਂ ਲਈ ਰੀਵਿਊ ਕੀਤਾ ਗਿਆ। ਇਸ ਮੌਕੇ ਟੀ. ਬੀ ਯੂਨਿਟ ਵੱਲੋਂ ਰਾਜੇਸ਼ ਰਿਖੀ ਨੇ ਜਿੱਥੇ ਲੋੜਵੰਦ ਮਰੀਜ਼ਾਂ ਲਈ ਦਾਨ ਕੀਤੀਆਂ ਗਈਆਂ ਖ਼ੁਰਾਕ ਕਿੱਟਾਂ ਆਸ਼ਾ ਨੂੰ ਸੌਂਪੀਆਂ ਉੱਥੇ ਟੀ.ਬੀ. ਦੀ ਰੋਕਥਾਮ ਲਈ ਹੋਰ ਵਧ ਚੜ੍ਹ ਕੇ ਕੰਮ ਕਰਨ ਲਈ ਆਸ਼ਾ ਨੂੰ ਪ੍ਰੇਰਿਤ ਵੀ ਕੀਤਾ। ਇਸ ਮੌਕੇ ਗੱਲਬਾਤ ਕਰਦਿਆਂ ਐਸ.ਐਮ.ਓ. ਡਾ. ਜੀ.ਐੱਸ. ਭਿੰਡਰ ਨੇ ਕਿਹਾ ਕਿ ਆਸ਼ਾ ਵਲੋਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਵਧੀਆ ਨਿਭਾਇਆ ਜਾ ਰਿਹਾ ਹੈ, ਉੱਥੇ ਆਉਣ ਵਾਲੇ ਦਿਨਾਂ ਲਈ ਵਿਸ਼ੇਸ਼ ਮੁਹਿੰਮਾਂ ਤੇ ਨੈਸ਼ਨਲ ਪ੍ਰੋਗਰਾਮਾਂ ’ਚ ਤੇਜ਼ੀ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ ਗਿਆ ਹੈ ਤਾਂ ਜੋ ਸਰਕਾਰ ਵੱਲੋਂ ਦਿੱਤੀ ਜਾਂਦੀ ਹਰ ਸਿਹਤ ਸਹੂਲਤ ਵਧੀਆ ਤਰੀਕੇ ਨਾਲ ਜ਼ਮੀਨੀ ਪੱਧਰ ਤੱਕ ਪੁੱਜਦੀ ਕੀਤੀ ਜਾ ਸਕੇ। ਇਸ ਮੌਕੇ ਰਾਜੇਸ਼ ਰਿਖੀ, ਵਰਸ਼ਦੀਪ ਸਿੰਘ ਅਮਰੀਕ ਸਿੰਘ ਸਮੇਤ ਆਸ਼ਾ ਹਾਜ਼ਰ ਸਨ।